02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਰੂਬੀ ਦੇ ਪਿਤਾ ਮਾਸਟਰ ਕੁਲਦੀਪ ਸਿੰਘ ਥਿੰਦ ਦੇ ਚਲਾਣੇ ’ਤੇ ਦੁੱਖ ਪ੍ਰਗਟ

ਅਜੀਤ ਡੈਸਕ 01-08-2026
ਜੰਡਿਆਲਾ ਗੁਰੂ, 31 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓ. ਬੀ. ਸੀ. ਵਿੰਗ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਰੂਬੀ ਤਲਵੰਡੀ ਡੋਗਰਾਂ ਦੇ ਪਿਤਾ ਵਿਦਵਾਨ ਤੇ ਕਵੀ ਮਾਸਟਰ ਕੁਲਦੀਪ ਸਿੰਘ ਥਿੰਦ ਦੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਜਾਣ ’ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਜਗਰੂਪ ਸਿੰਘ ਰੂਬੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪਰਿਵਾਰ ਦੇ ਨਾਲ ਨਾਲ ਸਮਾਜ ਲਈ ਵੀ ਇਕ ਵੱਡਾ ਘਾਟਾ ਦੱਸਿਆ। ਸਾਬਕਾ ਚੇਅਰਮੈਨ ਜਗਰੂਪ ਸਿੰਘ ਰੂਬੀ ਦੇ ਪਿਤਾ ਸਵ. ਮਾਸਟਰ ਕੁਲਦੀਪ ਸਿੰਘ ਥਿੰਦ ਦੇ ਅਕਾਲ ਕਰ ਜਾਣ ’ਤੇ ਨਗਰ ਨਿਗਮ ਅੰਮ੍ਰਿਤਸਰ ਦੇ ਸਾਬਕਾ ਮੇਅਰ, ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਤੇ ਹਲਕਾ ਉੱਤਰੀ ਅੰਮ੍ਰਿਤਸਰ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ, ਨਵਦੀਪ ਸਿੰਘ ਗੋਲਡੀ ਭਾਰਤ ਫੈਨ ਵਾਲੇ, ਸੁਨੀਲ ਦੱਤੀ ਸਾਬਕਾ ਵਿਧਾਇਕ ਤੇ ਸਾਬਕਾ ਮੇਅਰ, ਰਵਿੰਦਰ ਪਾਲ ਸਿੰਘ ਕੁੱਕੂ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ, ਸ੍ਰੀ ਸੰਨੀ ਸ਼ਰਮਾ, ਪ੍ਰੀਕਸ਼ਤ ਸ਼ਰਮਾ ਗੁੱਗਾ, ਸੰਦੀਪ ਸਿੰਘ ਏ. ਆਰ. ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਜੰਡਿਆਲਾ ਗੁਰੂ, ਜਥੇਦਾਰ ਬਲਵੰਤ ਸਿੰਘ ਪੰਡੋਰੀ ਮਹਿਮਾ, ਬਾਬਾ ਜੋਗਿੰਦਰ ਸਿੰਘ ਗੁਰਦੁਆਰਾ ਠੱਠੀਆਂ, ਸਤਵਿੰਦਰ ਸਿੰਘ ਜੌਹਲ, ਜਸਬੀਰ ਸਿੰਘ ਜੌਹਲ, ਸੁਰਿੰਦਰ ਪਾਲ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਕਲ ਜੰਡਿਆਲਾ ਗੁਰੂ, ਕੁਲਦੀਪ ਸਿੰਘ ਸਾਬਕਾ ਸਰਪੰਚ, ਕੰਵਲਜੀਤ ਸਿੰਘ ਲਾਡੀ ਤਲਵੰਡੀ, ਬਲਜਿੰਦਰ ਸਿੰਘ ਬਾਵਾ ਹੁੰਦਲ, ਅਮਰਜੀਤ ਸਿੰਘ ਚੌਹਾਨ, ਸੰਦੀਪ ਸਿੰਘ ਚੌਹਾਨ, ਮੇਜਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਤਲਵੰਡੀ, ਡਾ. ਬਲਬੀਰ ਸਿੰਘ ਜੰਡ, ਸੁਖਦੇਵ ਸਿੰਘ ਜੰਡ, ਮਲਕੀਤ ਸਿੰਘ ਬੱਬੂ ਮਾਨਾਂਵਾਲਾ, ਦਵਿੰਦਰ ਸਿੰਘ ਬੱਬੂ ਮਾਨਾਂਵਾਲਾ ਇਸ ਦੇ ਹੋਰ ਆਗੂਆਂ ਦੇ ਨਾਂਅ ਸ਼ਾਮਿਲ ਹਨ ।
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ‘ਮੇਲਾ ਰੱਖੜ ਪੁੰਨਿਆਂ’ ਮੌਕੇ ਭਾਜਪਾ ਪਹਿਲੀ ਵਾਰ ਕਰੇਗੀ ਵਿਸ਼ਾਲ ਕਾਨਫ਼ਰੰਸ-ਸਾਬਕਾ ਵਿਧਾਇਕ ਮੰਨਾ ਅਗਲੀ ਖ਼ਬਰ ਦਿਲਬਾਗ ਸਿੰਘ ਨੇ ਆਰ. ਟੀ. ਆਈ. ਤਹਿਤ ਅਧੂਰੀ ਜਾਣਕਾਰੀ ਦੇਣ ਅਤੇ ਧਮਕੀਆਂ ਦੇਣ ਦੇ ਲਾਏ ਇਕ ਮਹਿਲਾ ਮੁਲਾਜ਼ਮ ’ਤੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।