23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਇੰਗਲੈਂਡ ਵਿਚ ਨਾਮਵਰ ਸਾਹਿਤਕਾਰਾਂ ਵਲੋਂ ਕਵਿੱਤਰੀ ਆਤਮਜੀਤ ਕੌਰ ਆਤਮ ਦੀ ਪਲੇਠੀ ਪੁਸਤਕ ‘ਕੁਦਰਤਨਾਮਾ’ ਲੋਕ ਅਰਪਣ

ਰਾਮ ਤੀਰਥ, 22 ਨਵੰਬਰ (ਧਰਵਿੰਦਰ ਸਿੰਘ ਔਲਖ)- ਪੰਜਾਬੀ ਕਵਿੱਤਰੀ ਆਤਮਜੀਤ ਕੌਰ ਆਤਮ ਦੀ ਪਲੇਠੀ ਕਾਵਿ-ਪੁਸਤਕ ‘ਕੁਦਰਤਨਾਮਾ’ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਲੋਕ ਅਰਪਣ ਕੀਤੀ ਗਈ। ਇਹ ਸਮਾਗਮ ਯੂਰਪੀਨ ਪੰਜਾਬੀ ਸਾਹਿਤ ਅਕਾਦਮੀ ਵਲੋਂ ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਯਾਦ ਵਿਚ ਕਰਵਾਏ ਗਏ ਦੂਜੇ ਯਾਦਗਾਰੀ ਕਹਾਣੀ ਸਮਾਰੋਹ ਦੌਰਾਨ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਵਿਖੇ ਕਰਵਾਇਆ ਗਿਆ।

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਮੌਕੇ ਪਰਿਕਰਮਾ ’ਚ ਖੜ੍ਹੇ ਨਜ਼ਰ ਆ ਰਹੇ ਪ੍ਰਸਿੱਧ ਪੰਜਾਬੀ ਗਾਇਕ ਜੈਜ਼ੀ ਬੀ। ਤਸਵੀਰ : ਹਰਜੀਤ ਸਿੰਘ 23-11-2026
ਰਾਮ ਤੀਰਥ, 22 ਨਵੰਬਰ (ਧਰਵਿੰਦਰ ਸਿੰਘ ਔਲਖ)- ਪੰਜਾਬੀ ਕਵਿੱਤਰੀ ਆਤਮਜੀਤ ਕੌਰ ਆਤਮ ਦੀ ਪਲੇਠੀ ਕਾਵਿ-ਪੁਸਤਕ ‘ਕੁਦਰਤਨਾਮਾ’ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਲੋਕ ਅਰਪਣ ਕੀਤੀ ਗਈ। ਇਹ ਸਮਾਗਮ ਯੂਰਪੀਨ ਪੰਜਾਬੀ ਸਾਹਿਤ ਅਕਾਦਮੀ ਵਲੋਂ ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਯਾਦ ਵਿਚ ਕਰਵਾਏ ਗਏ ਦੂਜੇ ਯਾਦਗਾਰੀ ਕਹਾਣੀ ਸਮਾਰੋਹ ਦੌਰਾਨ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਵਿਖੇ ਕਰਵਾਇਆ ਗਿਆ। ਸਮਾਗਮ ਵਿਚ ਪ੍ਰਸਿੱਧ ਪੰਜਾਬੀ ਕਹਾਣੀਕਾਰ ਅਜਮੇਰ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬੀ ਕਵੀ ਨਛੱਤਰ ਭੋਗਲ ਨੇ ਹਾਜ਼ਰ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਕਵਿੱਤਰੀ ਆਤਮਜੀਤ ਕੌਰ ਆਤਮ ਦੀ ਪਲੇਠੀ ਕਾਵਿ-ਪੁਸਤਕ ‘ਕੁਦਰਤਨਾਮਾ’ ਦਾ ਲੋਕ ਅਰਪਣ ਕਰਨਾ ਸੀ। ਉੱਘੇ ਸਾਹਿਤਕਾਰ ਬਲਵਿੰਦਰ ਸਿੰਘ ਚਾਹਲ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕੀਤੇ । ਇਨ੍ਹਾਂ ਵਿਚ ਪੰਜਾਬੀ ਸੱਥ ਵਲੋਂ ਅਜਾਇਬ ਸਿੰਘ ਗਰਚਾ, ਸਾਹਿਤ ਕਲਾ ਕੇਂਦਰ ਸਾਊਥਾਲ ਦੇ ਪ੍ਰਧਾਨ ਬੀਬੀ ਕੁਲਵੰਤ ਕੌਰ ਢਿੱਲੋਂ, ਨਿਰਮਲ ਸਿੰਘ ਕੰਧਾਲਵੀ, ਕਿਰਪਾਲ ਪੂੰਨੀ, ਸ਼ਾਇਰ ਰਜਿੰਦਰਜੀਤ, ਰਵਿੰਦਰ ਕੁੰਦਰਾ, ਕਾਮਰੇਡ ਤਾਰਾ ਸਿੰਘ ਤਾਰਾ, ਕਾਮਰੇਡ ਤਾਰੀ, ਮਨਜੀਤ ਪੱਡਾ, ਬਲਵੰਤ ਗਿੱਲ, ਜਸਮੇਰ ਸਿੰਘ ਲਾਲ, ਬਲਦੇਵ ਦਿਉਲ ਅਤੇ ਦਲਵੀਰ ਹਲਵਾਰਵੀ ਸਮੇਤ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਅੱਜ ਭਗਵਾਨ ਵਾਲਮੀਕਿ ਤੀਰਥ ਵਿਖੇ ਹੋਵੇਗੀ ਸਰੋਵਰ ਪੂਜਾ, ਮੱਛੀ ਨੂੰ ਪਾਈ ਜਾਵੇਗੀ ਸੋਨੇ ਦੀ ਨੱਥ- ਮਹੰਤ ਮਲਕੀਤ ਨਾਥ ਅਗਲੀ ਖ਼ਬਰ ਈ.ਟੀ.ਓ. ਨੇ ਪਿੰਡ ਠੱਠੀਆਂ ਵਿਖੇ 55 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੈਲਥ ਐਂਡ ਵੈਲਨੈੱਸ ਸੈਂਟਰ ਦਾ ਰੱਖਿਆ ਨੀਂਹ ਪੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।