03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੰਧੂ ਪਰਿਵਾਰ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਦੋਦਾ, 2 ਅਕਤੂਬਰ (ਰਵੀਪਾਲ)-ਬੀ. ਕੇ.

ਅਜੀਤ ਡੈਸਕ 03-10-2026
ਦੋਦਾ, 2 ਅਕਤੂਬਰ (ਰਵੀਪਾਲ)-ਬੀ.ਕੇ.ਐਮ. ਪਬਲਿਕ ਸਕੂਲ ਦੋਦਾ ਦੇ ਸੰਸਥਾਪਕ ਸ਼ਮਿੰਦਰਪਾਲ ਸਿੰਘ ਸੰਧੂ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੇ ਪਰਿਵਾਰ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਉਨ੍ਹਾਂ ਦੇ ਸਪੁੱਤਰ ਗੁੁਰਸੰਗੀਤ ਸਿੰਘ ਸੰਧੂ ਤੇ ਪ੍ਰ੍ਰਭਸੰਗੀਤ ਸਿੰਘ ਸੰਧੂ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਘ ਸੰਨੀ ਢਿੱਲੋਂ ਗਿੱਦੜਬਾਹਾ ਅਤੇ ਸ਼ੂਗਰ ਮਿੱਲ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਫ਼ੱਤਣਵਾਲਾ ਨੇ ਵੀ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਗਗਨਦੀਪ ਸਿੰਘ ਸੰਧੂ ਕਾਨਿਆਂਵਾਲੀ, ਰਜਿੰਦਰਪਾਲ ਸਿੰਘ ਸੰਧੂ, ਵਰਿੰਦਰਜੀਤ ਸਿੰਘ, ਬਲਵਿੰਦਰ ਸਿੰਘ ਦੋਦਾ ਸਾਬਕਾ ਐਮ.ਡੀ. ਬੈਂਕ, ਜਗਜੀਤ ਸਿੰਘ ਜੱਗਾ ਯੂਥ ਪ੍ਰਧਾਨ ਅਕਾਲੀ ਦਲ, ਪ੍ਰੀਤਮ ਸਿੰਘ, ਪ੍ਰਗਟ ਸਿੰਘ, ਗੁਰਨੂਰ ਸਿੰਘ ਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਫਿਰ ਭਗਵੰਤ ਮਾਨ ’ਤੇ ਵਾਅਦਾ ਖਿਲਾਫ਼ੀ ਦੇ ਲਾਏ ਦੋਸ਼ ਅਗਲੀ ਖ਼ਬਰ ਅਕਾਲੀ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ : ਬਰਾੜ, ਦੁਲੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।