11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜੰਡਿਆਲਾ ਗੁਰੂ ਵਿਖੇ ਪਰਿਊਸ਼ਣ ਪਰਵ ਸ਼ਰਧਾ ਨਾਲ ਸ਼ੁਰੂ

ਜੰਡਿਆਲਾ ਗੁਰੂ, 10 ਸਤੰਬਰ (ਅੰਮ੍ਰਿਤ ਪਾਲ ਸਿੰਘ)-ਜੈਨ ਭਾਈਚਾਰੇ ਦੇ ਪਵਿੱਤਰ ਪਰਿਊਸ਼ਣ ਪਰਵ ਦੀ ਜੰਡਿਆਲਾ ਗੁਰੂ ਵਿਖੇ ਧੂਮਧਾਮ ਅਤੇ ਧਾਰਮਿਕ ਸ਼ਰਧਾ ਨਾਲ ਸ਼ੁਰੂਆਤ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਜੈ ਇੰਦਰਦਿਨ ਸੰਕ੍ਰਾਂਤੀ ਮੰਡਲ ਪੰਜਾਬ ਦੇ ਪ੍ਰਧਾਨ ਗੁਲਸ਼ਨ ਜੈਨ ਨੇ ਦੱਸਿਆ ਕਿ ਪਰਿਊਸ਼ਣ ਪਰਵ ਜੈਨ ਸਮਾਜ ਦਾ ਮਹੱਤਵਪੂਰਨ ਧਾਰਮਿਕ ਤਿਉਹਾਰ ਹੈ, ਜਿਸ ਦੌਰਾਨ ਸੰਗਤ ਵਲੋਂ ਵੱਖ-ਵੱਖ ਧਾਰਮਿਕ ਕਿਰਿਆਵਾਂ ਕੀਤੀਆਂ ਜਾ ਰਹੀਆਂ ਹਨ।

ਅਜੀਤ ਡੈਸਕ 11-09-2026
ਜੰਡਿਆਲਾ ਗੁਰੂ, 10 ਸਤੰਬਰ (ਅੰਮ੍ਰਿਤ ਪਾਲ ਸਿੰਘ)-ਜੈਨ ਭਾਈਚਾਰੇ ਦੇ ਪਵਿੱਤਰ ਪਰਿਊਸ਼ਣ ਪਰਵ ਦੀ ਜੰਡਿਆਲਾ ਗੁਰੂ ਵਿਖੇ ਧੂਮਧਾਮ ਅਤੇ ਧਾਰਮਿਕ ਸ਼ਰਧਾ ਨਾਲ ਸ਼ੁਰੂਆਤ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਜੈ ਇੰਦਰਦਿਨ ਸੰਕ੍ਰਾਂਤੀ ਮੰਡਲ ਪੰਜਾਬ ਦੇ ਪ੍ਰਧਾਨ ਗੁਲਸ਼ਨ ਜੈਨ ਨੇ ਦੱਸਿਆ ਕਿ ਪਰਿਊਸ਼ਣ ਪਰਵ ਜੈਨ ਸਮਾਜ ਦਾ ਮਹੱਤਵਪੂਰਨ ਧਾਰਮਿਕ ਤਿਉਹਾਰ ਹੈ, ਜਿਸ ਦੌਰਾਨ ਸੰਗਤ ਵਲੋਂ ਵੱਖ-ਵੱਖ ਧਾਰਮਿਕ ਕਿਰਿਆਵਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੈਨ ਭਾਈਚਾਰੇ ਦੇ ਲੋਕ ਸਵੇਰੇ ਸ੍ਰੀ ਆਦਿਨਾਥ ਮੰਦਰ ਅਤੇ ਸ੍ਰੀ ਪਾਰਸ਼ਵਨਾਥ ਮੰਦਰ ਵਿਖੇ ਨਤਮਸਤਕ ਹੋ ਕੇ ਪਰਮਾਤਮਾ ਦੀ ਪੂਜਾ ਅਰਚਨਾ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ। ਮੰਦਰ ਵਿਖੇ ਭਗਤੀ ਗੀਤ ਗਾਏ ਗਏ ਅਤੇ ਪਰਮਾਤਮਾ ਦੀ ਪਹਿਲੀ ਆਰਤੀ ਦੀ ਬੋਲੀ ਪ੍ਰਧਾਨ ਅਸ਼ੋਕ ਕੁਮਾਰ, ਮਨੀਸ਼ ਜੈਨ, ਰੁਦਰਾਕਸ਼ ਜੈਨ ਅਤੇ ਜੈਨ ਸਵੀਟ ਵਾਲਿਆਂ ਵਲੋਂ ਲਈ ਗਈ। ਇਸੇ ਤਰ੍ਹਾਂ ਮੰਗਲ ਦੀਪਕ ਦੀ ਬੋਲੀ ਸੰਘਰਕਸ਼ਕ ਰਜਨੀਸ਼ ਜੈਨ ਅਤੇ ਸਜਲ ਜੈਨ ਚਾਂਦ ਜਵੈਲਰ ਵਲੋਂ ਲਈ ਗਈ। ਇਸ ਮੌਕੇ ਕੋਮਲ ਜੈਨ ਨੇ ਪ੍ਰਭਾਵਨਾ ਦਾ ਲਾਭ ਲਿਆ।
ਪਿਛਲੀ ਖ਼ਬਰ ਇੰਜੀ: ਹਰਜੀਤ ਸਿੰਘ ਨੇ ਪਾਵਰਕਾਮ ਦੇ ਉਪ ਮੰਡਲ ਮਜੀਠਾ ਇਕ ਵਿਚ ਬਤੌਰ ਜੇ. ਈ. ਅਹੁਦਾ ਸੰਭਾਲਿਆ ਅਗਲੀ ਖ਼ਬਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਵਿਖੇ ਲਾਈਫ ਸਟਾਇਲ ਡੇਅ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।