18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਖਿਲਚੀਆਂ ਵਿਖੇ ਵਾਈ-ਫਾਈ ਦੀ ਤਾਰ ਲਾਹੁਣ ਦੇ ਦੋਸ਼ ਲਾ ਕੇ ਮਾਸੂਮਾਂ ਨਾਲ ਕੁੱਟਮਾਰ

ਰਈਆ, 17 ਸਤੰਬਰ (ਸ਼ਰਨਬੀਰ ਸਿੰਘ ਕੰਗ)- ਕਸਬਾ ਖਿਲਚੀਆਂ ਵਿਖੇ ਦੋ ਮਾਵਾਂ ਧੀਆਂ ਵਲੋਂ ਉਨ੍ਹਾਂ ਦੇ ਉਪਰ ਰਹਿੰਦੇ ਪਰਿਵਾਰ ਦੇ ਬੱਚਿਆਂ ਦੀ ਵਾਈ-ਫਾਈ ਦੀ ਤਾਰ ਲਾਹੇ ਜਾਣ ਦੇ ਦੋਸ਼ ਹੇਠ ਮਾਰਕੁੱਟ ਕੀਤੇ ਜਾਣ ਦਾ ਸਮਾਚਾਰ ਹੈ। ਬੱਚਿਆਂ ਦੇ ਪਿਤਾ ਤਜਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਖਿਲਚੀਆਂ ਦੇ ਰਤਨਗੜ ਰੋਡ ’ਤੇ ਕਰਿਆਨੇ ਦੀ ਦੁਕਾਨ ਹੈ।

ਅਜੀਤ ਡੈਸਕ 18-09-2026
ਰਈਆ, 17 ਸਤੰਬਰ (ਸ਼ਰਨਬੀਰ ਸਿੰਘ ਕੰਗ)- ਕਸਬਾ ਖਿਲਚੀਆਂ ਵਿਖੇ ਦੋ ਮਾਵਾਂ ਧੀਆਂ ਵਲੋਂ ਉਨ੍ਹਾਂ ਦੇ ਉਪਰ ਰਹਿੰਦੇ ਪਰਿਵਾਰ ਦੇ ਬੱਚਿਆਂ ਦੀ ਵਾਈ-ਫਾਈ ਦੀ ਤਾਰ ਲਾਹੇ ਜਾਣ ਦੇ ਦੋਸ਼ ਹੇਠ ਮਾਰਕੁੱਟ ਕੀਤੇ ਜਾਣ ਦਾ ਸਮਾਚਾਰ ਹੈ। ਬੱਚਿਆਂ ਦੇ ਪਿਤਾ ਤਜਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਖਿਲਚੀਆਂ ਦੇ ਰਤਨਗੜ ਰੋਡ ’ਤੇ ਕਰਿਆਨੇ ਦੀ ਦੁਕਾਨ ਹੈ। ਮੈਂ ਤੇ ਮੇਰੀ ਪਤਨੀ ਸਾਰਾ ਦਿਨ ਦੁਕਾਨ ’ਤੇ ਹੀ ਰਹਿੰਦੇ ਹਾਂ। ਅੱਜ ਸਾਡੇ ਮਕਾਨ ਦੇ ਹੇਠ ਰਹਿੰਦੇ ਕਿਰਾਏਦਾਰ ਨੀਤੂ ਅਰੋੜਾ ਤੇ ਉਸ ਦੀ ਲੜਕੀ ਦੀਆ ਅਰੋੜਾ ਸਾਡੇ ਘਰ ਆਈਆਂ ਤੇ ਮੇਰੇ ਬੱਚਿਆਂ ਜੈਸਮੀਨ ਕੌਰ ਤੇ ਲੜਕੇ ਅਭੀਵੰਸ਼ਦੀਪ ਸਿੰਘ ਨੂੰ ਕਹਿਣ ਲੱਗੀਆਂ ਕਿ ਤੁਸੀਂ ਸਾਡੇ ਵਾਈ-ਫਾਈ ਦੀ ਤਾਰ ਲਾਹ ਦਿੱਤੀ ਹੈ। ਮੇਰੇ ਬੱਚਿਆਂ ਨੇ ਕਿਹਾ ਅਸੀਂ ਅਜਿਹਾ ਕੋਈ ਕੰਮ ਨਹੀਂ ਕੀਤਾ। ਇਸ ’ਤੇ ਉਨ੍ਹਾਂ ਨੇ ਤੈਸ਼ ਵਿਚ ਆ ਕੇ ਮੇਰੇ ਬੱਚਿਆਂ ’ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਮੇਰੇ ਬੱਚੇ ਬੁਰੀ ਤਰ੍ਹਾਂ ਸਹਿਮੇ ਹੋਏ ਹਨ। ਉਸ ਨੇ ਦੱਸਿਆ ਕਿ ਇਸ ਸੰਬੰਧੀ ਲਿਖਤੀ ਦਰਖਾਸਤ ਥਾਣਾ ਖਿਲਚੀਆਂ ਵਿਖੇ ਦਿੱਤੀ ਗਈ ਹੈ।ਉਸ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਅਜਨਾਲਾ ਥਾਣਾ ਹਮਲਾ ਮਾਮਲਾ : ਬਾਜ਼ੇਕੇ ਤੇ ਯੋਧੇ ਸਮੇਤ 8 ਦੀ ਅੰਮ੍ਰਿਤਸਰ ਅਦਾਲਤ ’ਚ ਹੋਈ ਪੇਸ਼ੀ, ਬਿਆਨ ਕੀਤੇ ਕਲਮਬੱਧ ਅਗਲੀ ਖ਼ਬਰ ਪਿੰਡ ਵਣੀਏਕੇ ਵਿਖੇ ਆਦਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੀ 11 ਮੈਂਬਰੀ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।