18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਲਾਈਨਜ਼ ਕਲੱਬ ਸਮਾਣਾ ਰਾਇਲ ਵਲੋਂ ਸੜਕ ਸੁਰੱਖਿਆ ਲਈ ਵਿਸ਼ੇਸ਼ ਕੈਂਪ

ਅਜੀਤ ਡੈਸਕ 01-01-2026
ਸਮਾਣਾ, 31 ਦਸੰਬਰ (ਸਾਹਿਬ ਸਿੰਘ)-ਲਾਈਨਜ਼ ਕਲੱਬ ਸਮਾਣਾ ਰਾਇਲ ਨੇ ਸੜਕ ਹਾਦਸਿਆਂ ਨੂੰ ਘਟਾਉਣ ਤੇ ਰਾਤ ਦੇ ਸਮੇਂ ਵਾਹਨਾਂ ਦੀ ਦਿੱਖ ਵਧਾਉਣ ਲਈ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਮੁੱਖ ਉਦੇਸ਼ ਟਰਾਲੀਆਂ, ਟਰੱਕਾਂ ਤੇ ਹੋਰ ਵੱਡੇ ਵਹੀਕਲਾਂ 'ਤੇ ਰਿਫ਼ਲੈਕਟਰ ਸਟਿੱਕਰ ਲਗਾਉਣਾ ਸੀ ਤਾਂ ਜੋ ਧੁੰਦ ਅਤੇ ਰਾਤ ਦੇ ਸਮੇਂ ਵੀ ਆਉਣ ਵਾਲੇ ਵਾਹਨ ਆਸਾਨੀ ਨਾਲ ਦੇਖੇ ਜਾ ਸਕਣ | ਕਲੱਬ ਦੇ ਪ੍ਰਧਾਨ ਜੀਵਨ ਗਰਗ, ਸਕੱਤਰ ਲਲਿਤ ਸਿੰਗਲਾ, ਪ੍ਰੋਜੈਕਟ ਚੇਅਰਮੈਨ ਰੋਹਿਤ ਗਰਗ ਕਾਲਾ, ਅਸ਼ਵਨੀ ਗਰਗ, ਮਨੋਜ ਕਾਂਸਲ, ਰਾਜੇਸ਼ ਬਾਂਸਲ, ਪੁਨੀਤ ਬਾਂਸਲ, ਜਵਾਹਰ ਗੋਇਲ ਹੈਪੀ, ਰਾਜੇਸ਼ ਮਿੱਤਲ ਟੋਨੀ, ਸੰਜੇ ਗੋਇਲ ਤੇ ਜਤਿੰਦਰ ਧੀਮਾਨ ਆਦਿ ਮੈਂਬਰਾਂ ਨੇ ਆਵਾਜਾਈ ਪੁਲਿਸ ਸਮਾਣਾ ਦੇ ਮੁਖੀ ਝਿਰਮਲ ਸਿੰਘ ਤੇ ਹਵਾਲਦਾਰ ਜਸਪਾਲ ਸਿੰਘ ਦੀ ਸਹਾਇਤਾ ਨਾਲ ਸੈਂਕੜੇ ਵਾਹਨਾਂ ਤੇ ਮੁਫ਼ਤ ਰਿਫ਼ਲੈਕਟਰ ਲਗਾਏ | ਪ੍ਰਧਾਨ ਜੀਵਨ ਗਰਗ ਨੇ ਦੱਸਿਆ ਕਿ ਕੈਂਪ ਨਾਲ ਡਰਾਈਵਰਾਂ ਅਤੇ ਰਾਹਗੀਰਾਂ ਵਿਚ ਸੁਰੱਖਿਆ ਪ੍ਰਤੀ ਜਾਗਰੂਕਤਾ ਵਧੀ ਹੈ | ਇਹ ਕੈਂਪ ਠੰਢ ਤੇ ਧੁੰਦ ਵਾਲੇ ਮੌਸਮ ਵਿਚ ਹਾਦਸਿਆਂ ਤੋਂ ਬਚਾਅ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ | ਕਲੱਬ ਨੇ ਆਪਣੀ ਸਮਾਜ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ | ਇਸ ਉਪਰਾਲੇ ਨੂੰ ਸਥਾਨਕ ਲੋਕਾਂ ਵਲੋਂ ਭਰਵਾਂ ਸਮਰਥਨ ਮਿਲਿਆ ਹੈ |
ਪਿਛਲੀ ਖ਼ਬਰ ਕਿਸਾਨਾਂ ਨੇ ਚਿੱਪ ਵਾਲੇ ਮੀਟਰ ਉਤਾਰ ਕੇ ਪਾਵਰਕਾਮ ਦਫ਼ਤਰ ਜਮ੍ਹਾਂ ਕਰਵਾਏ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।