ਕਸਬਾ ਮਜੀਠਾ ਵਿਖੇ ਸਾਰੇ ਸਰਕਾਰੀ ਅਦਾਰੇ ਰਹੇ ਬੰਦ
ਮਜੀਠਾ, 27 ਅਗਸਤ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦੇ ਖ਼ਿਲਾਫ਼ ਅੱਜ ਸੂਬੇ ਭਰ ਦੇ ਸਮੂਹ ਮੁਲਾਜਾਮਾਂ ਵਲੋਂ ਮਹਾਂ ਪੰਜਾਬ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਜਿਸ ਤਹਿਤ ਸੂਬੇ ਭਰ ਦੇ ਹਰੇਕ ਵਿਭਾਗ ਦੇ ਸਰਕਾਰੀ ਕਰਮਚਾਰੀਆਂ ਵਲੋਂ ਮੁਕੰਮਲ ਹੜਤਾਲ ਕੀਤੀ ਗਈ ਤਾਂ ਕਿ ਪੰਜਾਬ ਸਰਕਾਰ ਉਪਰ ਮੁਲਾਜ਼ਮ ਮੰਗਾਂ ਮਨਾਉਣ ਲਈ ਦਬਾਅ ਬਣਾਇਆ ਜਾ ਸਕੇ । ਇਸ ਤਹਿਤ ਸਬ ਡਵੀਜਨ ਮਜੀਠਾ ਅਧੀਨ ਆਉਂਦੇ ਸਮੁੱਚੇ ਸਰਕਾਰੀ ਅਦਾਰੇ, ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਮੁਕੰਮਲ ਹੜਤਾਲ ਰਹੀ ।
ਮਜੀਠਾ, 27 ਅਗਸਤ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦੇ ਖ਼ਿਲਾਫ਼ ਅੱਜ ਸੂਬੇ ਭਰ ਦੇ ਸਮੂਹ ਮੁਲਾਜਾਮਾਂ ਵਲੋਂ ਮਹਾਂ ਪੰਜਾਬ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਜਿਸ ਤਹਿਤ ਸੂਬੇ ਭਰ ਦੇ ਹਰੇਕ ਵਿਭਾਗ ਦੇ ਸਰਕਾਰੀ ਕਰਮਚਾਰੀਆਂ ਵਲੋਂ ਮੁਕੰਮਲ ਹੜਤਾਲ ਕੀਤੀ ਗਈ ਤਾਂ ਕਿ ਪੰਜਾਬ ਸਰਕਾਰ ਉਪਰ ਮੁਲਾਜ਼ਮ ਮੰਗਾਂ ਮਨਾਉਣ ਲਈ ਦਬਾਅ ਬਣਾਇਆ ਜਾ ਸਕੇ । ਇਸ ਤਹਿਤ ਸਬ ਡਵੀਜਨ ਮਜੀਠਾ ਅਧੀਨ ਆਉਂਦੇ ਸਮੁੱਚੇ ਸਰਕਾਰੀ ਅਦਾਰੇ, ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਮੁਕੰਮਲ ਹੜਤਾਲ ਰਹੀ । ਕਿਸੇ ਵੀ ਦਫਤਰ ਵਿਚ ਕੋਈ ਕਰਮਚਾਰੀ ਨਹੀਂ ਆਇਆ। ਦਫਤਰਾਂ ਦਾ ਕੰਮ ਪੂਰਨ ਤੌਰ ’ਤੇ ਠੱਪ ਰਿਹਾ ਤੇ ਦਫਤਰਾਂ ਨੂੰ ਤਾਲੇ ਲੱਗੇ ਰਹੇ । ਦਫਤਰਾਂ ਵਿਚੋਂ ਕੰਮ ਕਰਾਉਣ ਆ ਰਹੇ ਲੋਕ ਵਾਪਸ ਮੁੜਦੇ ਵੇਖੇ ਗਏ । ਸਾਰੇ ਸਰਕਾਰੀ ਅਦਾਰਿਆਂ ਦੇ ਕਰਮਚਾਰੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਧਰਨੇ ਵਿਚ ਸ਼ਾਮਿਲ ਹੋਏ।