4 ਦੀ ਸੰਗਰੂਰ ਰੈਲੀ ਵਿਚ ਵੱਡਾ ਕਾਫਲਾ ਕਰੇਗਾ ਸ਼ਮੂਲੀਅਤ– ਸਾਬਕਾ ਵਿਧਾਇਕ ਭਲਾਈਪੁਰ
ਬਾਬਾ ਬਕਾਲਾ ਸਾਹਿਬ, 29 ਅਕਤੂਬਰ (ਰਾਜਨ)- 4 ਨਵੰਬਰ ਸੰਗਰੂਰ ਵਿਖੇ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਹੋਣ ਜਾ ਰਹੀ ਵਿਸ਼ਾਲ ਰੈਲੀ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਇਕ ਵਿਸ਼ਾਲ ਕਾਫਲਾ ਸ਼ਮੂਲੀਅਤ ਕਰੇਗਾ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਅਮਨ ਰੈਸਟੋਰੈਂਟ ਬਾਬਾ ਬਕਾਲਾ ਸਾਹਿਬ ਵਿਖੇ ਉਕਤ ਰੈਲੀ ਦੀਆਂ ਤਿਆਰੀਆਂ ਸੰਬੰਧੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਨੇ ਕੀਤਾ।
ਅਜੀਤ ਡੈਸਕ
30-10-2026