11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਇੰਜੀ: ਹਰਜੀਤ ਸਿੰਘ ਨੇ ਪਾਵਰਕਾਮ ਦੇ ਉਪ ਮੰਡਲ ਮਜੀਠਾ ਇਕ ਵਿਚ ਬਤੌਰ ਜੇ. ਈ. ਅਹੁਦਾ ਸੰਭਾਲਿਆ

ਮਜੀਠਾ, 10 ਸਤੰਬਰ (ਮਨਿੰਦਰ ਸਿੰਘ ਸੋਖ)-ਪੰਜਾਬ ਰਾਜ ਪਾਵਰਕਾਮ ਵਲੋਂ ਕੀਤੇ ਗਏ ਇੰਜੀਨੀਅਰਾਂ ਦੇ ਤਬਾਦਲੇ ਅਧੀਨ ਇੰਜੀਨੀਅਰ ਹਰਜੀਤ ਸਿੰਘ ਮਜੀਠਾ ਦਾ ਤਬਾਦਲਾ ਅੰਮ੍ਰਿਤਸਰ ਤੋਂ ਉਪ ਮੰਡਲ ਮਜੀਠਾ ਇਕ ਵਿਚ ਕੀਤਾ ਗਿਆ। ਜਿਸ ਤੇ ਇੰਜੀ.

ਅਜੀਤ ਡੈਸਕ 11-09-2026
ਮਜੀਠਾ, 10 ਸਤੰਬਰ (ਮਨਿੰਦਰ ਸਿੰਘ ਸੋਖ)-ਪੰਜਾਬ ਰਾਜ ਪਾਵਰਕਾਮ ਵਲੋਂ ਕੀਤੇ ਗਏ ਇੰਜੀਨੀਅਰਾਂ ਦੇ ਤਬਾਦਲੇ ਅਧੀਨ ਇੰਜੀਨੀਅਰ ਹਰਜੀਤ ਸਿੰਘ ਮਜੀਠਾ ਦਾ ਤਬਾਦਲਾ ਅੰਮ੍ਰਿਤਸਰ ਤੋਂ ਉਪ ਮੰਡਲ ਮਜੀਠਾ ਇਕ ਵਿਚ ਕੀਤਾ ਗਿਆ। ਜਿਸ ਤੇ ਇੰਜੀ. ਹਰਜੀਤ ਸਿੰਘ ਨੇ ਉਪ ਮੰਡਲ ਮਜੀਠਾ ਇਕ ਵਿਚ ਬਤੌਰ ਜੇ.ਈ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ। ਉਪ ਮੰਡਲ ਮਜੀਠਾ ਇਕ ਦੇ ਸਹਾਇਕ ਕਾਰਜਕਾਰੀ ਇੰਜੀ: ਹਰਪਿੰਦਰ ਸਿੰਘ ਗੋਸਲ ਨੇ ਇੰਜੀ: ਹਰਜੀਤ ਸਿੰਘ ਦੀ ਜੁਆਇੰਨਿੰਗ ਕਰਾਈ। ਇੰਜੀ: ਹਰਪਿੰਦਰ ਸਿੰਘ ਗੋਸਲ ਨੇ ਇੰਜੀ: ਹਰਜੀਤ ਸਿੰਘ ਨੂੰ ਅਹੁਦਾ ਸੰਭਾਲਣ ਮੌਕੇ ਹਦਾਇਤਾਂ ਕੀਤੀਆਂ ਕਿ ਆਪਣਾ ਕੰਮ ਬਿਨਾਂ ਕਿਸੇ ਪੱਖ ਪਾਤ ਅਤੇ ਧੜੇਬਾਜੀ ਤੋਂ ਉਪਰ ਉਠ ਕੇ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਪਾਰਦਰਸ਼ੀ ਨਾਲ ਕੀਤਾ ਜਾਵੇ। ਇਸ ਮੌਕੇ ਇੰਜੀ: ਹਰਜੀਤ ਸਿੰਘ ਨੂੰ ਵਧਾਈ ਦੇਣ ਵਾਲਿਆਂ ਵਿਚ ਸਹਾਇਕ ਕਾਰਜਕਾਰੀ ਇੰਜੀ: ਹਰਪਿੰਦਰ ਸਿੰਘ ਗੋਸਲ, ਚਰਨ ਸਿੰਘ ਮਜੀਠਾ, ਇੰਜੀ: ਨਵਦੀਪ ਸਿੰਘ, ਸੁਖਪਾਲ ਸਿੰਘ ਗਿੱਲ, ਕੁੰਦਨ ਲਾਲ, ਰਘਬੀਰ ਸਿੰਘ, ਰਣਜੋਤ ਸਿੰਘ, ਡਾ: ਹਰਜਿੰਦਰਪਾਲ ਸਿੰਘ, ਕਿਰਤਪਾਲ ਸਿੰਘ, ਗੁਰਪ੍ਰੀਤ ਸਿੰਘ, ਦੋਵੇ ਲਾਈਨਮੈਨ, ਸਾਰੇ ਜੇ.ਈ, ਲੇਖਾਕਾਰ ਸੰਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਟਪਿਆਲਾ ਵਿਖੇ ਬਾਬਾ ਬੁੱਢਾ ਜੀ ਦੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਜੰਡਿਆਲਾ ਗੁਰੂ ਵਿਖੇ ਪਰਿਊਸ਼ਣ ਪਰਵ ਸ਼ਰਧਾ ਨਾਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।