14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਪਿੰਡ ਕਾਲੇਕੇ ਦੀ ਪਿਛਲੀ ਇਕਾਈ ਭੰਗ ਜਸਵੰਤ ਸਿੰਘ ਕਾਲੇਕੇ ਨੂੰ ਨਵੀਂ ਇਕਾਈ ਦਾ ਪ੍ਰਧਾਨ ਥਾਪਿਆ

ਬਾਬਾ ਬਕਾਲਾ ਸਾਹਿਬ, 13 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ) ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਜਰੂਰੀ ਮੀਟਿੰਗ ਓਮਰਾਜ ਸਿੰਘ ਧਰਦਿਉ ਅਤੇ ਜ਼ਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਧਿਆਨਪੁਰ ਦੀ ਪ੍ਰਧਾਨਗੀ ਹੇਠ ਰੰਧਾਵਾ ਰੈਸਟੋਰੈਂਟ ਬਾਬਾ ਬਕਾਲਾ ਸਾਹਿਬ ਵਿਖੇ ਹੋਈ। ਇਸ ਮੌਕੇ ਸ: ਧਰਦਿਉ ਨੇ ਕਿਹਾ ਕਿ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਇਕਾਈਆਂ ਨੂੰ ਜਥੇਬੰਦੀ ਦੇ ਨਿਯਮਾਂ ਅਨੁਸਾਰ ਸਹੀ ਢੰਗ ਨਾਲ ਚਲਾਉਣ ਲਈ ਜਿੱਥੇ ਕਿਤੇ ਵੀ ਇਕਾਈ ਵਿਚ ਤਬਦੀਲੀ/ਨਵੀਂ ਚੋਣ ਕਰਨ/ਨਵੀਂ ਚੋਣ ਕਰਾਉਣ ਦੇ ਅਧਿਕਾਰ ਜ਼ਿਲ੍ਹਾ ਪ੍ਰਧਾਨ ਨੂੰ ਦਿੱਤੇ ਗਏ ਸਨ ।

ਅਜੀਤ ਡੈਸਕ 14-09-2026
ਬਾਬਾ ਬਕਾਲਾ ਸਾਹਿਬ, 13 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ) ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਜਰੂਰੀ ਮੀਟਿੰਗ ਓਮਰਾਜ ਸਿੰਘ ਧਰਦਿਉ ਅਤੇ ਜ਼ਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਧਿਆਨਪੁਰ ਦੀ ਪ੍ਰਧਾਨਗੀ ਹੇਠ ਰੰਧਾਵਾ ਰੈਸਟੋਰੈਂਟ ਬਾਬਾ ਬਕਾਲਾ ਸਾਹਿਬ ਵਿਖੇ ਹੋਈ। ਇਸ ਮੌਕੇ ਸ: ਧਰਦਿਉ ਨੇ ਕਿਹਾ ਕਿ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਇਕਾਈਆਂ ਨੂੰ ਜਥੇਬੰਦੀ ਦੇ ਨਿਯਮਾਂ ਅਨੁਸਾਰ ਸਹੀ ਢੰਗ ਨਾਲ ਚਲਾਉਣ ਲਈ ਜਿੱਥੇ ਕਿਤੇ ਵੀ ਇਕਾਈ ਵਿਚ ਤਬਦੀਲੀ/ਨਵੀਂ ਚੋਣ ਕਰਨ/ਨਵੀਂ ਚੋਣ ਕਰਾਉਣ ਦੇ ਅਧਿਕਾਰ ਜ਼ਿਲ੍ਹਾ ਪ੍ਰਧਾਨ ਨੂੰ ਦਿੱਤੇ ਗਏ ਸਨ । ਉਸ ਅਨੁਸਾਰ ਪਿੰਡ ਕਾਲੇਕੇ (ਤਹਿ: