ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਬੁਢਲਾਡਾ ਨੇ ਬੀ.ਡੀ.ਪੀ.ਓ ਦਫ਼ਤਰ ਵਿਖੇ 200 ਬੂਟੇ ਲਗਾਏ
ਬੁਢਲਾਡਾ, 23 ਅਗਸਤ (ਸਵਰਨ ਸਿੰਘ ਰਾਹੀ)- ਸੰਤ ਨਿਰੰਕਾਰੀ ਮਿਸ਼ਨ ਆਪਣੀ ਵਾਤਾਵਰਣ ਸੰਭਾਲ ਪ੍ਰਤੀ ਪਹਿਲ ‘ਵਨਨੈੱਸ ਵਨ - ਕੁਦਰਤ ਨਾਲ ਸਮਰਸਤਾ’ ਰਾਹੀਂ ਹਰੇ-ਭਰੇ, ਸੰਤੁਲਿਤ ਅਤੇ ਸਥਿਰ ਭਵਿੱਖ ਦੀ ਸਿਰਜਣਾ ਲਈ ਲਗਾਤਾਰ ਸਮਰਪਿਤ ਭਾਵ ਨਾਲ ਕੰਮ ਕਰ ਰਿਹਾ ਹੈ। ਅਗਸਤ 2021 ’ਚ ਸ਼ੁਰੂ ਹੋਈ ਇਹ ਵਿਲੱਖਣ ਪਹਿਲ ਦੇਸ਼-ਵਿਆਪੀ ਜਨ-ਅੰਦੋਲਨ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਦਾ ਮਨੋਰਥ ਸਿਰਫ਼ ਬੂਟੇ ਲਗਾਉਣਾ ਹੀ ਨਹੀਂ ਸਗੋਂ ਕੁਦਰਤ ਨਾਲ ਰੂਹਾਨੀ ਸਾਂਝ ਨੂੰ ਮੁੜ ਸੁਰਜੀਤ ਕਰਨਾ, ਵਾਤਾਵਰਣ ਦੀ ਸੰਭਾਲ ਨੂੰ ਜੀਵਨ-ਮੁੱਲ ਵਜੋਂ ਸਥਾਪਿਤ ਕਰਨਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰੀ-ਭਰੀ, ਸਵੱਛ ਤੇ ਸੰਤੁਲਿਤ ਧਰਤੀ ਦਾ ਨਿਰਮਾਣ ਕਰਨਾ ਹੈ।
ਬ
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਫ਼ਤਰ ਬੁਢਲਾਡਾ ਵਿਖੇ ਬੂਟੇ ਲਗਾਉਣ ਮੌਕੇ ਸੰਤ ਨਿਰੰਕਾਰੀ ਮਿਸ਼ਨ ਦੇ ਵਲੰਟੀਅਰਜ਼। ਤਸਵੀਰ : ਟੋਨੀ ਬੁਢਲਾਡਾ
24-08-2026
ਬੁਢਲਾਡਾ, 23 ਅਗਸਤ (ਸਵਰਨ ਸਿੰਘ ਰਾਹੀ)- ਸੰਤ ਨਿਰੰਕਾਰੀ ਮਿਸ਼ਨ ਆਪਣੀ ਵਾਤਾਵਰਣ ਸੰਭਾਲ ਪ੍ਰਤੀ ਪਹਿਲ ‘ਵਨਨੈੱਸ ਵਨ - ਕੁਦਰਤ ਨਾਲ ਸਮਰਸਤਾ’ ਰਾਹੀਂ ਹਰੇ-ਭਰੇ, ਸੰਤੁਲਿਤ ਅਤੇ ਸਥਿਰ ਭਵਿੱਖ ਦੀ ਸਿਰਜਣਾ ਲਈ ਲਗਾਤਾਰ ਸਮਰਪਿਤ ਭਾਵ ਨਾਲ ਕੰਮ ਕਰ ਰਿਹਾ ਹੈ। ਅਗਸਤ 2021 ’ਚ ਸ਼ੁਰੂ ਹੋਈ ਇਹ ਵਿਲੱਖਣ ਪਹਿਲ ਦੇਸ਼-ਵਿਆਪੀ ਜਨ-ਅੰਦੋਲਨ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਦਾ ਮਨੋਰਥ ਸਿਰਫ਼ ਬੂਟੇ ਲਗਾਉਣਾ ਹੀ ਨਹੀਂ ਸਗੋਂ ਕੁਦਰਤ ਨਾਲ ਰੂਹਾਨੀ ਸਾਂਝ ਨੂੰ ਮੁੜ ਸੁਰਜੀਤ ਕਰਨਾ, ਵਾਤਾਵਰਣ ਦੀ ਸੰਭਾਲ ਨੂੰ ਜੀਵਨ-ਮੁੱਲ ਵਜੋਂ ਸਥਾਪਿਤ ਕਰਨਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰੀ-ਭਰੀ, ਸਵੱਛ ਤੇ ਸੰਤੁਲਿਤ ਧਰਤੀ ਦਾ ਨਿਰਮਾਣ ਕਰਨਾ ਹੈ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਭਾਰਤ ਦੇ ਵੱਖ-ਵੱਖ ਰਾਜਾਂ ’ਚ ਹੁਣ ਤੱਕ ਲਗਭਗ 350 ਮਿੰਨੀ ਜੰਗਲ (ਰੁੱਖ-ਸਮੂਹ) ਸਥਾਪਿਤ ਕੀਤੇ ਜਾ ਚੁੱਕੇ ਹਨ ਜਦੋਂ ਕਿ 600 ਤੋਂ ਵੱਧ ‘ਵਨਨੈੱਸ ਵਨ’ ਸਥਾਨਾਂ ’ਤੇ ਸ਼ਰਧਾਲੂ ਅਤੇ ਸੇਵਾਦਾਰ ਪੂਰਨ ਸਮਰਪਣ ਨਾਲ ਬੂਟਿਆਂ ਦੀ ਸੰਭਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਦੇਸ਼ ਭਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਸਮੇਤ 630 ਸਥਾਨਾਂ ’ਤੇ ਇੱਕੋ ਸਮੇਂ ਲਗਭਗ 10 ਲੱਖ ਬੂਟੇ ਲਗਾਏ ਗਏ। ਇਸੇ ਪ੍ਰੋਜੈਕਟ ਤਹਿਤ ਸੰਤ ਨਿਰੰਕਾਰੀ ਦੀ ਸਥਾਨਕ ਬ੍ਰਾਂਚ ਵਲੋਂ ਵੀ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਿਖੇ 200 ਬੂਟੇ ਲਗਾਏ ਗਏ।