24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਰਸਰਾਮ ਨਗਰ ਅੰਡਰਬ੍ਰਿਜ ਕੋਲ ਸਾਈਕਲ ਸਵਾਰ ਤੋਂ 13 ਹਜ਼ਾਰ ਰੁਪਏ ਲੁੱਟੇ

ਬਠਿੰਡਾ , 23 ਅਗਸਤ ( ਪ੍ਰੀਤਪਾਲ ਸਿੰਘ ਰੋਮਾਣਾ )- ਬਠਿੰਡਾ ਦੇ ਪਰਸਰਾਮ ਨਗਰ ਅੰਡਰਬ੍ਰਿਜ ਨੇੜੇ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਇਕ ਸਾਈਕਲ ਸਵਾਰ ਨੂੰ ਘੇਰ ਕੇ 13 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ ।

ਅਜੀਤ ਡੈਸਕ 24-08-2026
ਬਠਿੰਡਾ , 23 ਅਗਸਤ ( ਪ੍ਰੀਤਪਾਲ ਸਿੰਘ ਰੋਮਾਣਾ )- ਬਠਿੰਡਾ ਦੇ ਪਰਸਰਾਮ ਨਗਰ ਅੰਡਰਬ੍ਰਿਜ ਨੇੜੇ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਇਕ ਸਾਈਕਲ ਸਵਾਰ ਨੂੰ ਘੇਰ ਕੇ 13 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ । ਪੀੜਤ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਾਈਕਲ ‘ ਤੇ ਸਵਾਰ ਹੋ ਕੇ ਸੰਤਪੁਰਾ ਰੋਡ ਸਥਿਤ ਟਰਾਲੀ ਯੂਨੀਅਨ ਵੱਲ ਜਾ ਰਿਹਾ ਸੀ । ਜਦੋਂ ਉਹ ਪਰਸਰਾਮ ਨਗਰ ਅੰਡਰਬ੍ਰਿਜ ਦੀ ਚੜਾਈ ‘ ਤੇ ਪਹੁੰਚਿਆ ਅਤੇ ਸਾਈਕਲ ਤੋਂ ਉਤਰ ਕੇ ਪੈਦਲ ਜਾਣ ਲੱਗਾ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ । ਪੀੜਤ ਮੁਤਾਬਿਕ ਅਣਪਛਾਤੇ ਨੌਜਵਾਨ ਉਸ ਦੀ ਜੇਬ ਵਿਚੋਂ 13 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ । ਇਹ ਰਕਮ ਉਹ ਬੈਂਕ ਦੀ ਕਿਸ਼ਤ ਜਮਾਂ ਕਰਵਾਉਣ ਲਈ ਲੈ ਕੇ ਜਾ ਰਿਹਾ ਸੀ । ਘਟਨਾ ਸਮੇਂ ਸੜਕ ‘ ਤੇ ਆਵਾਜਾਈ ਘੱਟ ਹੋਣ ਕਾਰਨ ਲੁਟੇਰੇ ਮੌਕੇ ਦਾ ਫ਼ਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੋ ਗਏ । ਵਾਰਦਾਤ ਤੋਂ ਬਾਅਦ ਪੀੜਤ ਵਲੋਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਉੱਧਰ ਮੌਕੇ ਉਪਰ ਪਹੁੰਚੇ ਪੁਲਿਸ ਮੁਲਜ਼ਮਾਂ ਨੇ ਮਾਮਲੇ ਦੀ ਜਾਂਚ ਕਰਦਿਆਂ ਅਣਪਛਾਤੇ ਨੌਜਵਾਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ।
ਪਿਛਲੀ ਖ਼ਬਰ ਧੋਬੀਆਣਾ ਬਸਤੀ ’ਚ ਦੋ ਵਿਅਕਤੀਆਂ ਨੇ ਘਰ ਉੱਪਰ ਪਥਰਾਅ ਕਰਕੇ ਤੋੜੇ ਸ਼ੀਸ਼ੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਅਗਲੀ ਖ਼ਬਰ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।