07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸਕੂਲ ਆਫ਼ ਹੈਪੀਨੈੱਸ (ਕੰਨਿਆ) ਰੁਪਾਣਾ ਦਾ ਉਦਘਾਟਨ

ਰੁਪਾਣਾ, 6 ਨਵੰਬਰ (ਜਗਜੀਤ ਸਿੰਘ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਸੰਮਤੀ ਮੈਂਬਰ ਅਜੈਬ ਸਿੰਘ ਵਲੋਂ ਸਕੂਲ ਆਫ਼ ਹੈਪੀਨੈੱਸ (ਕੰਨਿਆ) ਰੁਪਾਣਾ ਦਾ ਉਦਘਾਟਨ ਕੀਤਾ ਗਿਆ।

ਅਜੀਤ ਡੈਸਕ 07-11-2026
ਰੁਪਾਣਾ, 6 ਨਵੰਬਰ (ਜਗਜੀਤ ਸਿੰਘ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਸੰਮਤੀ ਮੈਂਬਰ ਅਜੈਬ ਸਿੰਘ ਵਲੋਂ ਸਕੂਲ ਆਫ਼ ਹੈਪੀਨੈੱਸ (ਕੰਨਿਆ) ਰੁਪਾਣਾ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਕੂਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਹੈੱਡ ਟੀਚਰ ਪੂਜਾ ਰਾਣੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਰਕਾਰ ਵਲੋਂ ਕੀਤੇ ਗਏ ਇਸ ਸ਼ਲਾਘਾਯੋਗ ਵਿਕਾਸ ਦੇ ਉਪਰਾਲੇ ’ਤੇ ਚਾਨਣਾ ਪਾਇਆ। ਜਗਦੀਪ ਸਿੰਘ ਬੀ.ਪੀ.ਈ.ਓ. ਮੁਕਤਸਰ-2 ਵਲੋਂ ਇਸ ਕਾਰਜ ਦੀ ਸੰਖੇਪ ਜਾਣਕਾਰੀ ਦਿੱਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਅਰਸ਼ਦੀਪ ਸਿੰਘ ਨੇ ਨਿਭਾਈ। ਸਰਪੰਚ ਰਵਿੰਦਰ ਸਿੰਘ ਹੁੰਦਲ ਵਲੋਂ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਅੰਤ ਵਿਚ ਸਕੂਲ ਸਟਾਫ਼ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮਲਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਮਨਦੀਪ ਸਿੰਘ ਬਰਾੜ ਜ਼ਿਲ੍ਹਾ ਸਮਾਰਟ ਕੋਆਰਡੀਨੇਟਰ, ਕਿਰਨ ਬਾਲਾ ਸੀ. ਐਚ.ਟੀ. ਰੁਪਾਣਾ, ਜਗਜੀਤ ਸਿੰਘ ਬੀ.ਐਮ.ਟੀ., ਗਗਨਦੀਪ ਸਿੰਘ ਬੀ.ਐਮ.ਟੀ., ਜਪਿੰਦਰ ਸਿੰਘ, ਜੀਵਨ ਜੋਤੀ, ਜਵੰਦ ਸਿੰਘ ਖੋਸਾ, ਲੈਕ. ਮਨੋਜ ਕੁਮਾਰ, ਜੁਗੇਸ਼ ਕੁਮਾਰ, ਗੁਰਦੇਵ ਸਿੰਘ ਪੰਚ, ਸਵਰਨ ਸਿੰਘ ਪੰਚ, ਛਿੰਦਾ ਪੰਚ, ਬਾਜ ਸਿੰਘ ਸੰਧੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਿ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ ਅਗਲੀ ਖ਼ਬਰ ਭਾਜਪਾ ਯੁਵਾ ਮੋਰਚਾ ਦੇ ਨਵੇਂ ਸੂਬਾ ਜਨਰਲ ਸਕੱਤਰ ਜਗਵਿੰਦਰ ਪਾਲ ਸਿੰਘ ਸੰਧੂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।