ਵਾਤਾਵਰਨ ਪ੍ਰੇਮੀ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਨੇ ਬੂਟੇ ਵੰਡੇ
ਭਾਈਰੂਪਾ, 23 ਅਗਸਤ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਦੇ ਵਾਤਾਵਰਨ ਪ੍ਰੇਮੀ ਤੇ ਨਾਮਵਰ ਸਿੱਖਿਆ ਸੰਸਥਾ ਸਮਰ ਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਦੇ ਸੰਚਾਲਕ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੂੰ ਬੂਟੇ ਵੰਡੇ ਗਏ। ਵਰਣਨਯੋਗ ਹੈ ਕਿ ਪ੍ਰਿੰ: ਬਰਾੜ ਸਾਲ 2011 ਤੋਂ ਬੂਟਿਆਂ ਦੀ ਵੰਡ ਕਰ ਰਹੇ ਹਨ ਜਿਨ੍ਹਾਂ ਦੀ ਗਿਣਤੀ ਹੁਣ ਤੱਕ 14700 ਤੱਕ ਪਹੁੰਚ ਗਈ ਹੈ।
ਵਿਦਿਆਰਥੀਆਂ ਨੂੰ ਬੂਟੇ ਵੰਡਦੇ ਹੋਏ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ। ਤਸਵੀਰ: ਵਰਿੰਦਰ ਲੱਕੀ
24-08-2026