ਸਠਿਆਲਾ ’ਚ ਗਰੀਬ ਪਰਿਵਾਰ ਦਾ ਮਕਾਨ ਡਿੱਗਣ ਕਾਰਨ ਬੱਚਾ ਗੰਭੀਰ ਜ਼ਖਮੀ
ਸਠਿਆਲਾ, 13 ਅਗਸਤ (ਜਗੀਰ ਸਿੰਘ ਸਫਰੀ)–ਪਿੰਡ ਸਠਿਆਲਾ ਵਿਖੇ ਇਕ ਗ਼ਰੀਬ ਪਰਿਵਾਰ ਨਾਲ ਵਾਪਰੀ ਦੁਖਦਾਈ ਘਟਨਾ ’ਚ ਮਕਾਨ ਅਚਾਨਕ ਡਿੱਗ ਗਿਆ ਅਤੇ ਮਕਾਨ ਦੇ ਮਲਬੇ ਹੇਠ ਆਉਣ ਕਾਰਨ ਪਰਿਵਾਰ ਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ ਹੈ। ਇਸ ਬਾਰੇ ਘਰ ਦੇ ਮੁੱਖੀ ਬੱਬੂ ਪੁੱਤਰ ਸ਼ੀਤਲ ਸਿੰਘ ਨੇ ਦੱਸਿਆ ਹੈ ਕਿ ਮੇਰੇ ਬੇਟਾ ਜਸ਼ਨਦੀਪ ਸਿੰਘ (12) ਨੂੰ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਮਲਬੇ ਵਿੱਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ।
ਅਜੀਤ ਡੈਸਕ
14-08-2026