26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਯੂ . ਐੱਨ . ਹੈੱਡਕੁਆਰਟਰ ’ ਚ ਹਾਫ਼ਿਜ਼ ਸਈਦ ਤੇ ਅੱਤਵਾਦ ਬਾਰੇ ਸਵਾਲਾਂ ’ ਤੇ ਸ਼ਾਹਬਾਜ਼ ਸ਼ਰੀਫ਼ ਨੇ ਵੱਟੀ ਚੁੱਪ

ਅੰਮ੍ਰਿਤਸਰ, 25 ਸਤੰਬਰ (ਸੁਰਿੰਦਰ ਕੋਛੜ)-ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਨਿਊਯਾਰਕ ਸਥਿਤ ਯੂ. ਐੱਨ.

ਹਾਫ਼ਿਜ਼ ਮੁਹੰਮਦ ਸਈਦ 26-09-2026
ਅੰਮ੍ਰਿਤਸਰ, 25 ਸਤੰਬਰ (ਸੁਰਿੰਦਰ ਕੋਛੜ)-ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਨਿਊਯਾਰਕ ਸਥਿਤ ਯੂ. ਐੱਨ. ਹੈੱਡਕੁਆਰਟਰ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਲੋੜੀਂਦੇ ਅੱਤਵਾਦੀ ਹਾਫ਼ਿਜ਼ ਸਈਦ ਬਾਰੇ ਸਿੱਧੇ ਤੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਸ਼ਰੀਫ਼ ਦੋਵਾਂ ਸਵਾਲਾਂ ਦਾ ਜਵਾਬ ਦਿੱਤੇ ਬਗ਼ੈਰ ਚੁੱਪਚਾਪ ਅੱਗੇ ਲੰਘ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸ਼ਾਹਬਾਜ਼ ਸ਼ਰੀਫ਼ ਯੂ. ਐੱਨ. ਹੈੱਡਕੁਆਰਟਰ ਅੰਦਰ ਦਾਖ਼ਲ ਹੋ ਰਹੇ ਸਨ ਤਾਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਸਿੱਧਾ ਸਵਾਲ ਪੁੱਛਿਆ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣਾ ਕਦੋਂ ਬੰਦ ਕਰੇਗਾ? ਸ਼ਰੀਫ਼ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਅੱਗੇ ਵਧ ਗਏ। ਇਸ ਤੋਂ ਬਾਅਦ ਜਦੋਂ ਉਹ ਹੈੱਡਕੁਆਰਟਰ ‘ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਦੁਬਾਰਾ ਸਵਾਲ ਕੀਤਾ ਗਿਆ ਕਿ ਲਸ਼ਕਰ-ਏ-ਤੋਇਬਾ ਮੁਖੀ ਹਾਫ਼ਿਜ਼ ਸਈਦ ‘ਤੇ ਮੁਕੱਦਮਾ ਕਦੋਂ ਚਲਾਇਆ ਜਾਵੇਗਾ? ਇਸ ਸਵਾਲ ‘ਤੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਜ਼ਰਾਂ ਚੁਰਾਉਂਦੇ ਹੋਏ ਬਿਨਾਂ ਕੁਝ ਬੋਲੇ ਰਵਾਨਾ ਹੋ ਗਏ। ਇਸ ਘਟਨਾਕ੍ਰਮ ਨੇ ਕੌਮਾਂਤਰੀ ਮੰਚ ‘ਤੇ ਅੱਤਵਾਦ ਵਿਰੁੱਧ ਪਾਕਿ ਦੇ ਰਿਕਾਰਡ ਅਤੇ ਕਾਰਵਾਈ ਦੀ ਨੀਅਤ ‘ਤੇ ਮੁੜ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਵਿਸ਼ੇਸ਼ ਸਿਹਤ ਤੇ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਆਈ . ਐੱਸ . ਆਈ . ਨੇ ਲਾਦੇਨ ਤੇ ਜ਼ਵਾਹਿਰੀ ਸਮੇਤ 1 ਲੱਖ ਲੜਾਕਿਆਂ ਨੂੰ ਦਿੱਤੀ ਸੀ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।