17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 01-01-2026
ਮੰਡੀ ਗੋਬਿੰਦਗੜ੍ਹ, 31 ਦਸੰਬਰ (ਇਕਬਾਲਦੀਪ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਸਮੂਹ ਨਗਰ ਨਿਵਾਸੀ ਪਿੰਡ ਕੁੱਕੜ ਮਾਜਰਾ ਵਲੋਂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੂਜਾ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ 40 ਲੋਕਾਂ ਨੇ ਸਵੈਇੱਛਾ ਨਾਲ ਖ਼ੂਨਦਾਨ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਖ਼ੂਨਦਾਨੀਆਂ ਨੂੰ ਰਿਫੈਰਸ਼ਮੈਂਟ ਦੇ ਬਾਅਦ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਭਾਜਪਾ ਨੇਤਾ ਸੰਦੀਪ ਸਿੰਘ ਬੱਲ ਸ਼ਾਮਿਲ ਹੋਏ ਜਿਨ੍ਹਾਂ ਨੇ ਖੂਨਦਾਨ ਵੀ ਕੀਤਾ | ਕੈਂਪ ਨੂੰ ਸਫਲ ਬਣਾਉਣ ਵਿਚ ਗੁਰਜੀਤ ਸਿੰਘ ਧਾਲੀਵਾਲ,ਬਲਕਾਰ ਸਿੰਘ ਭਾਊ,ਪਰਗਟ ਸਿੰਘ ਸ਼ਾਹੀ, ਹਰਪ੍ਰੀਤ ਸਿੰਘ ਲੋਟੇ, ਮਨਦੀਪ ਸਿੰਘ ਧਾਲੀਵਾਲ,ਕਮਲ ਸ਼ਾਹੀ,ਅਵਤਾਰ ਸਿੰਘ ਕਾਕਾ, ਜੋਗਾ ਸਿੰਘ, ਭਿੰਦਰ ਸਿੰਘ, ਬਹਾਦਰ ਸਿੰਘ, ਹੈਬਤਪੁਰ, ਭੋਲਾ ਧੀਮਾਨ, ਗੁਰਮੀਤ ਔਜਲਾ, ਸੂਬੇਦਾਰ ਭਿੰਦਰ ਸਿੰਘ, ਕਮਸ਼ੀਰ ਸਿੰਘ ਪਵਾਰ, ਰਾਜਵੀਰ ਸਿੰਘ ਖਾਲਸਾ,ਲਖਬੀਰ ਸਿੰਘ ਲੋਟੇ, ਲੱਕੀ ਔਜਲਾ, ਸੁਖਵਿੰਦਰ ਸਿੰਘ,ਹੈਪੀ ਧੀਮਾਨ, ਗੁਰਪਾਲ ਸਿੰਘ,ਪਿ੍ੰਸੀਪਲ ਅਵਤਾਰ ਸਿੰਘ, ਪਵਨ ਕੁਮਾਰ, ਇੰਦਰਜੀਤ ਸਿੰਘ ਧਾਲੀਵਾਲ, ਹਰਮੀਤ ਸਿੰਘ ਖ਼ਾਲਸਾ, ਸੰਜੀਵ ਧੀਮਾਨ ਤੇ ਜਸਵੰਤ ਸਿੰਘ ਨੇ ਭਰਪੂਰ ਯੋਗਦਾਨ ਪਾਇਆ |
ਪਿਛਲੀ ਖ਼ਬਰ ਲਾਈਨਜ਼ ਕਲੱਬ ਸਮਾਣਾ ਰਾਇਲ ਵਲੋਂ ਸੜਕ ਸੁਰੱਖਿਆ ਲਈ ਵਿਸ਼ੇਸ਼ ਕੈਂਪ ਅਗਲੀ ਖ਼ਬਰ ਟੌਹੜਾ ਇੰਸਟੀਚਿਊਟ ਵਿਖੇ 'ਬਚਾਅ 'ਚ ਹੀ ਬਚਾਅ ਹੈ' ਵਿਸ਼ੇ 'ਤੇ ਭਾਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।