01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

‘ਦੀ ਰੈਵੇਨਿਊ ਪਟਵਾਰ ਯੂਨੀਅਨ’ ਮਜੀਠਾ ਅਤੇ ਐਸ. ਡੀ. ਐਮ. ਮਜੀਠਾ ਵਿਚਕਾਰ ਚੱਲ ਰਿਹਾ ਰੇੜਕਾ ਖ਼ਤਮ

ਮਜੀਠਾ, 31 ਅਕਤੂਬਰ (ਮਨਿੰਦਰ ਸਿੰਘ ਸੋਖੀ)-‘ਦੀ ਰੈਵਿਨਿਊ ਪਟਵਾਰ ਯੂਨੀਅਨ’ ਮਜੀਠਾ ਅਤੇ ਐਸ. ਡੀ.

ਅਜੀਤ ਡੈਸਕ 01-11-2026
ਮਜੀਠਾ, 31 ਅਕਤੂਬਰ (ਮਨਿੰਦਰ ਸਿੰਘ ਸੋਖੀ)-‘ਦੀ ਰੈਵਿਨਿਊ ਪਟਵਾਰ ਯੂਨੀਅਨ’ ਮਜੀਠਾ ਅਤੇ ਐਸ.ਡੀ.ਐਮ ਮਜੀਠਾ ਵਿਚਕਾਰ 23 ਅਕਤੂਬਰ ਤੋਂ ਆਪਸੀ ਮੱਤਭੇਦਾਂ ਨੂੰ ਲੈਕੇ ਰੇੜਕਾ ਚੱਲ ਰਿਹਾ ਸੀ। ਪਟਵਾਰ ਯੂਨੀਅਨ ਤਹਿਸੀਲ ਮਜੀਠਾ ਦੇ ਪ੍ਰਧਾਨ ਮਨਬੀਰ ਸਿੰਘ ਮੱਲੀ ਦੇ ਦੱਸਣ ਅਨੁਸਾਰ ਇਸ ਸਾਰੇ ਵਾਸਤੇ ਐਸ.ਡੀ.ਐਮ ਜਿੰਮੇਵਾਰ ਸਨ ਕਿਉਂਕਿ ਉਹ ਆਪਣੀ ਅੜੀ ’ਤੇ ਕਾਇਮ ਸਨ ਅਤੇ ਗੱਲਬਾਤ ਕਰਨ ਤੋਂ ਇਨਕਾਰੀ ਸਨ ਪਰ ਜਨਤਾ ਦੇ ਰੁਕੇ ਕੰਮਾਂ ਨੂੰ ਵੇਖਦੇ ਹੋਏ ਪਟਵਾਰ ਯੂਨੀਅਨ ਅਤੇ ਐਸ.ਡੀ.ਐਮ ਮਜੀਠਾ ਵਲੋਂ ਫਰਾਖਦਿਲੀ ਦਿਖਾਉਂਦਿਆਂ ਆਪਸੀ ਮੱਤਭੇਦ ਭੁਲਾ ਕੇ ਸਹਿਮਤੀ ਕਰ ਲਈ ਹੈ। ਇਸ ਸਬੰਧੀ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਤਹਿਸੀਲ ਪ੍ਰਧਾਨ ਮਨਬੀਰ ਸਿੰਘ ਮੱਲੀ ਨੇ ਕਿਹਾ ਕਿ ਅੱਜ ‘ਦੀ ਰੈਵਿਨਿਊ ਪਟਵਾਰ ਯੂਨੀਅਨ’ ਦੇ ਚੱਲ ਰਹੇ ਰੋਸ ਧਰਨੇ ਵਿਚ ਜ਼ਿਲ੍ਹਾ ਮਾਲ ਅਫ਼ਸਰ ਨਵਕੀਰਤ ਸਿੰਘ ਰੰਧਾਵਾ ਅਤੇ ਐਸ.ਡੀ.ਐਮ ਮਜੀਠਾ ਰਜਨੀਸ਼ ਅਰੋੜਾ ਸ਼ਾਮਲ ਹੋਏ। ਜਿਸ ਦੌਰਾਨ ਜਥੇਬੰਦੀ ਅਤੇ ਐਸ.ਡੀ.ਐਮ ਮਜੀਠਾ ਵਿਚਕਾਰ ਚੱਲ ਰਹੇ ਵਿਵਾਦ ਸਬੰਧੀ ਸਹਿਮਤੀ ਬਣੀ। ਇਸ ਤੋਂ ਬਾਅਦ ਤਹਿਸੀਲ ਪ੍ਰਧਾਨ ਨੇ ਐਸ.ਡੀ.ਐਮ ਮਜੀਠਾ ਨੂੰ ਇਹ ਵਿਸ਼ਵਾਸ਼ ਦੁਆਇਆ ਕਿ ਸੋਮਵਾਰ 2 ਨਵੰਬਰ ਤੋਂ ਸਾਰੇ ਰੁਕੇ ਹੋਏ ਕੰਮ ਚਾਲੂ ਕਰ ਦਿੱਤੇ ਜਾਣਗੇ ਅਤੇ ਸਾਰੇ ਬਕਾਇਆ ਸਰਟੀਫਿਕੇਟਾਂ ਅਤੇ ਬਕਾਇਆ ਇੰਤਕਾਲਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸੋਹੀ, ਹਰਪਾਲ ਸਿੰਘ ਸਮਰਾ ਮੀਤ ਪ੍ਰਧਾਨ, ਅਜੀਤ ਸਿੰਘ ਰਵੀ ਦੇਵਗਨ, ਜਲਵਿੰਦਰ ਸਿੰਘ, ਸਿਮਰਬੀਰ ਸਿੰਘ, ਜ਼ਸਵਿੰਦਰ ਸਿੰਘ ਬੇਦੀ, ਕਰਨ ਖੌਸਲਾ, ਨਰਿੰਦਰ ਕੁਮਾਰ ਦਫਤਰ ਕਾਨੂੰਗੋ, ਤਹਿਸੀਲ ਪ੍ਰਧਾਨ ਮਨਬੀਰ ਸਿੰਘ ਮੱਲੀ, ਚਾਨਣ ਸਿੰਘ ਸਾਬਕਾ ਸੂਬਾ ਮੀਤ ਪ੍ਰਧਾਨ, ਬਿਕਰਮਜੀਤ ਸਿੰਘ ਕਾਨੂੰਗੋ ਆਦਿ ਸ਼ਾਮਲ ਸਨ।
ਪਿਛਲੀ ਖ਼ਬਰ ਸੰਨੀ ਸਵੀਟ ਸ਼ਾਪ ਤੋਂ ਬੇਸਨ ਦੀ ਬਰਫ਼ੀ ਤੇ ਗਰੀਨ ਕਰੇਲੇ ਦੇ ਸੈਂਪਲ ਭਰੇ ਅਗਲੀ ਖ਼ਬਰ ਚਵਿੰਡਾ ਛਿੰਝ ਮੇਲੇ ’ਚ ਪਿੰਡ ਮਾਨ ਦੀ ਸਮੂਹ ਪੰਚਾਇਤ ਨੇ ਪਹਿਲਵਾਨ ਰਾਜਾ ਮਾਨ ਨੂੰ 1 ਟੀਨ ਘਿਓ ਤੇ 21 ਹਜ਼ਾਰ ਰੁਪਏ ਨਾਲ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।