03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭ੍ਰਿਸ਼ਟਾਚਾਰ ਦੇ ਮਾਮਲੇ ’ਚ ਪਾਵਰਕਾਮ ਦੇ ਐਕਸੀਅਨ ਸਮੇਤ 2 ਅਧਿਕਾਰੀਆਂ ਦਾ ਪੁਲਿਸ ਰਿਮਾਂਡ

ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਭ੍ਰਿਸ਼ਟਾਚਾਰ ਦੇ ਮਾਮਲੇ ’ਚ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵਲੋਂ ਗ੍ਰਿਫ਼ਤਾਰ ਕੀਤੇ ਪੰਜਾਬ ਰਾਜ ਪਾਵਰਕਾਮ ਦੇ ਐਕਸੀਅਨ ਸਮੇਤ 2 ਬਿਜਲੀ ਬੋਰਡ ਅਧਿਕਾਰੀਆਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ। ਇਨ੍ਹਾਂ ਨੂੰ ਬੀਤੇ ਦਿਨ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਜੀਤ ਡੈਸਕ 03-10-2026
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਭ੍ਰਿਸ਼ਟਾਚਾਰ ਦੇ ਮਾਮਲੇ ’ਚ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵਲੋਂ ਗ੍ਰਿਫ਼ਤਾਰ ਕੀਤੇ ਪੰਜਾਬ ਰਾਜ ਪਾਵਰਕਾਮ ਦੇ ਐਕਸੀਅਨ ਸਮੇਤ 2 ਬਿਜਲੀ ਬੋਰਡ ਅਧਿਕਾਰੀਆਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ। ਇਨ੍ਹਾਂ ਨੂੰ ਬੀਤੇ ਦਿਨ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਐਕਸੀਅਨ ਦੀ ਸ਼ਨਾਖਤ ਇੰਨ: ਮਨਦੀਪ ਸਿੰਘ ਤੇ ਜੇ.ਈ. ਦਵਿੰਦਰਜੀਤ ਸਿੰਘ ਵਜੋਂ ਦਸੀ ਗਈ ਹੈ। ਇਹ ਮਾਮਲਾ ਸਿਵਲ ਲਾਈਨ ਦੇ ਖੇਤਰ ਤਹਿਤ ਆਉਂਦਾ ਹੈ ਜੋ ਕਿ ਸਾਲ 2018 ਦਾ ਹੈ। ਸ਼ਿਕਾਇਤ ਕਰਤਾ ਹਰਪਾਲ ਸਿੰਘ ਹੈਰੀ ਨੇ ਦੱਸਿਆ ਕਿ ਉਸਨੇ 2017 ’ਚ ਇਕ ਹੋਟਲ ਗੋਲਡਨ ਇੰਨ ਲਿਆ ਸੀ। ਜਿਸ ’ਤੇ ਤਤਕਾਲੀ ਐੱਸ.ਡੀ.ਓ. ਮਨਦੀਪ ਸਿੰਘ, ਏ.ਜੇ.ਈ. ਨਿੰਰਕਾਰ ਕੁਮਾਰ, ਰਾਜੇਸ਼ ਕੁਮਾਰ ਆਦਿ ਬਿਜਲੀ ਅਧਿਕਾਰੀਆਂ ਨੇ ਉਸ ’ਤੇ ਬਿਜਲੀ ਚੋਰੀ ਦੇ ਦੋਸ਼ ਲਾਏ ਤੇ ਰਿਸ਼ਵਤ ਲਈ। ਜੋ ਉਸਨੇ ਸ਼ਿਕਾਇਤ ਕੀਤੀ ਤੇ ਕਾਫੀ ਸਮਾਂ ਇਸ ਦੀ ਜਾਂਚ ਹੋਈ ਤੇ 8 ਸਾਲ ਬਾਅਦ ਉਸਦੀ ਸੁਣਵਾਈ ਹੋਈ ਤੇ ਮਾਮਲਾ ਦਰਜ ਹੋ ਗਿਆ ਸੀ। ਉਸਨੇ ਕਿਹਾ ਕਿ ਉਹ ਵਿਜੀਲੈਂਸ ਦੀ ਕਾਰਵਾਈ ਤੋਂ ਸੰਤੁਸ਼ਟ ਹਨ ਜਿਸ ਕਾਰਨ ਇਹ ਮਾਮਲਾ ਦਰਜ ਹੋਇਆ ਹੈ।
ਪਿਛਲੀ ਖ਼ਬਰ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਦੀ ਕੋਸ਼ਿਸ਼ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਕਣਕ ਦੇ ਭਾਅ ਵਿਚ ਨਿਗੂਣਾ ਵਾਧਾ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ-ਘੁਡਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।