25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਵਿਸ਼ਵ ਆਇਓਡੀਨ ਦਿਵਸ ਮਨਾਇਆ

ਮਲੋਟ, 24 ਅਕਤੂਬਰ (ਪਾਟਿਲ)- ਐਸ. ਐਮ.

ਅਜੀਤ ਡੈਸਕ 25-10-2026
ਮਲੋਟ, 24 ਅਕਤੂਬਰ (ਪਾਟਿਲ)- ਐਸ.ਐਮ.ਓ. ਸੀ.ਐਚ.ਸੀ. ਆਲਮਵਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਕਬਰਵਾਲਾ, ਸਰਾਵਾਂ ਬੋਦਲਾਂ ਆਂਗਣਵਾੜੀ ਸੈਂਟਰ ਪਿੰਡ ਮਲੋਟ ਅਤੇ ਵਿਰਕ ਖੇੜਾ ਵਿਖੇ ਵਿਸ਼ਵ ਆਇਓਡੀਨ ਦਿਵਸ ਮਨਾਇਆ ਗਿਆ। ਇਸ ਮੌਕੇ ਦੱਸਿਆ ਗਿਆ ਕਿ ਲੂਣ ਵਿਚ ਆਇਓਡੀਨ ਤੱਤ ਦੀ ਘਾਟ ਕਾਰਨ ਸਮਾਜ ਵਿਚ ਗੂੰਗੇ ਬੋਲੇ/ਮੂੰਹ ਅੱਖਾਂ ਤੇ ਸਿਰ ਦਾ ਵਿੰਗਾ ਟੇਢਾ, ਦਿਮਾਗੀ ਤੌਰ ’ਤੇ ਕਮਜ਼ੋਰ ਬੱਚੇ ਪੈਦਾ ਹੋਣਾ, ਸਰੀਰ ਵਿਚ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਇਹ ਸਬ ਆਇਓਡੀਨ ਤੱਤ ਦੀ ਘਾਟ ਕਾਰਨ ਹੁੰਦਾ ਹੈ। ਇਸ ਕਰਕੇ ਸਾਨੂੰ ਆਇਓਡੀਨ ਯੁਕਤ ਨਮਕ ਹੀ ਵਰਤਣਾ ਚਾਹੀਦਾ ਹੈ। ਜੇਕਰ ਨਮਕ ਦੀ ਥੈਲੀ ਉਪਰ ਚੜ੍ਹਦੇ ਸੂਰਜ ਦੀ ਨਿਸ਼ਾਨੀ ਹੈ ਤਾਂ ਨਮਕ ਬਿਲਕੁਲ ਠੀਕ ਹੈ। ਇਹ ਜਾਣਕਾਰੀ ਬਲਜੀਤ ਸਿੰਘ ਹੈਲਥ ਸੁਪਰਵਾਈਜ਼ਰ, ਸਿਹਤ ਵਰਕਰ ਬਲਰਾਜ ਸਿੰਘ ਤੇ ਜੁਗਰਾਜ ਸਿੰਘ ਨੇ ਦਿੱਤੀ।
ਪਿਛਲੀ ਖ਼ਬਰ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਅਗਲੀ ਖ਼ਬਰ ਮਲੋਟ ਤੋਂ ਸਥਾਨਕ ਉਮੀਦਵਾਰ ਨੂੰ ਟਿਕਟ ਦੇਣ ਲਈ ਕਾਂਗਰਸ ਹਾਈਕਮਾਨ ਨੂੰ ਅਪੀਲ ਮਾਸਟਰ ਜਸਪਾਲ ਸਿੰਘ ਦੀ ਦਾਅਵੇਦਾਰੀ ਵੀ ਚਰਚਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।