19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਤੋਂ ਦੁਖੀ ਕਿਸਾਨਾਂ ਨੇ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ

ਚੇਤਨਪੁਰਾ, 18 ਅਗਸਤ (ਮਹਾਬੀਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 20 ਅਗਸਤ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਵੱਡੇ ਇਕੱਠ ਕਰਕੇ ਭਾਰਤ-ਅਮਰੀਕਾ ਟਰੇਡ ਡੀਲ ਵਾਰਤਾ ਰੱਦ ਕਰਵਾਉਣ ਅਤੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਸੂਬਾ ਕਮੇਟੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਤਿੰਨ ਕਾਰਪੋਰੇਟ ਦੇ ਵੱਡਿਆ ਅਦਾਰਿਆਂ ਅੱਗੇ ਧਰਨੇ ਦਿੱਤੇ ਜਾਣਗੇ ਸੰਗਰੂਰ ਵਿਚ ਪੈਪਸੂ ਦੇ ਪਲਾਂਟ ਬਠਿੰਡਾ ਵਿਖੇ ਕਾਰਗਿਲ ਫੈਕਟਰੀ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪਿੰਡ ਮੱਝੂਪੁਰਾ ਵਿਖੇ ਵਿਸ਼ਵ ਬੈਂਕ ਵਲੋਂ ਲਗਾਏ ਜਾ ਰਹੇ ਪਾਣੀ ਸਾਫ਼ ਕਰਨ ਦੇ ਪਲਾਂਟ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ।

ਅਜੀਤ ਡੈਸਕ 19-08-2026
ਚੇਤਨਪੁਰਾ, 18 ਅਗਸਤ (ਮਹਾਬੀਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 20 ਅਗਸਤ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਵੱਡੇ ਇਕੱਠ ਕਰਕੇ ਭਾਰਤ-ਅਮਰੀਕਾ ਟਰੇਡ ਡੀਲ ਵਾਰਤਾ ਰੱਦ ਕਰਵਾਉਣ ਅਤੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਸੂਬਾ ਕਮੇਟੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਤਿੰਨ ਕਾਰਪੋਰੇਟ ਦੇ ਵੱਡਿਆ ਅਦਾਰਿਆਂ ਅੱਗੇ ਧਰਨੇ ਦਿੱਤੇ ਜਾਣਗੇ ਸੰਗਰੂਰ ਵਿਚ ਪੈਪਸੂ ਦੇ ਪਲਾਂਟ ਬਠਿੰਡਾ ਵਿਖੇ ਕਾਰਗਿਲ ਫੈਕਟਰੀ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪਿੰਡ ਮੱਝੂਪੁਰਾ ਵਿਖੇ ਵਿਸ਼ਵ ਬੈਂਕ ਵਲੋਂ ਲਗਾਏ ਜਾ ਰਹੇ ਪਾਣੀ ਸਾਫ਼ ਕਰਨ ਦੇ ਪਲਾਂਟ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਲੈ ਕੇ ਬੀਕੇਯੂ ਏਕਤਾ ਉਗਰਾਹਾਂ ਦੀ ਅਹਿਮ ਮੀਟਿੰਗ ਪਿੰਡ ਪਠਾਨ ਨੰਗਲ ,ਮੱਝੂਪੁਰਾ ਅਤੇ ਚੱਕਮੁਕੰਦ ਗੁਰਦੁਆਰਾ ਸਾਹਿਬ, ਮੀਟਿੰਗਾਂ ਕੀਤੀਆਂ। ਇਸ ਦੌਰਾਨ ਡਾ. ਪਰਮਿੰਦਰ ਸਿੰਘ ਪੰਡੋਰੀ ਅਤੇ ਸਮੂਹ ਬਲਾਕ ਅਤੇ ਪਿੰਡਾਂ ਇਕਾਈਆਂ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਮੀਟਿੰਗ ਵਿਚ ਸਮੇਂ ਸਿਰ ਪਹੁੰਚ ਕੇ 20 ਅਗਸਤ ਦੇ ਪ੍ਰੋਗਰਾਮ ਦੀ ਲਾਮਬੰਦੀ ਨੂੰ ਮਜ਼ਬੂਤ ਕੀਤਾ ਜਾਵੇ ਅਤੇ 20 ਅਗਸਤ ਨੂੰ ਮੱਝੂਪੁਰਾ ਵਿਖੇ ਹੋਣ ਵਾਲੇ ਵੱਡੇ ਇਕੱਠ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਈ ਜਾਵੇ। ਇਸ ਮੌਕੇ ਕੁਲਬੀਰ ਜੇਠੂਵਾਲ ,ਤਸਵੀਰ ਸਿੰਘ ਫੌਜੀ,ਨਿਰਵੈਰ ਸਿੰਘ ਪਠਾਨ ਨੰਗਲ,ਗਰਭੇਜ ਸਿੰਘ ਕਠਾਣੀਆ ,ਨੂਕ ਸਿੰਘ, ਅਨਮੋਲ ਸਿੰਘ ਕੰਦੋਵਾਲੀ ,ਗਿਆਨੀ ਸਿੰਘ, ਜਗਤਾਰ ਸਿੰਘ ,ਅਜੀਤ ਸਿੰਘ ਮੱਝੂਪੁਰਾ ,ਸੁਖਵਿੰਦਰ ਸਿੰਘ ਸਾਂਘਣਾ ,ਨਿਰਵੈਰ ਸਿੰਘ ਨੱਥੂਪੁਰਾ, ਮਨਜੀਤ ਸਿੰਘ ਚੱਕ ਮੁਕੰਦ, ਦਿਲਬਾਗ ਸਿੰਘ, ਬਲਵੰਤ ਸਿੰਘ ਤਾਜੇਚੱਕ ਤੇ ਹਰਪਾਲ ਸਿੰਘ ਕੰਦੋਵਾਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਚਾਰ ਸਾਲਾਂ ’ਚ ਸਿਵਾਏ ਜੁਮਲਿਆਂ ਤੋਂ ਕੁਝ ਨਹੀਂ ਮਿਲਿਆ-ਸੱਚਰ ਅਗਲੀ ਖ਼ਬਰ ‘ਪੰਥ ਬਚਾਓ, ਪੰਜਾਬ ਬਚਾਓ’ ਪੰਥਕ ਕਾਨਫਰੰਸ ‘ਅਕਾਲੀ ਦਲ (ਵਾਰਿਸ ਪੰਜਾਬ ਦੇ) ਸਰਕਾਰ ਦੀ ਰੱਖੇਗੀ ਨੀਂਹ -ਕੋਟਲਾ ਭਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।