12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜੁਗਰਾਜ ਸਿੰਘ ਕਲੇਰ ਦੇ ਤਰੱਕੀ ਉਪਰੰਤ ਡੀ. ਸੀ. ਪੀ. ਆਪ੍ਰੇਸ਼ਨਜ਼ ਅੰਮ੍ਰਿਤਸਰ ਬਣਨ ’ਤੇ ਹਾਕੀ ਖਿਡਾਰੀਆਂ ’ਚ ਖੁਸ਼ੀ ਦੀ ਲਹਿਰ

ਬਾਬਾ ਬਕਾਲਾ ਸਾਹਿਬ, 11 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਅੰਤਰਰਾਸ਼ਟਰੀ ਹਾਕੀ ਖਿਡਾਰੀ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਜੁਗਰਾਜ ਸਿੰਘ, ਪੀ. ਪੀ.

ਅਜੀਤ ਡੈਸਕ 12-09-2026
ਬਾਬਾ ਬਕਾਲਾ ਸਾਹਿਬ, 11 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਅੰਤਰਰਾਸ਼ਟਰੀ ਹਾਕੀ ਖਿਡਾਰੀ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਜੁਗਰਾਜ ਸਿੰਘ, ਪੀ. ਪੀ. ਐੱਸ. ਨੂੰ ਡੀ. ਸੀ. ਪੀ. ਆਪ੍ਰੇਸ਼ਨਜ਼, ਅੰਮ੍ਰਿਤਸਰ ਲਾਇਆ ਗਿਆ ਹੈ । ਉਨ੍ਹਾਂ ਦੀ ਤਰੱਕੀ ਦੀ ਖ਼ਬਰ ਸੁਣਦਿਆਂ ਹੀ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਹਾਕੀ ਖਿਡਾਰੀਆਂ ਵਿਚ ਵੱਡੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਖੁਸ਼ੀ ਪ੍ਰਗਟ ਕਰਨ ਵਾਲਿਆਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਵੈਲਫੇਅਰ ਹਾਕੀ ਕਲੱਬ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਅਮਰਜੀਤ ਸਿੰਘ ਸੋਨੂੰ (ਰੇਲਵੇ), ਚੇਅਰਮੈਨ ਮਨਰੂਪ ਸਿੰਘ ਭੁੱਲਰ, ਧੀਰਜਪਾਲ ਸਿੰਘ ਬੱਲ, ਜਸਵਿੰਦਰ ਸਿੰਘ ਮਠਾਰੂ, ਅਮੋਲਕ ਸਿੰਘ ਅਤੇ ਮਨਦੀਪ ਸਿੰਘ ਕੈਨੇਡੀ (ਦੋਵੇਂ ਆਰ.ਸੀ.ਐਫ.) ਸਰਵਣ ਸਿੰਘ ਆਸਟਰੇਲੀਆ, ਪ੍ਰਤਪਾ ਸਿੰਘ, ਹਰਿੰਧਰ ਸਿੰਘ ਲਾਲੀ, ਸੁਖਚੈਨ ਸਿੰਘ ਗਿੱਲ, ਯੁਵਰਾਜ ਸਿੰਘ (ਆਰ.ਪੀ.ਐਸ.), ਜਸਕਰਨ ਸਿੰਘ ਬਾਵਾ, ਜਤਿੰਦਰ ਸਿੰਘ ਜੀਤੂ, ਕਾਬਲ ਸਿੰਘ, ਰਮਨਦੀਪ ਸਿੰਘ ਭੁੱਲਰ, ਬਲਜੀਤ ਸਿੰਘ ਟੈਂਟ ਹਾਊਸ, ਕੁਲਦੀਪ ਸਿੰਘ ਧਾਮੀ, ਮਨਜਿੰਦਰ ਸਿੰਘ ਪੀ.ਪੀ. ਅਤੇ ਹੋਰਨਾਂ ਦੇ ਨਾਂ ਵਰਨਣਯੋਗ ਹਨ । ਕਲੱਬ ਨੇ ਖੁਸ਼ੀ ਵਿਚ ਲੱਡੂ ਵੰਡੇ ਅਤੇ ਜੁਗਰਾਜ ਸਿੰਘ ਨੁੰ ਵਧਾਈ ਦਿੱਤੀ ।
ਪਿਛਲੀ ਖ਼ਬਰ ਕਾਂਗਰਸ ਤੇ ਅਕਾਲੀਆਂ ਨੇ ਆਪਣੇ ਰਾਜ ਸਮੇਂ ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟਿਆ ਤੇ ਕੁੱਟਿਆ- ਵਿਧਾਇਕ ਕੁਲਦੀਪ ਸਿੰਘ ਧਾ... ਅਗਲੀ ਖ਼ਬਰ ਨਗਰ ਕੌਂਸਲ ਦੀ ਮੀਟਿੰਗ ’ ਚ 90 ਕਰੋੜ ਤੋਂ ਵਧੇਰੇ ਦੇ ਵਿਕਾਸ ਕੰਮ ਚੜ੍ਹੇ ’ ਕੌਂਸਲਰਾਂ ਦੇ ਹੰਗਾਮੇ ਦੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।