13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਡੈਨੀ ਬੰਡਾਲਾ ਦੇ ਹੱਕ ’ਚ ਕਾਂਗਰਸੀ ਵਰਕਰਾਂ ਦੀ ਮੀਟਿੰਗ

ਨਵਾਂ ਪਿੰਡ, 12 ਅਗਸਤ (ਜਸਪਾਲ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਹੱਕ ’ਚ ਰਾਜ ਸੰਧੂ ਰਾਏਪੁਰ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ‘ਚ ਹਲਕਾ ਜੰਡਿਆਲਾ ਕਾਂਗਰਸ ਵਰਕਰਾਂ ਦੀ ਹੰਗ਼ਾਮੀ ਮੀਟਿੰਗ ਨਵਾਂ ਪਿੰਡ ਨਜ਼ਦੀਕ ਹੋਈ । ਇਸ ਮੌਕੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਰਾਜ ਸੰਧੂ ਨੇ ਹਲਕਾ ਜੰਡਿਆਲਾ ’ਚ ਕਾਂਗਰਸ ਦੀ ਮਜ਼ਬੂਤੀ ਤੇ ਡੈਨੀ ਬੰਡਾਲਾ ਦੇ ਹੱਕ ’ਚ ਚੋਣ ਪ੍ਰਚਾਰ ਲਈ ਵਰਕਰਾਂ ਨੂੰ ਕਮਰਕੱਸੇ ਕਰਨ ਲਈ ਆਖਦਿਆਂ ਉਨ੍ਹਾਂ ਦੀਆਂ ਡਿਉਟੀਆਂ ਲਗਾਈਆਂ ਗਈਆਂ।

ਅਜੀਤ ਡੈਸਕ 13-08-2026
ਨਵਾਂ ਪਿੰਡ, 12 ਅਗਸਤ (ਜਸਪਾਲ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਹੱਕ ’ਚ ਰਾਜ ਸੰਧੂ ਰਾਏਪੁਰ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ‘ਚ ਹਲਕਾ ਜੰਡਿਆਲਾ ਕਾਂਗਰਸ ਵਰਕਰਾਂ ਦੀ ਹੰਗ਼ਾਮੀ ਮੀਟਿੰਗ ਨਵਾਂ ਪਿੰਡ ਨਜ਼ਦੀਕ ਹੋਈ । ਇਸ ਮੌਕੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਰਾਜ ਸੰਧੂ ਨੇ ਹਲਕਾ ਜੰਡਿਆਲਾ ’ਚ ਕਾਂਗਰਸ ਦੀ ਮਜ਼ਬੂਤੀ ਤੇ ਡੈਨੀ ਬੰਡਾਲਾ ਦੇ ਹੱਕ ’ਚ ਚੋਣ ਪ੍ਰਚਾਰ ਲਈ ਵਰਕਰਾਂ ਨੂੰ ਕਮਰਕੱਸੇ ਕਰਨ ਲਈ ਆਖਦਿਆਂ ਉਨ੍ਹਾਂ ਦੀਆਂ ਡਿਉਟੀਆਂ ਲਗਾਈਆਂ ਗਈਆਂ। ਇਸ ਮੌਕੇ ਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਬੰਡਾਲਾ ਵਿਖੇ ਡੈਨੀ ਦੇ ਹੱਕ ’ਚ ਕਾਂਗਰਸ ਦੀ ਹੋਈ ਵਿਸ਼ਾਲ ਇਕੱਤਰਤਾ ਜਿਸ ਨਾਲ ਵਿਰੋਧੀਆਂ ਦੇ ਸਾਹ ਸੂਤੇ ਗਏ ਹਨ ਤੋਂ ਇਹ ਗੱਲ ਚਿੱਟੇ ਦਿਨ ਦੀ ਤਰ੍ਹਾਂ ਸਾਫ਼ ਹੋ ਗਈ ਹੈ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਹਲਕਾ ਵਾਸੀ ਉਨ੍ਹਾਂ ਨੂੰ ਆਪਣਾ ਐੱਮ.ਐੱਲ.ਏ. ਬਣਾਉਣ ਦਾ ਮਨ ਬਣਾ ਚੁੱਕੇ ਹਨ । ਇਸ ਮੌਕੇ ਬਾਬਾ ਕਸ਼ਮੀਰ ਸਿੰਘ, ਬਾਬਾ ਸਾਬ ਸਿੰਘ, ਬਾਬਾ ਕੇਵਲ ਸਿੰਘ, ਕਵਲਜੀਤ ਸਿੰਘ ਠੇਕੇਦਾਰ, ਗੁਰਨਾਮ ਸਿੰਘ, ਕਵਲਜੀਤ ਸਿੰਘ ਮੈਂਬਰ, ਬਾਊ ਹਲਵਾਈ, ਸੁਖਰਾਜ ਸਿੰਘ, ਗੁਰਪ੍ਰੀਤ ਸਿੰਘ ਯੂਪੀ, ਦਵਿੰਦਰ ਮਾਹਣਾ, ਜੱਸੀ ਲਾਇਲਪੁਰ, ਕਾਲਾ ਸਿੰਘ, ਇੰਦਰ ਪ੍ਰਧਾਨ ਤੇ ਬੰਟੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਜਥੇ. ਬਾਬਾ ਮੇਜਰ ਸਿੰਘ ਸੋਢੀ ਵਲੋਂ ਪੰਥਕ ਜਥੇਦਾਰਾਂ ਨਾਲ ਮੀਟਿ... ਅਗਲੀ ਖ਼ਬਰ ਜਸਵਿੰਦਰ ਸਿੰਘ ਸਰਕਲ ਗਹਿਰੀ ਮੰਡੀ ਦੇ ਪ੍ਰਧਾਨ ਨਿਯੁਕਤ ਬਾਦਲ, ਮਜੀਠੀਆ, ਏ. ਆਰ., ਬੰਡਾਲਾ ਦਾ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।