ਵਾਰਡ ਨੰਬਰ ਪੰਜ ਦੀਆਂ ਗਲੀਆਂ ਦਾ ਕੰਮ ਸ਼ੁਰੂ
ਕੋਟਕਪੂਰਾ, 20 ਅਕਤੂਬਰ (ਰਿੰਕੂ ਮਲਹੋਤਰਾ)-ਸ਼ਹਿਰ ਦੇ ਵਾਰਡ ਨੰਬਰ ਪੰਜ ਦੀਆਂ ਦੋ ਗਲੀਆਂ ’ਚੋਂ ਪਿਛਲੇ ਸਮੇਂ ਤੋਂ ਵਿਕਾਸ ਨੂੰ ਤਰਸ ਰਹੀਆਂ ਸਨ, ਅੱਜ ਵਾਰਡ ਦੇ ਕੌਂਸਲਰ ਮਨਪ੍ਰੀਤ ਕੌਰ ਵਿਰਦੀ ਅਤੇ ਸਵਰਨ ਸਿੰਘ ਵਿਰਦੀ ਵਲੋਂ ਗਲੀਆਂ ਦਾ ਉਦਘਾਟਨ ਕੀਤਾ ਗਿਆ। ਕੌਂਸਲਰ ਨੇ ਦੱਸਿਆ ਕਿ ਕੋਟਕਪੂਰਾ ਸ਼ਹਿਰ ਦੇ 29 ਵਾਰਡਾਂ ਵਿਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਕਰੋੜਾਂ ਰੁਪਏ ਵਿਕਾਸ ਕਾਰਜਾਂ ਦੇ ਲਗਾ ਰਹੇ ਹਨ ਅਤੇ ਉਨ੍ਹਾਂ ਗਲੀਆਂ ਦੀ ਸਾਰ ਲਈ ਜਾ ਰਹੀ ਹੈ, ਜਿਹੜੀਆਂ ਕਈ ਦਹਾਕਿਆਂ ਤੋਂ ਵਿਕਾਸ ਨੂੰ ਤਰਸ ਰਹੀਆਂ ਸਨ।
ਕੋਟਕਪੂਰਾ, 20 ਅਕਤੂਬਰ (ਰਿੰਕੂ ਮਲਹੋਤਰਾ)-ਸ਼ਹਿਰ ਦੇ ਵਾਰਡ ਨੰਬਰ ਪੰਜ ਦੀਆਂ ਦੋ ਗਲੀਆਂ ’ਚੋਂ ਪਿਛਲੇ ਸਮੇਂ ਤੋਂ ਵਿਕਾਸ ਨੂੰ ਤਰਸ ਰਹੀਆਂ ਸਨ, ਅੱਜ ਵਾਰਡ ਦੇ ਕੌਂਸਲਰ ਮਨਪ੍ਰੀਤ ਕੌਰ ਵਿਰਦੀ ਅਤੇ ਸਵਰਨ ਸਿੰਘ ਵਿਰਦੀ ਵਲੋਂ ਗਲੀਆਂ ਦਾ ਉਦਘਾਟਨ ਕੀਤਾ ਗਿਆ। ਕੌਂਸਲਰ ਨੇ ਦੱਸਿਆ ਕਿ ਕੋਟਕਪੂਰਾ ਸ਼ਹਿਰ ਦੇ 29 ਵਾਰਡਾਂ ਵਿਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਕਰੋੜਾਂ ਰੁਪਏ ਵਿਕਾਸ ਕਾਰਜਾਂ ਦੇ ਲਗਾ ਰਹੇ ਹਨ ਅਤੇ ਉਨ੍ਹਾਂ ਗਲੀਆਂ ਦੀ ਸਾਰ ਲਈ ਜਾ ਰਹੀ ਹੈ, ਜਿਹੜੀਆਂ ਕਈ ਦਹਾਕਿਆਂ ਤੋਂ ਵਿਕਾਸ ਨੂੰ ਤਰਸ ਰਹੀਆਂ ਸਨ। ਕੌਂਸਲਰ ਨੇ ਕਿਹਾ ਇਨ੍ਹਾਂ ਦੋ ਗਲੀਆਂ ਦੇ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ ਅਤੇ 22 ਲੱਖ ਰੁਪਏ ਦੋ ਗਲੀਆਂ ਤੇ ਵਿਕਾਸ ’ਤੇ ਲੱਗਣਗੇ। ਇਸ ਮੌਕੇ ਮੁਹੱਲਾ ਵਾਸੀਆਂ ਨੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ।