14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਗੁਰਦੁਆਰਾ ਸੰਗਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਅਜਨਾਲਾ/ਰਾਜਾਸਾਂਸੀ, 13 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਲੋਹਾਰਕਾ ਰੋਡ ਵਿਖੇ ਸਥਿਤ ਗੁਰਦੁਆਰਾ ਸੰਗਤ ਸਾਹਿਬ ਵਿਖੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਭਾਈ ਹਰਪ੍ਰੀਤ ਸਿੰਘ ਭਾਈ, ਭਾਈ ਗੁਰਪ੍ਰੀਤ ਸਿੰਘ ਮੂਧਲ, ਹੈੱਡ ਗ੍ਰੰਥੀ ਗੁਰਿੰਦਰਜੀਤ ਸਿੰਘ ਅਤੇ ਜੱਸ ਮਿਊਜ਼ਿਕ ਅਕੈਡਮੀ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕ ਭਾਈ ਜਸਕਰਨ ਸਿੰਘ ਬੱਗਾ ਵਲੋਂ ਗੁਰਬਾਣੀ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ।

ਅਜੀਤ ਡੈਸਕ 14-09-2026
ਅਜਨਾਲਾ/ਰਾਜਾਸਾਂਸੀ, 13 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਲੋਹਾਰਕਾ ਰੋਡ ਵਿਖੇ ਸਥਿਤ ਗੁਰਦੁਆਰਾ ਸੰਗਤ ਸਾਹਿਬ ਵਿਖੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਭਾਈ ਹਰਪ੍ਰੀਤ ਸਿੰਘ ਭਾਈ, ਭਾਈ ਗੁਰਪ੍ਰੀਤ ਸਿੰਘ ਮੂਧਲ, ਹੈੱਡ ਗ੍ਰੰਥੀ ਗੁਰਿੰਦਰਜੀਤ ਸਿੰਘ ਅਤੇ ਜੱਸ ਮਿਊਜ਼ਿਕ ਅਕੈਡਮੀ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕ ਭਾਈ ਜਸਕਰਨ ਸਿੰਘ ਬੱਗਾ ਵਲੋਂ ਗੁਰਬਾਣੀ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਖੈਰਾਬਾਦ ਅਤੇ ਕੈਪਟਨ ਜਵਾਹਰ ਸਿੰਘ ਸਮੇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਜੱਸ ਮਿਊਜ਼ਿਕ ਅਕੈਡਮੀ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਚੈਂਚਲ ਸਿੰਘ , ਜਨਰਲ ਸਕੱਤਰ ਗੁਰਮੀਤ ਸਿੰਘ ਕੰਬੋਜ, ਕੈਸ਼ੀਅਰ ਧਰਮਿੰਦਰ ਸਿੰਘ, ਮੀਤ ਪ੍ਰਧਾਨ ਬਲਜੀਤ ਸਿੰਘ, ਪ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ, ਹਰਪਿੰਦਰ ਸਿੰਘ ਭੁੱਲਰ, ਮਾ: ਸੁਖਰਾਜ ਸਿੰਘ ਸਰਕਾਰੀਆ, ਕਸ਼ਮੀਰ ਸਿੰਘ, ਬੀਬੀ ਭੋਲਾ, ਬੀਬੀ ਬਲਜੀਤ ਕੌਰ ਲੁਹਾਰਕਾ ਅਤੇ ਬੀਬੀ ਪਰਮਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਮਨੀਸ਼ ਸਿਸੋਦੀਆ ਅੱਜ ਰਾਜਾਸਾਂਸੀ ਦੇ ਬੂਥ ਇੰਚਾਰਜਾਂ ਨਾਲ ਕਰਨਗੇ ਹਲਕਾ ਪੱਧਰੀ ਮੀਟਿੰਗ-ਡਾ. ਸੋਨੀਆ ਮਾਨ ਅਗਲੀ ਖ਼ਬਰ ਤੇਜਇਕਬਾਲ ਸਿੰਘ ਮੁਹਾਰ ਜਨਰਲ ਕੌਂਸਲ ਮੈਂਬਰ ਨਿਯੁਕਤ, ਸਾਬਕਾ ਵਿਧਾਇਕ ਲੋਪੋਕੇ ਨੇ ਮੂੰਹ ਮਿੱਠਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।