03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਦਾਣਾ ਮੰਡੀ ਕੋਟਕਪੂਰਾ ਦੇ ਜਲ-ਘਰ ’ਚ ਫ਼ਲਦਾਰ ਬੂਟੇ ਲਗਾਏ

ਕੋਟਕਪੂਰਾ, 2 ਸਤੰਬਰ (ਗਿੱਲ)-ਓਲਡ ਇਜ਼ ਗੋਲਡ ਕਲੱਬ ਕੋਟਕਪੂਰਾ ਦੇ ਖ਼ਜ਼ਾਨਚੀ ਪ੍ਰੀਤਮ ਸਿੰਘ ਅਤੇ ਵੀਰਇੰਦਰ ਜੀਤ ਸਿੰਘ ਪੁਰੀ ਨੇ ਦੱਸਿਆ ਕਿ ਠੇਕੇਦਾਰ ਦਰਸ਼ਨ ਸਿੰਘ ਅਤੇ ਕਲੱਬ ਦੇ ਪ੍ਰਧਾਨ ਸੇਵਾ ਮੁਕਤ ਮਾਸਟਰ ਜੋਗਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਕੋਟਕਪੂਰਾ ਦੀ ਨਵੀਂ ਦਾਣਾ ਮੰਡੀ ਵਿਚ ਪਿਛਲੇ ਮਹੀਨੇ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਕਲੱਬ ਦੇ ਸਮੂਹ ਮੈਂਬਰਾਂ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣੇ ਬੱਚਿਆਂ ਦੇ ਜਨਮ ਦਿਨ ’ਤੇ ਇਕ ਪੌਦਾ ਜ਼ਰੂਰ ਲਾਓ ਤਾਂ ਜੋ ਆਪਾਂ ਸਭ ਮਿਲ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾ ਸਕੀਏ।

ਅਜੀਤ ਡੈਸਕ 03-09-2026
ਕੋਟਕਪੂਰਾ, 2 ਸਤੰਬਰ (ਗਿੱਲ)-ਓਲਡ ਇਜ਼ ਗੋਲਡ ਕਲੱਬ ਕੋਟਕਪੂਰਾ ਦੇ ਖ਼ਜ਼ਾਨਚੀ ਪ੍ਰੀਤਮ ਸਿੰਘ ਅਤੇ ਵੀਰਇੰਦਰ ਜੀਤ ਸਿੰਘ ਪੁਰੀ ਨੇ ਦੱਸਿਆ ਕਿ ਠੇਕੇਦਾਰ ਦਰਸ਼ਨ ਸਿੰਘ ਅਤੇ ਕਲੱਬ ਦੇ ਪ੍ਰਧਾਨ ਸੇਵਾ ਮੁਕਤ ਮਾਸਟਰ ਜੋਗਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਕੋਟਕਪੂਰਾ ਦੀ ਨਵੀਂ ਦਾਣਾ ਮੰਡੀ ਵਿਚ ਪਿਛਲੇ ਮਹੀਨੇ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਕਲੱਬ ਦੇ ਸਮੂਹ ਮੈਂਬਰਾਂ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣੇ ਬੱਚਿਆਂ ਦੇ ਜਨਮ ਦਿਨ ’ਤੇ ਇਕ ਪੌਦਾ ਜ਼ਰੂਰ ਲਾਓ ਤਾਂ ਜੋ ਆਪਾਂ ਸਭ ਮਿਲ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾ ਸਕੀਏ। ਇਸੇ ਲੜੀ ਤਹਿਤ ਪੰਜਾਬ ਮੰਡੀਕਰਨ ਬੋਰਡ ਦੇ ਜੇ.ਈ ਮਲਕੀਤ ਸਿੰਘ ਵਲੋਂ ਆਪਣੇ ਬੇਟੇ ਰਣਜੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਕਈ ਤਰ੍ਹਾਂ ਦੇ ਫਲ਼ਦਾਰ ਪੌਦੇ ਲਗਾਏ ਗਏ। ਇਸ ਮੁਹਿੰਮ ਦੀ ਚੜ੍ਹਦੀ ਕਲਾ ਲਈ ਰਿਟਾਇਰਡ ਪੁਲਿਸ ਅਫ਼ਸਰ ਅੰਗਰੇਜ਼ ਸਿੰਘ ਵਲੋਂ ਪਰਿਵਾਰਕ ਖੁਸ਼ੀ ਸਾਂਝੀ ਕਰਦਿਆਂ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ ਗਈ। ਕਲੱਬ ਦੇ ਪ੍ਰਧਾਨ ਸੇਵਾ ਮੁਕਤ ਮਾਸਟਰ ਜੋਗਿੰਦਰ ਸਿੰਘ, ਯਸ਼ਵਿੰਦਰ ਸੇਠੀ ਅਤੇ ਸਮੂਹ ਕਲੱਬ ਮੈਂਬਰਾਂ ਵਲੋਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸਮੂਹ ਮੈਂਬਰਾਂ ਵਲੋਂ ਮੀਟਿੰਗ ਕਰਕੇ ਫ਼ੈਸਲਾ ਕੀਤਾ ਗਿਆ ਕਿ ਜਲਦੀ ਹੀ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਕੋਟਕਪੂਰਾ ਦੀ ਨਵੀਂ ਦਾਣਾ ਮੰਡੀ ਨੂੰ ਹਰਿਆ- ਭਰਿਆ ਬਣਾਉਣ ਵਾਸਤੇ ਠੋਸ ਉਪਰਾਲੇ ਕੀਤੇ ਜਾਣਗੇ।
ਪਿਛਲੀ ਖ਼ਬਰ ਟਕਸਾਲੀ ਅਕਾਲੀ ਪ੍ਰਿਤਪਾਲ ਸਿੰਘ ਕੋਹਲੀ ਮੁੜ ਅਕਾਲੀ ਦਲ ਪੁਨਰ ਸੁਰਜੀਤ ’ਚ ਸ਼ਾਮਿਲ ਅਗਲੀ ਖ਼ਬਰ ਬੱਚੇ ਨਾਲ ਕੁਕਰਮ ਕਰਨ ਵਾਲੇ ਬਜ਼ੁਰਗ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।