11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨਗਰ ਨਿਗਮਾਂ ਦੀ ਤਰਜ਼ ’ਤੇ ਨਹਿਰੀ ਵਿਭਾਗ ਦੀ ਥਾਂ ’ਤੇ ਬੈਠੇ ਦੁਕਾਨਦਾਰਾਂ ਨੂੰ ਵੀ ਮਾਲਕੀ ਹੱਕ ਦਿਤੇ ਜਾਣ-ਗੁਰਦੀਪ ਸਿੰਘ

ਰਈਆ, 10 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਰਈਆ ਵਿਖੇ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਪਿਛਲੇ ਲੰਬੇ ਸਮੇਂ ਤੋਂ ਛੋਟੀਆਂ 2 ਦੁਕਾਨਾਂ ਬਣਾ ਕੇ ਆਪਣੇ ਪਰਿਵਾਰ ਪਾਲ ਰਹੇ ਦੁਕਾਨਦਾਰਾਂ ਦੀ ਮੀਟਿੰਗ ਸਾਬਕਾ ਕੌਂਸਲਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਤੋਂ ਬਾਦ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਲਏ ਗਏ ਫੈਸਲੇ ਮੁਤਾਬਿਕ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅੰਦਰ ਸਰਕਾਰੀ ਜਮੀਨ ਤੇ ਕਾਬਿਜ ਲੋਕਾਂ ਨੂੰ ਮਾਲਕੀ ਹੱਕ ਦਿਤੇ ਜਾਣਗੇ ਜੋ ਕਿ ਇੱਕ ਦਰੁਸਤ ਫੈਸਲਾ ਹੈ ਤੇ ਇਸ ਨਾਲ ਬਹੁਤ ਸਾਰੇ ਪ੍ਰੀਵਾਰਾਂ ਨੂੰ ਲਾਭ ਮਿਲੇਗਾ।

ਅਜੀਤ ਡੈਸਕ 11-10-2026
ਰਈਆ, 10 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਰਈਆ ਵਿਖੇ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਪਿਛਲੇ ਲੰਬੇ ਸਮੇਂ ਤੋਂ ਛੋਟੀਆਂ 2 ਦੁਕਾਨਾਂ ਬਣਾ ਕੇ ਆਪਣੇ ਪਰਿਵਾਰ ਪਾਲ ਰਹੇ ਦੁਕਾਨਦਾਰਾਂ ਦੀ ਮੀਟਿੰਗ ਸਾਬਕਾ ਕੌਂਸਲਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਤੋਂ ਬਾਦ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਲਏ ਗਏ ਫੈਸਲੇ ਮੁਤਾਬਿਕ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅੰਦਰ ਸਰਕਾਰੀ ਜਮੀਨ ਤੇ ਕਾਬਿਜ ਲੋਕਾਂ ਨੂੰ ਮਾਲਕੀ ਹੱਕ ਦਿਤੇ ਜਾਣਗੇ ਜੋ ਕਿ ਇੱਕ ਦਰੁਸਤ ਫੈਸਲਾ ਹੈ ਤੇ ਇਸ ਨਾਲ ਬਹੁਤ ਸਾਰੇ ਪ੍ਰੀਵਾਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਰਈਆ ਵਿਖੇ ਪਿਛਲੇ 55-60 ਸਾਲਾਂ ਤੋਂ ਨਹਿਰੀ ਵਿਭਾਗ ਦੀ ਜਮੀਨ ਤੇ ਪੰਜਾਹ ਦੇ ਕਰੀਬ ਦੁਕਾਨਦਾਰ ਆਪਣੀਆਂ ਦੁਕਾਨਾਂ ਪਾ ਕੇ ਆਪਣੇ ਪ੍ਰੀਵਾਰ ਪਾਲ ਰਹੇ ਹਨ ਪਰ ਇਸੇ ਦੌਰਾਨ ਵਿਭਾਗ ਦੇ ਅਧਿਕਾਰੀਆਂ ਵਲੋਂ ਕਈ ਵਾਰੀ ਇੰਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਇਹ ਥਾਂ ਖਾਲੀ ਕਰਨ ਲਈ ਕਿਹਾ ਜਾਂਦਾ ਹੈ ਇਸ ਨਾਲ ਇੰਨ੍ਹਾਂ ਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ। ਇਹ ਦੁਕਾਨਦਾਰ ਇਸ ਥਾ ਲਈ ਮਹਿਕਮੇ ਨੂੰ ਕਿਰਾਇਆ ਵੀ ਅਦਾ ਕਰਦੇ ਰਹੇ ਹਨ ਜਿਸ ਦੀਆਂ ਰਸੀਦਾਂ ਇੰਨ੍ਹਾ ਕੋਲ ਹਨ । ਇੰਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਨਗਰ ਪੰਚਾਇਤਾਂ ਦੀ ਤਰਜ ’ਤੇ ਇੰਨ੍ਹਾਂ ਦੁਕਾਨਦਾਰਾਂ ਨੂੰ ਵੀ ਮਾਲਕੀ ਹੱਕ ਦਿਤੇ ਜਾਣ ਤਾਂ ਜੋ ਇਹ ਨਿਸਚਿੰਤ ਹੋ ਕੇ ਆਪਣੇ ਪ੍ਰੀਵਾਰ ਪਾਲ ਸਕਣ। ਇਸ ਮੌਕੇ ਹਰਜੀਤ ਸਿੰਘ ਪੁਰਬਾ, ਚਰਨਜੀਤ ਸਿੰਘ, ਤਰਸੇਮ ਲਾਲ ਸੇਮੀ, ਤਰਸੇਮ ਲਾਲ ਜੋਸ਼ੀ, ਕਾਕਾ ਸਾਈਕਲਾਂ ਵਾਲਾ, ਚੰਦਨ, ਦਰਸ਼ਨ ਸਿੰਘ, ਮਲਕੀਤ ਸਿੰਘ, ਰੈਡੀ, ਸਨੀਲ ਕੁਮਾਰ ਬਿਟੂ, ਜਗੀਰ ਸਿੰਘ, ਬੀਹਰ ਸਿੰਘ, ਜੱਸਾ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਜੀਠਾ ’ਚ ਔਖੇ ਸਮੇਂ ਕਾਂਗਰਸੀ ਵਰਕਰਾਂ ਦੀ ਬਾਂਹ ਫੜਨ ਵਾਲੇ ਸੱਚਰ ਦੀ ਭੂਮਿਕਾ ਦੀ ਲੀਡਰਸ਼ਿਪ ਨੇ ਕੀਤੀ ਸ਼ਲਾਘਾ ਅਗਲੀ ਖ਼ਬਰ ਏ.ਐੱਸ.ਆਈ. ਸੁਖਚੈਨ ਸਿੰਘ ’ਤੇ ਹਮਲੇ ਦੇ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ, ਤੀਜੇ ਦੀ ਭਾਲ ਜਾਰੀ-ਕੁਲਦੀਪ ਸਿੰਘ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।