ਬਾਬਾ ਬਕਾਲਾ ਸਾਹਿਬ) ਦੀ ਪਿਛਲੀ ਇਕਾਈ ਦੀ ਜਥੇਬੰਦੀ ਪ੍ਰਤੀ ਨਿਕਾਰਤਮਕ ਸੋਚ ਨੂੰ ਵਿਚਾਰਦੇ ਹੋਏ ਭੰਗ ਕੀਤਾ ਜਾਂਦਾ ਹੈ ਅਤੇ ਨਵੀਂ ਇਕਾਈ ਦਾ ਪ੍ਰਧਾਨ ਜਸਵੰਤ ਸਿੰਘ ਕਾਲੇਕੇ ਨੂੰ ਉਨ੍ਹਾਂ ਦੀਆਂ ਜਥੇਬੰਦੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਨਿਯੁਕਤ ਕੀਤਾ ਜਾਂਦਾ ਹੈ ਅਤੇ ਸੂਬਾ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਨਵੀਂ ਕਮੇਟੀ ਮੈਂਬਰ ਚੁਣਨ ਦੇ ਅਧਿਕਾਰ ਵੀ ਦਿੱਤੇ ਜਾਂਦੇ ਹਨ । ਜਸਵੰਤ ਸਿੰਘ ਕਾਲੇਕੇ ਨਵੀਂ ਕਮੇਟੀ ਚੁਨਣ ਉਪਰੰਤ ਕਮੇਟੀ ਮੈਂਬਰਾਂ ਦੀ ਲਿਖਤੀ ਤੌਰ ‘ਤੇ ਰਿਪੋਰਟ ਜ਼ਿਲ੍ਹਾ ਜਨਰਲ ਸਕੱਤਰ ਨੂੰ ਕਰਨਗੇ । ਇਸ ਸਮੇਂ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਵਿਰਕ, ਸੀਨੀਅਰ ਮੀਤ ਪ੍ਰਧਾਨ ਸੁਖਰਾਮਬੀਰ ਸਿੰਘ ਲੁਹਾਰਕਾ, ਸਕੱਤਰ ਕੁਲਵਿੰਦਰ ਸਿੰਘ ਮਾਨ, ਸਕੱਤਰ ਹਰਵਿੰਦਰ ਸਿੰਘ ਬੁੱਟਰ, ਜਿਲ੍ਹਾ ਕਮੇਟੀ ਮੈਂਬਰ ਗੁਰਚਰਨ ਸਿੰਘ ਰਾਣਾ ਸਰਪੰਚ ਕਾਲੇਕੇ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਚਾਹਲ, ਅਮਨਦੀਪ ਸਿੰਘ, ਅਜੈਬ ਸਿੰਘ ਬੁੱਟਰ, ਤਰਸੇਮ ਸਿੰਘ, ਅਨੋਖ ਸਿੰਘ ਹਸਨਪੁਰ, ਸੂਬੇ: ਲਾਲਦੀਨ, ਜਗਰੂਪ ਸਿੰਘ, ਬਲਜੀਤ ਸਿੰਘ ਕਾਲੇਕੇ , ਨਿਸਾਨ ਸਿੰਘ ਰਈਆ ਖੁਰਦ, ਮਲਕੀਤ ਸਿੰਘ ਕਾਲੇਕੇ, ਸੂਬੇ: ਮੰਗਲ ਸਿੰਘ ਰਈਆ ਖੁਰਦ, ਕੇਵਲ ਸਿੰਘ ਧੂਲਕਾ ਤੋਂ ਇਲਾਵਾ ਮੈਬਰ ਸਹਿਬਾਨ ਹਾਜ਼ਰ ਸਨ।
ਪਿਛਲੀ ਖ਼ਬਰ ਰਵਿੰਦਰ ਸਿੰਘ ਨੇ ਲਾਈਨਮੈਨ ਤੋਂ ਜੇ. ਈ. ਦੀ ਤਰੱਕੀ ਹੋਣ ਉਪਰੰਤ ਸਬ ਡਵੀਜ਼ਨ ਰਈਆ ਵਿਖੇ ਅਹੁਦਾ ਸੰਭਾਲਿਆ ਅਗਲੀ ਖ਼ਬਰ ‘ ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਦਾ ਹਲਕਾ ਬਾਬਾ ਬਕਾਲਾ ਸਾਹਿਬ ਪੁੱਜਣ ’ਤੇ ਹੋਵੇਗਾ ਸ਼ਾਨਦਾਰ ਸਵਾਗਤ–ਸਾਬਕਾ ਵਿਧਾਇਕ ਮਨਜੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।