ਮੋਟਰਾਂ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਕਿਸਾਨਾਂ ਦੀ ਬਾਸਮਤੀ ਸੜਣ ਕਿਨਾਰੇ
ਬਾਬਾ ਬਕਾਲਾ ਸਾਹਿਬ, 27 ਅਕਤੂਬਰ (ਰਾਜਨ)-ਬਾਬਾ ਬਕਾਲਾ ਸਾਹਿਬ ਅਤੇ ਸਠਿਆਲਾ ਨਾਲ ਸਬੰਧਿਤ ਕੋਈ 24-25 ਪੈਲੀਆਂ ਨੂੰ ਬਿਜਲੀ ਸਪਲਾਈ ਦੇਣ ਵਾਲੀਆਂ 4 ਮੋਟਰਾਂ ਤੋਂ ਬਿਜਲੀ ਸਪਲਾਈ ਨਾ ਮਿਲਣ ਕਾਰਣ ਕਿਸਾਨਾਂ ਦੀ ਬਾਮਸਤੀ ਸੜ ਜਾਣ ਕਾਰਣ ਕਿਸਾਨਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਇਥੇ ਦਫ਼ਤਰ ਪਾਵਰਕਾਮ ਬਾਬਾ ਬਕਾਲਾ ਸਾਹਿਬ ਵਿਖੇ ਕਿਸਾਨ ਆਗੂ ਹਰਵਿੰਦਰ ਸਿੰਘ, ਜਸਪਾਲ ਸਿੰਘ ਅਤੇ ਪ੍ਰਧਾਨ ਕੋਮਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਬਾਬਾ ਬਕਾਲਾ ਸਾਹਿਬ ਅਤੇ ਸਠਿਆਲਾ ਨਾਲ ਸਬੰਧਿਤ ਕੋਈ 24-25 ਪੈਲੀਆਂ ਨੂੰ ਪਿਛਲੇ 10-12 ਦਿਨਾਂ ਤੋਂ ਬਿਜਲੀ ਸਪਲਾਈ ਦੇਣ ਵਾਲੀਆਂ 4 ਮੋਟਰਾਂ ਤੋਂ ਬਿਜਲੀ ਸਪਲਾਈ ਬੰਦ ਪਈ ਹੈ, ਜਿਸ ਕਾਰਣ ਸਾਡੀ ਬਾਮਸਤੀ ਸੜ ਚੁੱਕੀ ਹੈ।
ਜ
ਜਾਣਕਾਰੀ ਦਿੰਦਿਆਂ ਕਿਸਾਨ ਆਗੂ ਹਰਵਿੰਦਰ ਸਿੰਘ, ਜਸਪਾਲ ਸਿੰਘ ਅਤੇ ਪ੍ਰਧਾਨ ਕੋਮਲ ਸਿੰਘ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ
28-10-2026
ਬਾਬਾ ਬਕਾਲਾ ਸਾਹਿਬ, 27 ਅਕਤੂਬਰ (ਰਾਜਨ)-ਬਾਬਾ ਬਕਾਲਾ ਸਾਹਿਬ ਅਤੇ ਸਠਿਆਲਾ ਨਾਲ ਸਬੰਧਿਤ ਕੋਈ 24-25 ਪੈਲੀਆਂ ਨੂੰ ਬਿਜਲੀ ਸਪਲਾਈ ਦੇਣ ਵਾਲੀਆਂ 4 ਮੋਟਰਾਂ ਤੋਂ ਬਿਜਲੀ ਸਪਲਾਈ ਨਾ ਮਿਲਣ ਕਾਰਣ ਕਿਸਾਨਾਂ ਦੀ ਬਾਮਸਤੀ ਸੜ ਜਾਣ ਕਾਰਣ ਕਿਸਾਨਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਇਥੇ ਦਫ਼ਤਰ ਪਾਵਰਕਾਮ ਬਾਬਾ ਬਕਾਲਾ ਸਾਹਿਬ ਵਿਖੇ ਕਿਸਾਨ ਆਗੂ ਹਰਵਿੰਦਰ ਸਿੰਘ, ਜਸਪਾਲ ਸਿੰਘ ਅਤੇ ਪ੍ਰਧਾਨ ਕੋਮਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਬਾਬਾ ਬਕਾਲਾ ਸਾਹਿਬ ਅਤੇ ਸਠਿਆਲਾ ਨਾਲ ਸਬੰਧਿਤ ਕੋਈ 24-25 ਪੈਲੀਆਂ ਨੂੰ ਪਿਛਲੇ 10-12 ਦਿਨਾਂ ਤੋਂ ਬਿਜਲੀ ਸਪਲਾਈ ਦੇਣ ਵਾਲੀਆਂ 4 ਮੋਟਰਾਂ ਤੋਂ ਬਿਜਲੀ ਸਪਲਾਈ ਬੰਦ ਪਈ ਹੈ, ਜਿਸ ਕਾਰਣ ਸਾਡੀ ਬਾਮਸਤੀ ਸੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਰ 6 ਮਹੀਨੇ ਬਾਅਦ ਹੀ ਸਾਨੂੰ ਇਹ ਕਸ਼ਟ ਝੱਲਣਾ ਪੈਂਦਾ ਹੈ, ਚਾਹੇ ਉਹ ਕਣਕ ਦੀ ਬਿਜਾਈ ਦਾ ਵੇਲਾ ਹੋਵੇ, ਚਾਹੇ ਝੋਨਾ ਬੀਜਣ ਦਾ ਚਾਹੇ ਪਨੀਰੀ ਬੀਜਣ ਦਾ, ਅਕਸਰ ਇਨ੍ਹਾਂ 4 ਮੋਟਰਾਂ ਤੋਂ ਬਿਜਲੀ ਸਪਲਾਈ ਬੰਦ ਰਹਿੰਦੀ ਹੈ ਅਤੇ ਇਸ ਸਬੰਧੀ ਅਸੀਂ ਜਦੋਂ ਬਾਬਾ ਬਕਾਲਾ ਸਾਹਿਬ ਦਫ਼ਤਰ ਆਉਂਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਬਿਆਸ ਦਫ਼ਤਰ ਜਾਓ, ਜਦੋਂ ਅਸੀਂ ਬਿਆਸ ਜਾਂਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਤੁਸੀਂ ਬਿੱਲ ਬਾਬਾ ਬਕਾਲਾ ਸਾਹਿਬ ਦਫ਼ਤਰ ਤਾਰਦੇ ਹੋ, ਓਥੇ ਜਾਓ। ਅਸੀਂ ਇਸ ਸਬੰਧੀ ਐਕਸੀਅਨ ਬਿਆਸ, ਐਸ.ਡੀ.ਓ. ਬਾਬਾ ਬਕਾਲਾ ਸਾਹਿਬ, ਐਸ.ਡੀ.ਓ. ਬਾਬਾ ਬਕਾਲਾ ਸਾਹਿਬ ਅਤੇ ਈ.ਆਰ ਤਰਨ ਤਾਰਨ ਦੇ ਕਈ ਵਾਰ ਧਿਆਨ ਵਿਚ ਲਿਆ ਚੁੱਕੇ ਹਾਂ । ਪਰ ਸਾਡਾ ਮਸਲਾ ਜਿਉਂ ਦਾ ਤਿਉਂ ਹੈ। ਜੇ ਅਸੀਂ ਪ੍ਰਾਈਵੇਟ ਮੋਟਰ ਠੀਕ ਕਰਵਾਉਂਦੇ ਹਾਂ ਤਾਂ ਉਹ ਭਾਰਾਂ ’ਤੇ ਪੈਂਦੇ ਹਨ ਅਤੇ ਸਾਡੇ ਖ਼ਰਚੇ ਲਾਗਤ ਨਾਲੋਂ ਵੀ ਵੱਧ ਜਾਂਦੇ ਹਨ । ਉਕਤ ਕਿਸਾਨਾਂ ਨੇ ਸਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਸਾਡੀਆਂ ਇਨ੍ਹਾਂ ਮੋਟਰਾਂ ਤੋਂ ਬਿਜਲੀ ਸਪਲਾਈ ਰੈਗੂਲਰ ਕਰਨ ਲਈ ਕੋਈ ਪੱਕਾ ਹਾਲ ਕੀਤਾ ਜਾਵੇ ਤਾਂ ਜੋ ਸਾਡੀਆਂ ਫਸਲਾਂ ਖਰਾਬ ਨਾ ਹੋ ਸਕਣ । ਕੀ ਕਹਿਣਾ ਹੈ ਬਿਜਲੀ ਅਧਿਕਾਰੀਆਂ ਦਾ : ਇਸ ਸਬੰਧੀ ਸਥਾਨਕ ਬਿਜਲੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਹਾਲ ਈ ਵਿਚ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ, ਪਰ ਅੱਜ ਦਫ਼ਤਰ ਵਿਚ ਛੁੱਟੀ ਹੋਣ ਕਰਕੇ ਭਲਕੇ ਪਹਿਲ ਦੇ ਆਧਾਰ ’ਤੇ ਪੁੱਜਕੇ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ ।