26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬਾਬਾ ਕੜ੍ਹਬੀ ਸ਼ਾਹ ਦੀ ਯਾਦ ’ਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ

ਚੇਤਨਪੁਰਾ, 25 ਅਗਸਤ (ਮਹਾਂਬੀਰ ਸਿੰਘ ਗਿੱਲ)- ਸਥਾਨਕ ਨਗਰ ਚੇਤਨਪੁਰਾ ਅਤੇ ਪਿੰਡ ਮੱਜੂਪੁਰਾ ਵਿਚਕਾਰ ਸਥਿਤ ਪੀਰ ਬਾਬਾ ਕੜ੍ਹਬੀ ਸ਼ਾਹ ਦੀ ਮਜ਼ਾਰ ’ਤੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ । ਮੇਲੇ ਸਮੇਂ ਬੀਤੀ ਰਾਤ ਨੂੰ ਪ੍ਰਸਿੱਧ ਕਵਾਲਾਂ ਵਲੋਂ ਕਵਾਲੀਆਂ ਪੇਸ਼ ਕਰਕੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ।

ਮੱਝੂਪਰਾ ਵਿਖੇ ਮੇਲੇ ਵਿਚ ਆਪਣਾ ਪ੍ਰੋਗਰਾਮ ਪੇਸ਼ ਕਰਦੇ ਹੋਏ ਕਲਾਕਾਰ ਤਸਵੀਰ : ਮਹਾਂਬੀਰ ਸਿੰਘ ਗਿੱਲ 26-08-2026
ਚੇਤਨਪੁਰਾ, 25 ਅਗਸਤ (ਮਹਾਂਬੀਰ ਸਿੰਘ ਗਿੱਲ)- ਸਥਾਨਕ ਨਗਰ ਚੇਤਨਪੁਰਾ ਅਤੇ ਪਿੰਡ ਮੱਜੂਪੁਰਾ ਵਿਚਕਾਰ ਸਥਿਤ ਪੀਰ ਬਾਬਾ ਕੜ੍ਹਬੀ ਸ਼ਾਹ ਦੀ ਮਜ਼ਾਰ ’ਤੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ । ਮੇਲੇ ਸਮੇਂ ਬੀਤੀ ਰਾਤ ਨੂੰ ਪ੍ਰਸਿੱਧ ਕਵਾਲਾਂ ਵਲੋਂ ਕਵਾਲੀਆਂ ਪੇਸ਼ ਕਰਕੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ । ਅੱਜ ਦੁਪਹਿਰੇ ਖੁੱਲ੍ਹੇ ਪੰਡਾਲ ਵਿਚ ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਸਮੇਂ ਸਭ ਤੋਂ ਪਹਿਲਾਂ ਲੋਕ ਗਾਇਕ ਲਵੀ ਮਾਨ - ਰੋਜ਼ੀ ਮਾਨ ਵਲੋਂ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਫਿਰ ਵਾਰੀ ਆਈ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਹਰਪ੍ਰੀਤ ਢਿੱਲੋਂ - ਮੈਡਮ ਸਿਮ ਕੌਰ ਦੀ ਜਿਨ੍ਹਾਂ ਵਲੋਂ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਤਕਰੀਬਨ ਡੇਢ ਘੰਟਾ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਗਿਆ। ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ ਮੱਝੂਪੁਰੀਆ, ਹਰਪਾਲ ਮੱਜੂਪੁਰਾ, ਅਮਰਜੀਤ ਸਿੰਘ ਮੱਜੂਪੁਰਾ, ਮਨਿੰਦਰ ਸਿੰਘ, ਮੋਹਿਤ ਪੰਨੂ, ਪ੍ਰਿੰਸ ਮਜੂਪੁਰਾ, ਨਰਿੰਦਰ ਸਿੰਘ, ਸੁਖਮੀਤ ਸਿੰਘ ਚੇਤਨਪੁਰਾ ਬਲਾਕ ਸੰਮਤੀ ਮੈਂਬਰ, ਸਾ: ਸਰਪੰਚ ਕਸ਼ਮੀਰ ਸਿੰਘ ਚੇਤਨਪੁਰਾ, ਯਾਦਵਿੰਦਰ ਸਿੰਘ ਗਿੱਲ ਚੇਤਨਪੁਰਾ, ਪ੍ਰਭਦੀਪ ਸਿੰਘ ਲਾਡਾ ਚੇਤਨਪੁਰਾ, ਡਾ: ਇਕਬਾਲ ਸਿੰਘ ਪਠਾਣ ਨੰਗਲ, ਕਸ਼ਮੀਰ ਸਿੰਘ ਚੇਤਨਪੁਰਾ, ਗੁਰਜੀਤ ਸਿੰਘ ਬਿੱਟੂ ਸਾਬਕਾ ਬਲਾਕ ਸੰਬਕੀ ਮੈਂਬਰ ਆਦਿ ਦੇ ਸੁਚੱਜੇ ਪ੍ਰਬੰਧਾਂ ਹੇਠ ਮੇਲਾ ਸੰਪੰਨ ਹੋਇਆ । ਪਿੰਡ ਚੇਤਨਪੁਰਾ ਦੇ ਨੌਜਵਾਨਾਂ ਬਿੰਦਰ ਭੰਗੂ, ਰੋਬਨਦੀਪ ਸਿੰਘ, ਸੋਨੂ, ਪਰਵੀਨ ਸਿੰਘ, ਸ਼ੁਭਦੀਪ ਸਿੰਘ, ਸਰਵਣ ਸਿੰਘ, ਬਲਵੰਤ ਸਿੰਘ, ਅਰਸ਼ਦੀਪ ਸਿੰਘ, ਸੰਦੀਪ ਸਿੰਘ, ਗਗਨਦੀਪ ਸਿੰਘ ਅਤੇ ਦਿਲਸ਼ੇਰ ਸਿੰਘ ਫੌਜੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਮੁਲਾਜ਼ਮਾਂ ਦੇ ਕੱਲ੍ਹ ਪੰਜਾਬ ਬੰਦ ਨੂੰ ਅਪਥਾਲਮਿਕ ਅਫ਼ਸਰ ਐਸੋਸੀਏਸ਼ਨ ਦਾ ਪੂਰਨ ਸਮਰਥਨ ਅਗਲੀ ਖ਼ਬਰ ਸਿਹਤ ਵਿਭਾਗ ਦੀਆਂ ਜਥੇਬੰਦੀਆਂ 27 ਦੇ ਮਹਾਂਬੰਦ ਲਈ ਹੋਈਆਂ ਲਾਮਬੰਦ : ਬਾਬਾ ਭੱਟੀ, ਬਾਬਾ ਕੋਹਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।