31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਧਰਮ ਦੀ ਆਰਾਧਨਾ ਨਾਲ ਜੀਵਨ ਨੂੰ ਸਹੀ ਦਿਸ਼ਾ ਮਿਲਦੀ ਹੈ : ਡਾ. ਸੁਨੀਤੀ

ਜੰਡਿਆਲਾ ਗੁਰੂ, 30 ਅਗਸਤ (ਅੰਮ੍ਰਿਤ ਪਾਲ ਸਿੰਘ)- ਸ਼ਹੀਦ ਊਧਮ ਸਿੰਘ ਚੌਕ ਸਥਾਨਕ, ਜੰਡਿਆਲਾ ਗੁਰੂ ਵਿਖੇ ਤਪੱਸਵੀ ਮਹਾਸਾਧਵੀ ਸ੍ਰੀ ਸੁਚਾਰੂ ਵਲੋਂ ਧਰਮ ਪ੍ਰਚਾਰ ਕਰਦਿਆਂ ਸੰਗਤਾਂ ਨੂੰ ਧਾਰਮਿਕ ਵਿਚਾਰਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੇ ਰੋਜ਼ਾਨਾ ਪ੍ਰਵਚਨ ਸਵੇਰੇ 8.

ਅਜੀਤ ਡੈਸਕ 31-08-2026
ਜੰਡਿਆਲਾ ਗੁਰੂ, 30 ਅਗਸਤ (ਅੰਮ੍ਰਿਤ ਪਾਲ ਸਿੰਘ)- ਸ਼ਹੀਦ ਊਧਮ ਸਿੰਘ ਚੌਕ ਸਥਾਨਕ, ਜੰਡਿਆਲਾ ਗੁਰੂ ਵਿਖੇ ਤਪੱਸਵੀ ਮਹਾਸਾਧਵੀ ਸ੍ਰੀ ਸੁਚਾਰੂ ਵਲੋਂ ਧਰਮ ਪ੍ਰਚਾਰ ਕਰਦਿਆਂ ਸੰਗਤਾਂ ਨੂੰ ਧਾਰਮਿਕ ਵਿਚਾਰਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੇ ਰੋਜ਼ਾਨਾ ਪ੍ਰਵਚਨ ਸਵੇਰੇ 8.15 ਤੋਂ 9.15 ਵਜੇ ਤੱਕ ਹੁੰਦੇ ਹਨ , ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋ ਕੇ ਧਰਮ ਦਾ ਲਾਭ ਲੈ ਰਹੇ ਹਨ । ਇਸ ਸੰਬੰਧੀ ਵਿਜੇ ਇੰਦਰਦੀਨ ਸੰਕ੍ਰਾਂਤੀ ਮੰਡਲ ਦੇ ਪ੍ਰਧਾਨ ਗੁਲਸ਼ਨ ਜੈਨ ਨੇ ਦੱਸਿਆ ਕਿ ਮਹਾਸਾਧਵੀ ਦੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਧਰਮ, ਸਦਾਚਾਰ ਅਤੇ ਆਤਮਿਕ ਜੀਵਨ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਸੁਨੀਤੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਰਮ ਦੀ ਆਰਾਧਨਾ ਕਰਦਿਆਂ ਆਪਣੇ ਜੀਵਨ ਨੂੰ ਚੰਗੇ ਵਿਚਾਰਾਂ ਅਤੇ ਸਦਗੁਣਾਂ ਨਾਲ ਜੋੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਰਥਨ ਅਤੇ ਵਿਰੋਧ ਸਿਰਫ਼ ਵਿਚਾਰਾਂ ਦਾ ਹੋਣਾ ਚਾਹੀਦਾ ਹੈ ਅਤੇ ਆਪਸੀ ਸਤਿਕਾਰ ਤੇ ਸਦਭਾਵਨਾ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ। ਇਸ ਮੌਕੇ ਐੱਸ.ਐੱਸ. ਜੈਨ ਸਭਾ ਦੇ ਪ੍ਰਧਾਨ ਸਤੀਸ਼ ਜੈਨ, ਸਕੱਤਰ ਅਜੈ ਜੈਨ, ਮੋਹਿਤ ਜੈਨ, ਪੁਨੀਤ ਜੈਨ ਤੇ ਨੀਲਕਮਲ ਜੈਨ ਤੋਂ ਇਲਾਵਾ ਐੱਸ.ਏ. ਜੈਨ ਸਭਾ ਦੇ ਉਪ-ਪ੍ਰਧਾਨ ਰਿੰਪੂ ਜੈਨ, ਸਕੱਤਰ ਨਵਨੀਤ ਜੈਨ, ਸ਼ੈਫੀ ਜੈਨ, ਗੌਰਵ ਜੈਨ, ਇੰਦਰਪਾਲ ਜੈਨ, ਪਾਰਸ ਜੈਨ, ਸਿਧਾਰਥ ਜੈਨ, ਦਾਨਿਸ਼ ਜੈਨ, ਸ਼੍ਰੇਯਸ ਜੈਨ, ਅੰਸ਼ੁਲ ਜੈਨ, ਗੌਰੀ ਜੈਨ, ਪੁਲਕ ਜੈਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਸਾਰੰਗੜਾ ਵਿਖੇ ਮੁਫ਼ਤ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸਾਲਾਨਾ ਜੋੜ ਮੇਲੇ ਦੀ ਸਮਾਪਤੀ ਮੌਕੇ ਸੇਵਾਵਾਂ ਨਿਭਾਉਣ ਵਾਲੇ ਸਟਾਫ ਅਤੇ ਸੇਵਾਦਾਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।