ਅਟਾਰੀ ਦੇ 11 ਸਾਲਾ ਹਾਕੀ ਖਿਡਾਰੀ ਲਗਾਤਾਰ ਤੀਜੇ ਸਾਲ ਜ਼ਿਲ੍ਹੇ ਭਰ ’ਚੋਂ ਅੱਵਲ ਰਹੇ
ਅਟਾਰੀ ਸਰਹੱਦ, 29 ਅਕਤੂਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਹਾਕੀ ਉਲੰਪੀਅਨ ਸ਼ਮਸ਼ੇਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਦੀ ਹਾਕੀ ਗਰਾਉਂਡ ਦੇ 11 ਸਾਲ ਦੇ ਹਾਕੀ ਖਿਡਾਰੀ ਬੱਚਿਆਂ ਵਲੋਂ ਲਗਾਤਾਰ ਤਿੰਨ ਸਾਲ ਜ਼ਿਲ੍ਹੇ ਵਿਚੋਂ ਅੱਵਲ ਆਉਣ ਦਾ ਖਿਤਾਬ ਹਾਸਿਲ ਕੀਤਾ ਗਿਆ ਹੈ। ਸੀਨੀਅਰ ਹਾਕੀ ਕੋਚ ਅਮਰਜੀਤ ਸਿੰਘ, ਸਹਾਇਕ ਕੋਚ ਗੁਰਪ੍ਰੀਤ ਸਿੰਘ, ਹਰਚੰਦ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਜਿੱਥੇ ਅਟਾਰੀ ਹਾਕੀ ਗਰਾਊਂਡ ਵਿਚੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਹਾਕੀ ਉਲੰਪੀਅਨ ਸ਼ਮਸ਼ੇਰ ਸਿੰਘ ਅਤੇ ਉਲੰਪੀਅਨ ਜੁਗਰਾਜ ਸਿੰਘ ਇਸ ਗਰਾਊਂਡ ਵਿਚੋਂ ਖੇਡਦੇ ਹੋਏ ਅੱਜ ਦੁਨੀਆਂ ਭਰ ਵਿਚ ਦੇਸ਼ ਦਾ ਪੰਜਾਬ ਦਾ ਅਤੇ ਖਾਸ ਕਰਕੇ ਅਟਾਰੀ ਦਾ ਨਾਮ ਰੌਸ਼ਨ ਕਰ ਰਹੇ ਹਨ ਉਥੇ ਹੀ ਉਨ੍ਹਾਂ ਦੇ ਪੂਰਨੇ ’ਤੇ ਚਲਦਿਆਂ ਨਿੱਕੇ ਨਿੱਕੇ 11 ਸਾਲ ਦੇ ਹਾਕੀ ਖਿਡਾਰੀ ਬੱਚੇ ਵੀ ਆਪਣੇ ਸਕੂਲ ਤੇ ਕਸਬਾ ਅਟਾਰੀ ਦਾ ਨਾਮ ਰੋਸ਼ਨ ਕਰਦਿਆਂ ਐਤਕੀਂ ਤੀਸਰੀ ਵਾਰ ਜ਼ਿਲ੍ਹੇ ਭਰ ਵਿਚੋਂ ਲਗਾਤਾਰ ਜਿੱਤ ਹਾਸਿਲ ਕੀਤੀ ਗਈ ਹੈ।
ਅਟਾਰੀ ਸਰਹੱਦ, 29 ਅਕਤੂਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਹਾਕੀ ਉਲੰਪੀਅਨ ਸ਼ਮਸ਼ੇਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਦੀ ਹਾਕੀ ਗਰਾਉਂਡ ਦੇ 11 ਸਾਲ ਦੇ ਹਾਕੀ ਖਿਡਾਰੀ ਬੱਚਿਆਂ ਵਲੋਂ ਲਗਾਤਾਰ ਤਿੰਨ ਸਾਲ ਜ਼ਿਲ੍ਹੇ ਵਿਚੋਂ ਅੱਵਲ ਆਉਣ ਦਾ ਖਿਤਾਬ ਹਾਸਿਲ ਕੀਤਾ ਗਿਆ ਹੈ। ਸੀਨੀਅਰ ਹਾਕੀ ਕੋਚ ਅਮਰਜੀਤ ਸਿੰਘ, ਸਹਾਇਕ ਕੋਚ ਗੁਰਪ੍ਰੀਤ ਸਿੰਘ, ਹਰਚੰਦ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਜਿੱਥੇ ਅਟਾਰੀ ਹਾਕੀ ਗਰਾਊਂਡ ਵਿਚੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਹਾਕੀ ਉਲੰਪੀਅਨ ਸ਼ਮਸ਼ੇਰ ਸਿੰਘ ਅਤੇ ਉਲੰਪੀਅਨ ਜੁਗਰਾਜ ਸਿੰਘ ਇਸ ਗਰਾਊਂਡ ਵਿਚੋਂ ਖੇਡਦੇ ਹੋਏ ਅੱਜ ਦੁਨੀਆਂ ਭਰ ਵਿਚ ਦੇਸ਼ ਦਾ ਪੰਜਾਬ ਦਾ ਅਤੇ ਖਾਸ ਕਰਕੇ ਅਟਾਰੀ ਦਾ ਨਾਮ ਰੌਸ਼ਨ ਕਰ ਰਹੇ ਹਨ ਉਥੇ ਹੀ ਉਨ੍ਹਾਂ ਦੇ ਪੂਰਨੇ ’ਤੇ ਚਲਦਿਆਂ ਨਿੱਕੇ ਨਿੱਕੇ 11 ਸਾਲ ਦੇ ਹਾਕੀ ਖਿਡਾਰੀ ਬੱਚੇ ਵੀ ਆਪਣੇ ਸਕੂਲ ਤੇ ਕਸਬਾ ਅਟਾਰੀ ਦਾ ਨਾਮ ਰੋਸ਼ਨ ਕਰਦਿਆਂ ਐਤਕੀਂ ਤੀਸਰੀ ਵਾਰ ਜ਼ਿਲ੍ਹੇ ਭਰ ਵਿਚੋਂ ਲਗਾਤਾਰ ਜਿੱਤ ਹਾਸਿਲ ਕੀਤੀ ਗਈ ਹੈ। ਹਾਕੀ ਕੋਚਾਂ ਦੱਸਿਆ ਕਿ 2024, 2025 ਤੇ 2026 ਸਕੂਲ ਐਲੀਮੇਸ਼ਨ 11 ਸਾਲ ਡਿਸਟਰਿਕਟ ਹਾਕੀ ਟੂਰਨਾਮੈਂਟ ਜੋ ਕਿ ਇਸ ਵਾਰ ਖਾਲਸਾ ਕਾਲਜ ਅੰਮ੍ਰਿਤਸਰ ਦੀ ਗਰਾਉਂਡ ਵਿਖੇ ਹੋਇਆ ਸੀ ਉਸ ਵਿਚ ਵੱਖ-ਵੱਖ ਮੁਕਾਬਲਿਆਂ ਹਾਕੀ ਮੈਚਾਂ ਵਿਚ ਜਿੱਤ ਹਾਸਿਲ ਕਰਦਿਆਂ ਅਟਾਰੀ ਦੇ ਹਾਕੀ ਖਿਡਾਰੀਆਂ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਚੀਫ ਖਾਲਸਾ ਦੀਵਾਨ ਸਕੂਲ ਅਟਾਰੀ ਵਿਖੇ ਪੜ੍ਹਦੇ ਹਨ ਉਨ੍ਹਾਂ ਵਲੋਂ ਫਾਈਨਲ ਟੂਰਨਾਮੈਂਟ ਜਿੱਤ ਕੇ ਨਾਮ ਰੌਸ਼ਨ ਕੀਤਾ ਗਿਆ ਹੈ। 11 ਸਾਲਾ ਹਾਕੀ ਖਿਡਾਰੀਆਂ ਦਾ ਜਿੱਤ ਕੇ ਅਟਾਰੀ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ ।