ਪਾਵਰਕਾਮ ਦੇ ਇੰਪਲਾਈਜ਼ ਫੈਡਰੇਸ਼ਨ ਸਬ ਅਰਬਨ ਸਰਕਲ ਅੰਮ੍ਰਿਤਸਰ ਦੇ ਆਗੂਆਂ ਦਾ ਵਫ਼ਦ ਮੰਗਾਂ ਦੇ ਸੰਬੰਧ ਵਿਚ ਉਪ ਮੁੱਖ ਇੰਜੀ: ਨੂੰ ਮਿਲਿਆ
ਮਜੀਠਾ, 14 ਅਕਤੂਬਰ (ਮਨਿੰਦਰ ਸਿੰਘ ਸੋਖੀ)-ਪਾਵਰਕਾਮ ਦੇ ਇੰਪਲਾਈਜ਼ ਫੈਡਰੇਸ਼ਨ ਸਬ ਅਰਬਨ ਸਰਕਲ ਅੰਮ੍ਰਿਤਸਰ ਵਿਖੇ ਫੈਡਰੇਸ਼ਨ ਦੇ ਮੀਤ ਪ੍ਰਧਾਨ ਜ਼ਸਵੰਤ ਸਿੰਘ ਪੰਨੂੰ ਦੀ ਅਗਵਾਈ ਵਾਲਾ ਵਫਦ ਪਾਵਰਕਾਮ ਲਿਮ: ਦੇ ਨਵੇਂ ਆਏ ਉਪ ਮੁੱਖ ਇੰਜੀਨੀਅਰ ਸੁਖਰਾਜਬਹਾਦਰ ਸਿੰਘ ਮਰਹਾਲਾ ਨੂੰ ਮਿਲਿਆ। ਜਿਥੇ ਮੀਤ ਪ੍ਰਧਾਨ ਜ਼ਸਵੰਤ ਸਿੰਘ ਪਨੂੰ ਨੇ ਨਵ ਨਿਯੁਕਤ ਉਪ ਮੁੱਖ ਇੰਜੀਨੀਅਰ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦਾ ਇਥੇ ਆਉਣ ’ਤੇ ਸਨਮਾਨ ਵੀ ਕੀਤਾ।
ਅਜੀਤ ਡੈਸਕ
15-10-2026