07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁਰਸ਼ਰਨਜੀਤ ਸਿੰਘ ਸਟੇਟ ਯੰਗ ਟੀਚਰ ਐਵਾਰਡ ਨਾਲ ਸਨਮਾਨਿਤ

ਫ਼ਰੀਦਕੋਟ, 5 ਸਤੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂ ਵਾਲਾ ਕਲਾਂ (ਫ਼ਰੀਦਕੋਟ) ਦੇ ਮੈਥ ਅਧਿਆਪਕ ਗੁਰਸ਼ਰਨਜੀਤ ਸਿੰਘ ਨੂੰ ਅੱਜ ਅਧਿਆਪਕ ਦਿਵਸ ’ਤੇ ਸਟੇਟ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਟੇਟ ਯੰਗ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਸੋਨਾਲੀ ਗਿਰੀ ਵੀ ਹਾਜ਼ਰ ਸਨ।

ਅਜੀਤ ਡੈਸਕ 06-09-2026
ਫ਼ਰੀਦਕੋਟ, 5 ਸਤੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂ ਵਾਲਾ ਕਲਾਂ (ਫ਼ਰੀਦਕੋਟ) ਦੇ ਮੈਥ ਅਧਿਆਪਕ ਗੁਰਸ਼ਰਨਜੀਤ ਸਿੰਘ ਨੂੰ ਅੱਜ ਅਧਿਆਪਕ ਦਿਵਸ ’ਤੇ ਸਟੇਟ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਟੇਟ ਯੰਗ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਸੋਨਾਲੀ ਗਿਰੀ ਵੀ ਹਾਜ਼ਰ ਸਨ। ਗੁਰਸ਼ਰਨਜੀਤ ਸਿੰਘ ਨੂੰ ਸਟੇਟ ਯੰਗ ਟੀਚਰ ਐਵਾਰਡ 2026 ਮਿਲਣ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂ ਵਾਲਾ ਕਲਾਂ ਦਾ ਨਾਮ ਪੰਜਾਬ ਪੱਧਰ ’ਤੇ ਰੌਸ਼ਨ ਹੋਇਆ ਹੈ। ਇਹ ਐਵਾਰਡ ਮਿਲਣ ’ਤੇ ਗੁਰਮੀਤ ਸਿੰਘ ਪੰਜਾਬੀ ਲੈਕਚਰਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਅੰਜਨਾ ਕੌਸ਼ਲ, ਬਲਾਕ ਨੋਡਲ ਅਫ਼ਸਰ ਰਾਜਵਿੰਦਰ ਕੌਰ, ਜ਼ਿਲ੍ਹਾ ਗਾਈਡੈਂਸ ਕੌਂਸਲਰ ਜਸਬੀਰ ਸਿੰਘ ਜੱਸੀ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਕਰਮਜੀਤ ਸਿੰਘ, ਹੈਡ ਮਾਸਟਰ ਨਵਦੀਪ ਸ਼ਰਮਾ, ਹੈਡ ਮਾਸਟਰ ਅਕਾਸ ਅਗਰਵਾਲ, ਹੈਡਮਾਸਟਰ ਰਵਿੰਦਰ ਸਿੰਘ, ਸਟੇਟ ਰਿਸੋਰਸ ਪਰਸਨ ਪੰਜਾਬੀ ਗੁਰਪ੍ਰੀਤ ਸਿੰਘ ਰੂਪਰਾ, ਸਮਿੰਦਰ ਸਿੰਘ ਮਾਨ ਨੇ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ ’ਤੇ 15ਵਾਂ ਕਬੱਡੀ ਗੋਲਡ ਕੱਪ 21, 22 ਸਤੰਬਰ ਨੂੰ : ਸੰਘਾ ਅਗਲੀ ਖ਼ਬਰ ਅਧਿਆਪਕ ਰਜਿੰਦਰ ਸਿੰਘ ਨਿਆਮੀਵਾਲਾ ਸਨਮਾਨਿਤ ਐੱਸ.ਡੀ. ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।