11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਵਿਖੇ ਲਾਈਫ ਸਟਾਇਲ ਡੇਅ ਮਨਾਇਆ

ਰਈਆ, 10 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਿਕ ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ 9 ਪੰਜਾਬ ਬਟਾਲੀਅਨ ਐੱਨ. ਸੀ.

ਅਜੀਤ ਡੈਸਕ 11-09-2026
ਰਈਆ, 10 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਿਕ ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ 9 ਪੰਜਾਬ ਬਟਾਲੀਅਨ ਐੱਨ.ਸੀ.ਸੀ.ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਾਲਜ ਦੇ ਐੱਨ.ਸੀ.ਸੀ. ਯੂਨਿਟ ਵਲੋਂ ਲਾਈਫ ਸਟਾਇਲ ਡੇਅ ਮਨਾਇਆ ਗਿਆ। ਕਾਲਜ ਵਿਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਸੀਨੀਅਰ ਅਫਸਰ ਡਾ. ਨੀਰਜ ਭਾਟੀਆ ਅਤੇ ਬਲਾਕ ਐਕਸ਼ਟੈਨਸ਼ਨ ਐਜੂਕੇਟਰ ਮੈਡਮ ਮਨਦੀਪ ਕੌਰ ਪੁੱਜੇ। ਇਸ ਮੌਕੇ ਡਾ. ਨੀਰਜ ਭਾਟੀਆ ਨੇ ਕੈਡਿਟਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ, ਉਨ੍ਹਾਂ ਵਲੋਂ ਸੰਤੁਲਿਤ ਭੋਜਨ ਜਿਸ ਵਿਚ ਸਬਜ਼ੀਆਂ, ਫਲ਼, ਪ੍ਰੌਟੀਨ ਅਤੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਣ ਦੇਣ ਬਾਰੇ ਦੱਸਿਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਅਨੂ ਕਪਿਲ ਵਲੋਂ ਆਏ ਡਾਕਟਰ ਸਾਹਿਬ ਦਾ ਅਹਿਮ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ ਅਤੇ ਕਾਲਜ ਵਲੋਂ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਐੱਨ.ਸੀ.ਸੀ. ਦੇ ਕੇਅਰ ਟੇਕਰ ਡਾ. ਹਰਵੰਤ ਕੌਰ ਵਲੋਂ 9 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਕੇ.ਕੇ. ਜਡੇਜਾ ਦਾ ਕੈਡਿਟਾਂ ਨੂੰ ਰਿਫ੍ਰੈਸ਼ਮੈਂਟ ਭੇਜਣ ਲਈ, ਸੀ.ਐੱਚ.ਐਮ. ਸੰਤੋਸ਼ ਸਿਪੇਕਰ, ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ, ਬਲਾਕ ਐਕਸ਼ਟੈਨਸ਼ਨ ਐਜੂਕੇਟਰ ਦਾ ਕੈਡਿਟਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਲਈ ਜਾਗਰੂਕ ਕਰਨ ਲਈ ਧੰਨਵਾਦ ਕੀਤਾ ਗਿਆ। ਫੇਰੂਮਾਨ ਟਰੱਸਟ ਅਤੇ ਕਾਲਜ ਦੇ ਪ੍ਰਧਾਨ ਮੈਡਮ ਸਤਨਾਮ ਕੌਰ ਸੇਖੋਂ ਵਲੋਂ ਵੀ ਕੈਡਿਟ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ।
ਪਿਛਲੀ ਖ਼ਬਰ ਜੰਡਿਆਲਾ ਗੁਰੂ ਵਿਖੇ ਪਰਿਊਸ਼ਣ ਪਰਵ ਸ਼ਰਧਾ ਨਾਲ ਸ਼ੁਰੂ ਅਗਲੀ ਖ਼ਬਰ ਸੂਬੇ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ 2027 ਦੀ ਉਡੀਕ ਕਰ ਰਹੇ –ਮਜੀਠੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।