11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

1.75 ਕਰੋੜ ਦਾ ਖੱਬੇ ਰਾਜਪੂਤਾਂ ਖੇਡ ਸਟੇਡੀਅਮ ਉਦਘਾਟਨ ਤੋਂ ਪਹਿਲਾਂ ਹੀ ਲੱਗਾ ਟੁੱਟਣ

ਚੌਂਕ ਮਹਿਤਾ, 10 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਕਰੋੜਾਂ ਰੁਪਏ ਦੀ ਭਾਰੀ ਲਾਗਤ ਦੇ ਨਾਲ ਪਿੰਡ ਖੱਬੇ ਰਾਜਪੂਤਾਂ ਵਿਖੇ ਨਵੇਂ ਬਣੇ ਖੇਡ ਸਟੇਡੀਅਮ ਦੀ ਅਜੇ ਘੁੰਡ ਚੁਕਾਈ ਨਹੀਂ ਹੋਈ ਕਿ ਇਸ ਦੀ ਉਸਾਰੀ ਵਿੱਚ ਕਥਿਤ ਊਣਤਾਈਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਨੂੰ ਲੈ ਕੇ ਪਿੰਡ ਖੱਬੇ ਰਾਜਪੂਤਾਂ ਦੇ ਵੱਖ ਵੱਖ ਸਪੋਰਟਸ ਕਲੱਬਾਂ ਦੇ ਖਿਡਾਰੀਆਂ ਅੰਦਰ ਵੱਡਾ ਰੋਸ ਦੇਖਣ ਨੂੰ ਮਿਲਿਆ।

ਅਜੀਤ ਡੈਸਕ 11-11-2026
ਚੌਂਕ ਮਹਿਤਾ, 10 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਕਰੋੜਾਂ ਰੁਪਏ ਦੀ ਭਾਰੀ ਲਾਗਤ ਦੇ ਨਾਲ ਪਿੰਡ ਖੱਬੇ ਰਾਜਪੂਤਾਂ ਵਿਖੇ ਨਵੇਂ ਬਣੇ ਖੇਡ ਸਟੇਡੀਅਮ ਦੀ ਅਜੇ ਘੁੰਡ ਚੁਕਾਈ ਨਹੀਂ ਹੋਈ ਕਿ ਇਸ ਦੀ ਉਸਾਰੀ ਵਿੱਚ ਕਥਿਤ ਊਣਤਾਈਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਨੂੰ ਲੈ ਕੇ ਪਿੰਡ ਖੱਬੇ ਰਾਜਪੂਤਾਂ ਦੇ ਵੱਖ ਵੱਖ ਸਪੋਰਟਸ ਕਲੱਬਾਂ ਦੇ ਖਿਡਾਰੀਆਂ ਅੰਦਰ ਵੱਡਾ ਰੋਸ ਦੇਖਣ ਨੂੰ ਮਿਲਿਆ। ਅੱਜ ਇੱਥੇ ਦਸ਼ਮੇਸ਼ ਸਪੋਰਟਸ ਅਤੇ ਕਲਚਰਲ ਕਲੱਬ (ਰਜਿ:) ਦੇ ਪ੍ਰਧਾਨ ਜੁਗਰਾਜ ਸਿੰਘ, ਖਾਲਸਾ ਸਪੋਰਟਸ ਕਲੱਬ (ਰਜਿ:) ਦੇ ਪ੍ਰਧਾਨ ਗੁਰਵਿੰਦਰ ਸਿੰਘ ਬੱਲ ਅਤੇ ਖੇਡ ਸਟੇਡੀਅਮ ਵਿਚ ਮੌਜੂਦ ਹੋਰਨਾਂ ਖਿਡਾਰੀਆਂ ਦੀ ਹਾਜ਼ਰੀ ਵਿਚ ਸਪੋਰਟਸ ਵਿੰਗ ਦੇ ਚੇਅਰਮੈਨ ਬਲਜੀਤ ਪ੍ਰਧਾਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੀ.ਡਬਲਿਊ. ਡੀ. ਵਿਭਾਗ ਦੇ ਅਧੀਨ ਇਕ ਕਰੋੜ 75 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਖੇਡ ਸਟੇਡੀਅਮ ਤਿਆਰ ਕੀਤਾ ਗਿਆ ਹੈ। ਲੇਕਿਨ ਸ਼ਰਮ ਦੀ ਗੱਲ ਇਹ ਹੈ ਕਿ ਇਸ ਖੇਡ ਸਟੇਡੀਅਮ ਦੀਆਂ ਪੌੜੀਆਂ ਦੇ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਗਰਾਊਂਡ ਦੇ ਚੁਫੇਰੇ ਲੱਗੀ ਇੰਟਰਲਾਕ ਟਾਇਲ ਵੀ ਹੇਠਾਂ ਧੱਸਣੀ ਸ਼ੁਰੂ ਹੋ ਗਈ ਹੈ। ਉਨਾਂ ਦੱਸਿਆ ਕਿ ਪੌੜੀਆਂ ਨੂੰ ਕੀਤੇ ਪਲਸਤਰ ਦੇ ਮਟੀਰੀਅਲ ਦੀ ਕੁਆਲਿਟੀ ਇਨੀ ਜ਼ਿਆਦਾ ਘਟੀਆ ਹੈ ਕਿ ਹੱਥ ਨਾਲ ਮਸਲਣ ’ਤੇ ਸੀਮੈਂਟ ਸਵਾਹ ਬਣ ਰਿਹਾ ਹੈ। ਚੇਅਰਮੈਨ ਬਲਜੀਤ ਪ੍ਰਧਾਨ ਅਤੇ ਖਿਡਾਰੀਆਂ ਨੇ ਮੰਗ ਕੀਤੀ ਕਿ ਇਸ ਸਟੇਡੀਅਮ ਦੇ ਉਦਘਾਟਨ ਤੋਂ ਪਹਿਲਾਂ ਸਾਰੀਆਂ ਊਣਤਾਈਆਂ ਨੂੰ ਪੱਕੇ ਤੌਰ ’ਤੇ ਠੀਕ ਕੀਤਾ ਜਾਵੇ।
ਪਿਛਲੀ ਖ਼ਬਰ ਮਾਨ ਸਰਕਾਰ ਮੁੜ ਸੱਤਾ ’ਚ ਆਵੇਗੀ-ਛੱਜਲਵੱਡੀ ਅਗਲੀ ਖ਼ਬਰ ਸ੍ਰੀ ਕਲਗੀਧਰ ਪਬਲਿਕ ਸਕੂਲ ਵਿਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।