ਹਰਪਾਲ ਸਿੰਘ ਚੌਹਾਨ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਚੇਅਰਮੈਨ ਨਿਯੁਕਤ
ਈ. ਟੀ. ਓ. ਨੇ ਹਰਪਾਲ ਸਿੰਘ ਚੌਹਾਨ ਨੂੰ ਸਿਰੋਪਾਓ ਦੇ ਕੇ ਮੂੰਹ ਮਿੱਠਾ ਕਰਾਇਆ
ਜੰਡਿਆਲਾ ਗੁਰੂ, 23 ਅਗਸਤ (ਪ੍ਰਮਿੰਦਰ ਸਿੰਘ ਜੋਸਨ )- ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀਆਂ ਦੇ ਐਲਾਨੇ ਗਏ ਚੇਅਰਮੈਨਾਂ ਵੀ ਨਵੀਂ ਸੂਚੀ ’ਚ ਮਾਰਕੀਟ ਕਮੇਟੀ ਗਹਿਰੀ ਮੰਡੀ (ਜੰਡਿਆਲਾ ਗੁਰੂ ) ਦਾ ‘ਆਪ’ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੌਹਾਨ ਕੰਬੋਜ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ । ਹਰਪਾਲ ਸਿੰਘ ਚੌਹਾਨ ਨੂੰ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਪਹਿਲੇ ਚੇਅਰਮੈਨ ਸੂਬੇਦਾਰ ਸ਼ਨਾਖ ਸਿੰਘ ਦੀ ਥਾਂ ’ਤੇ ਨਿਯੁਕਤ ਕੀਤਾ ਗਿਆ ।
ਮ
ਮਾਰਕੀਟ ਕਮੇਟੀ ਗਹਿਰੀ ਮੰਡੀ (ਜੰਡਿਆਲਾ ਗੁਰੂ) ਦੇ ਨਵ ਨਿਯੁਕਤ ਚੇਅਰਮੈਨ ਹਰਪਾਲ ਸਿੰਘ ਚੌਹਾਨ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ.। ਤਸਵੀਰ : ਪ੍ਰਮਿੰਦਰ ਸਿੰਘ ਜੋਸਨ
24-08-2026
ਜੰਡਿਆਲਾ ਗੁਰੂ, 23 ਅਗਸਤ (ਪ੍ਰਮਿੰਦਰ ਸਿੰਘ ਜੋਸਨ )- ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀਆਂ ਦੇ ਐਲਾਨੇ ਗਏ ਚੇਅਰਮੈਨਾਂ ਵੀ ਨਵੀਂ ਸੂਚੀ ’ਚ ਮਾਰਕੀਟ ਕਮੇਟੀ ਗਹਿਰੀ ਮੰਡੀ (ਜੰਡਿਆਲਾ ਗੁਰੂ ) ਦਾ ‘ਆਪ’ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੌਹਾਨ ਕੰਬੋਜ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ । ਹਰਪਾਲ ਸਿੰਘ ਚੌਹਾਨ ਨੂੰ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਪਹਿਲੇ ਚੇਅਰਮੈਨ ਸੂਬੇਦਾਰ ਸ਼ਨਾਖ ਸਿੰਘ ਦੀ ਥਾਂ ’ਤੇ ਨਿਯੁਕਤ ਕੀਤਾ ਗਿਆ । ਹਰਪਾਲ ਸਿੰਘ ਚੌਹਾਨ ਨੇ ਆਪਣੀ ਨਿਯੁਕਤੀ ਲਈ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਤਹਿ ਦਿਲੋਂ ਧੰਨਵਾਦ ਕੀਤਾ । ਮੰਤਰੀ ਈ. ਟੀ. ਓ. ਨੇ ਆਪਣੇ ਦਫਤਰ ਜੰਡਿਆਲਾ ਗੁਰੂ ਵਿਖੇ ਹਰਪਾਲ ਸਿੰਘ ਚੌਹਾਨ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਤਕੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਆ । ਨਵ ਨਿਯੁਕਤ ਚੇਅਰਮੈਨ ਹਰਪਾਲ ਸਿੰਘ ਚੌਹਾਨ ਨੇ ਕਿਹਾ ਕਿ ਉਹ ਜੰਡਿਆਲਾ ਗੁਰੂ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ਰਹਿਨੁਮਾਈ ਹੇਠ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦੇ ਵਧੀਆ ਭਾਅ ਦਿਵਾਉਣ, ਮੰਡੀਆਂ ’ਚ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਾਉਣ, ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ । ਹਰਪਾਲ ਸਿੰਘ ਚੌਹਾਨ ਨੂੰ ਚੇਅਰਮੈਨ ਨਿਯੁਕਤ ਕਰਨ ’ਤੇ ਸਰਪੰਚ ਸੁਖਵਿੰਦਰ ਸਿੰਘ ਸ਼ਾਹ ਰਾਣਾ ਕਾਲਾ, ਰਣਜੀਤ ਕਲੇਰ, ਵਨੀਪਾਲ, ਸਰਪੰਚ ਸੰਦੀਪ ਖੇਲਾ, ਸਰਪੰਚ ਜਗਦੀਪ ਸਿੰਘ ਜੱਜ ਨਿੱਜਰਪੁਰਾ, ਸਰਪੰਚ ਜਗਮੋਹਨ ਸਿੰਘ, ਸਰਪੰਚ ਹਰਜਿੰਦਰ ਸਿੰਘ ਦੇਵੀਦਾਸਪੁਰਾ, ਸਰਪੰਚ ਦਵਿੰਦਰ ਸਿੰਘ ਨਵਾਂ ਕੋਟ, ਸਰਪੰਚ ਮੇਜਰ ਸਿੰਘ, ਅਮਰਕੋਟ, ਸਰਪੰਚ ਸੁਖਮਨ ਮੇਹਰਬਾਨਪੁਰਾ, ਮਨਿੰਦਰ ਸਿੰਘ ਸਾਬੀ ਨੰਗਲ ਦਿਆਲ ਸਿੰਘ, ਬਲਵਿੰਦਰ ਚੋਹਾਨ, ਦਲਜੀਤ ਚੋਹਾਨ, ਮਾਸਟਰ ਦਿਲਬਾਗ ਸਿੰਘ, ਸੁਖਦੇਵ ਸਿੰਘ ਪ੍ਰਧਾਨ, ਸੁਨੀਲ ਪਾਸੀ, ਸਰਪੰਚ ਪਰਮਿੰਦਰ ਸਿੰਘ ਡੇਹਰੀਵਾਲ, ਸਰਪੰਚ ਗੁਰਦੀਪ ਸਿੰਘ ਕੋਟਲਾ, ਸਰਪੰਚ ਸੰਦੀਪ ਸਿੰਘ ਵਡਾਲੀ, ਸਰਪੰਚ ਗੁਰਮੁਖ ਸਿੰਘ ਸਰਜਾ, ਸਰਪੰਚ ਦਵਿੰਦਰ ਸਿੰਘ ਜੱਬੋਵਾਲ, ਸੁਵਿੰਦਰ ਸਿੰਘ ਮੁੱਛਲ, ਸਰਪੰਚ ਸੋਨਾ ਭਗਵਾਂ, ਸਰਪੰਚ ਸੁਖਵਿੰਦਰ ਸਿੰਘ ਨਰਾਇਣਗੜ੍ਹ, ਸਰਪੰਚ ਕੈਪਟਨ ਹੀਰਾ ਸਿੰਘ, ਸਰਪੰਚ ਲਖਵਿੰਦਰ ਕੌਰ ਭੱਠਲ ਕੈਬਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕੀਤਾ ਅਤੇ ਹਰਪਾਲ ਸਿੰਘ ਚੌਹਾਨ ਨੂੰ ਮੁਬਾਰਕਬਾਦ ਦਿੱਤੀ।