11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਿੰਡ ਟਪਿਆਲਾ ਵਿਖੇ ਬਾਬਾ ਬੁੱਢਾ ਜੀ ਦੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ

ਚੋਗਾਵਾਂ, 10 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਪਿੰਡ ਟਪਿਆਲਾ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਰਜਿ: ਪੰਜਾਬ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਬਲਵਿੰਦਰ ਕੌਰ ਲੋਪੋਕੇ ਦੇ ਯਤਨ ਸਦਕਾ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ ਪਾਠ ਦੇ ਭੋਗ ਤੋਂ ਉਪਰੰਤ ਸਜੇ ਦੀਵਾਨ ਵਿਚ ਭਾਈ ਗੁਰਭੇਜ ਸਿੰਘ ਚਵਿੰਡਾ ਦਾ ਢਾਡੀ ਜਥਾ, ਪ੍ਰਚਾਰਕ ਗੁਰਰਾਜ ਸਿੰਘ, ਕਥਾ ਵਾਚਕ ਭਾਈ ਹਰਪਾਲ ਸਿੰਘ ਗੁਰੂ ਕਾ ਬਾਗ, ਭਾਈ ਦੀਦਾਰ ਸਿੰਘ ਪੰਜੂਰਾਏ ਦਾ ਕਵੀਸ਼ਰੀ ਜਥਾ, ਡਾ.

ਅਜੀਤ ਡੈਸਕ 11-09-2026
ਚੋਗਾਵਾਂ, 10 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਪਿੰਡ ਟਪਿਆਲਾ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਰਜਿ: ਪੰਜਾਬ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਬਲਵਿੰਦਰ ਕੌਰ ਲੋਪੋਕੇ ਦੇ ਯਤਨ ਸਦਕਾ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ ਪਾਠ ਦੇ ਭੋਗ ਤੋਂ ਉਪਰੰਤ ਸਜੇ ਦੀਵਾਨ ਵਿਚ ਭਾਈ ਗੁਰਭੇਜ ਸਿੰਘ ਚਵਿੰਡਾ ਦਾ ਢਾਡੀ ਜਥਾ, ਪ੍ਰਚਾਰਕ ਗੁਰਰਾਜ ਸਿੰਘ, ਕਥਾ ਵਾਚਕ ਭਾਈ ਹਰਪਾਲ ਸਿੰਘ ਗੁਰੂ ਕਾ ਬਾਗ, ਭਾਈ ਦੀਦਾਰ ਸਿੰਘ ਪੰਜੂਰਾਏ ਦਾ ਕਵੀਸ਼ਰੀ ਜਥਾ, ਡਾ. ਲਖਵਿੰਦਰ ਸਿੰਘ ਰਾਏ ਦਾ ਕਵਿਸ਼ਰੀ ਜਥਾ ਅਤੇ ਗਿਆਨੀ ਨਿਸ਼ਾਨ ਸਿੰਘ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਨੇ ਜੁੜ ਬੈਠੀ ਸੰਗਤ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਜੀਵਨੀ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਗੁਰਮਤਿ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ ,ਬਾਬਾ ਜੋਗਿੰਦਰ ਸਿੰਘ ਲੋਪੋਕੇ,ਹੈਡ ਗ੍ਰੰਥੀ ਬਾਬਾ ਨਿਰਵੈਲ ਸਿੰਘ ਆਦਿ ਨੇ ਹਾਜ਼ਰੀ ਭਰੀ। ਇਸ ਮੌਕੇ ਸਭਾ ਦੇ ਪ੍ਰਧਾਨ ਨਰਿੰਦਰ ਸਿੰਘ ਚੰਡੇ, ਪ੍ਰੈਸ ਸਕੱਤਰ ਦੀਦਾਰ ਸਿੰਘ ਤੇ ਡਾ. ਲਖਵਿੰਦਰ ਸਿੰਘ ਵਲੋਂ ਜਥਿਆਂ ਤੇ ਸੁਰਜੀਤ ਸਿੰਘ ਭਿੱਟੇਵੱਡ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਮੀਤ ਪ੍ਰਧਾਨ ਰਾਮਦੀਵਾਲੀ, ਬਾਬਾ ਟਹਿਲ ਸਿੰਘ ਟਪਿਆਲਾ, ਬਾਬਾ ਵਿਰਸਾ ਸਿੰਘ ਸਾਰੰਗੜਾ, ਨਿਰਮਲ ਸਿੰਘ ਪੰਜੂਰਾਏ, ਬਾਬਾ ਦਲਜੀਤ ਸਿੰਘ, ਪ੍ਰਗਟ ਸਿੰਘ ਮੋਤਲਾ, ਅਵਤਾਰ ਸਿੰਘ ਠੱਠੀ, ਨਿਰਮਲ ਸਿੰਘ ਬਾਬਾ, ਪ੍ਰਗਟ ਸਿੰਘ ਮੋਤਲਾ, ਗੁਰਦੇਵ ਸਿੰਘ ਮੰਝ, ਬਾਬਾ ਕਰਨਜੀਤ ਸਿੰਘ ਭੋਲਾ, ਅਮਰੀਕ ਸਿੰਘ ਰਾਣੀਆ, ਬਾਬਾ ਜਰਨੈਲ ਸਿੰਘ, ਬਾਬਾ ਬਲਬੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਵਲੋਂ ਸਰਕਾਰ ਖ਼ਿਲਾਫ਼ ਤਹਿਸੀਲ ਪੱਧਰੀ ਰੋਸ ਮੁਜ਼ਾਹਰਾ ਅਗਲੀ ਖ਼ਬਰ ਇੰਜੀ: ਹਰਜੀਤ ਸਿੰਘ ਨੇ ਪਾਵਰਕਾਮ ਦੇ ਉਪ ਮੰਡਲ ਮਜੀਠਾ ਇਕ ਵਿਚ ਬਤੌਰ ਜੇ. ਈ. ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।