14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਨੀਸ਼ ਸਿਸੋਦੀਆ ਅੱਜ ਰਾਜਾਸਾਂਸੀ ਦੇ ਬੂਥ ਇੰਚਾਰਜਾਂ ਨਾਲ ਕਰਨਗੇ ਹਲਕਾ ਪੱਧਰੀ ਮੀਟਿੰਗ-ਡਾ. ਸੋਨੀਆ ਮਾਨ

ਹਰਸਾ ਛੀਨਾ, 13 ਸਤੰਬਰ (ਕੜਿਆਲ)- ਦਿੱਲੀ ਦੇ ਸਾ. ਉੱਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬੂਥ ਇੰਚਾਰਜਾਂ ਅਤੇ ਪਾਰਟੀ ਵਰਕਰਾਂ ਦੇ ਰੂ-ਬ-ਰੂ ਹੁੰਦਿਆਂ ਪਾਰਟੀ ਨੀਤੀਆਂ ਅਤੇ ਬੂਥ ਇੰਚਾਰਜਾਂ ਦੇ ਸੁਝਾਅ ਲੈਣ ਲਈ ਅੱਡਾ ਕੁਕੜਾਂਵਾਲਾ ਸਥਿਤ ਟੀ.

ਵਿਧਾਨ ਸਭਾ ਹਲਕਾ ਰਾਜਾਸਾਂਸੀ ਇੰਚਾਰਜ ਡਾ. ਸੋਨੀਆ ਮਾਨ 14-09-2026
ਹਰਸਾ ਛੀਨਾ, 13 ਸਤੰਬਰ (ਕੜਿਆਲ)- ਦਿੱਲੀ ਦੇ ਸਾ. ਉੱਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬੂਥ ਇੰਚਾਰਜਾਂ ਅਤੇ ਪਾਰਟੀ ਵਰਕਰਾਂ ਦੇ ਰੂ-ਬ-ਰੂ ਹੁੰਦਿਆਂ ਪਾਰਟੀ ਨੀਤੀਆਂ ਅਤੇ ਬੂਥ ਇੰਚਾਰਜਾਂ ਦੇ ਸੁਝਾਅ ਲੈਣ ਲਈ ਅੱਡਾ ਕੁਕੜਾਂਵਾਲਾ ਸਥਿਤ ਟੀ.ਆਰ. ਵਿਲ੍ਹਾ ਪੈਲੇਸ ਵਿਖੇ ਪੁੱਜਣਗੇ। ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਸੋਨੀਆ ਮਾਨ ਨੇ ਦੱਸਿਆ ਕਿ ਮਿਲਣੀ ਦੌਰਾਨ ਜਿਥੇ ਪਾਰਟੀ ਵਰਕਰਾਂ ਤੇ ਬੂਥ ਇੰਚਾਰਜਾਂ ਨੂੰ ਪਾਰਟੀ ਨੀਤੀਆਂ ਅਤੇ ਸਰਕਾਰ ਦੇ ਲੋਕ ਪੱਖੀ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ, ਉਥੇ ਹੀ ਬੂਥ ਇੰਚਾਰਜਾਂ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਸੁਝਾਅ ਵੀ ਲਏ ਜਾਣਗੇ। ਡਾ. ਮਾਨ ਨੇ ਦੱਸਿਆ ਕਿ ਮਿਲਣੀ ਦੌਰਾਨ ਲੋਕ ਸਭਾ ਹਲਕਾ ਅੰਮ੍ਰਿਤਸਰ ਇੰਚਾਰਜ ਸ. ਜਰਨੈਲ ਸਿੰਘ ਢੋਟ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ, ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਰੇਸ਼ਮ ਸਿੰਘ ਵੜੈਚ ਅਦਲੀਵਾਲਾ ਮੈਂਬਰ ਜ਼ਿਲ਼੍ਹਾ ਪ੍ਰੀਸ਼ਦ, ਤੇਜਬੀਰ ਸਿੰਘ ਭੋਲਾ ਬੱਗਾ ਕਲਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਲਕਾ ਸੰਗਠਨ ਇੰਚਾਰਜ ਰਾਜਬੀਰ ਸਿੰਘ ਤੋਲਾਨੰਗਲ ਸਮੇਤ ਹਲਕੇ ਦੀਆਂ ਬਲਾਕ ਸੰਮਤੀਆਂ ਦੇ ਚੇਅਰਮੈਨ, ਬਲਾਕ ਪ੍ਰਧਾਨ, ਬਲਾਕ ਸੰਮਤੀ ਮੈਂਬਰ ਅਤੇ ਪਾਰਟੀ ਦੇ ਵੱਖ ਵੱਖ ਅਹੁਦੇਦਾਰ ਸ਼ਾਮਿਲ ਹੋਣਗੇ।
ਪਿਛਲੀ ਖ਼ਬਰ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਗੁਰਦੁਆਰਾ ਸੰਗਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।