02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪੰਜਾਬੀ ਯੂਨੀਵਰਸਿਟੀ ਅੰਦਰੋਂ ਮੋਟਰਸਾਈਕਲ ਚੋਰੀ

ਅਜੀਤ ਡੈਸਕ 31-01-2026
ਪਟਿਆਲਾ, 30 ਜਨਵਰੀ (ਮਨਦੀਪ ਸਿੰਘ ਖਰੌੜ)-ਪੰਜਾਬੀ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਹੋਸਟਲ ਦੇ ਬਾਹਰ ਖੜ੍ਹਾ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਹੈ | ਇਸ ਸੰਬੰਧੀ ਦੀਪਕ ਕੁਮਾਰ ਵਾਸੀ ਹਰਿਆਣਾ ਨੇ ਥਾਣਾ ਅਰਬਨ ਅਸਟੇਟ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ 2 ਜਨਵਰੀ ਦੀ ਰਾਤ ਨੂੰ ਉਸ ਨੇ ਸਪਲੈਂਡਰ ਮੋਟਰਸਾਈਕਲ ਹੋਸਟਲ ਦੇ ਬਾਹਰ ਖੜ੍ਹਾ ਕੀਤਾ ਸੀ | ਜਦੋਂ ਉਸ ਨੇ ਅਗਲੇ ਦਿਨ ਦੇਖਿਆ ਤਾਂ ਉੱਥੋਂ ਮੋਟਰਸਾਈਕਲ ਗ਼ਾਇਬ ਸੀ | ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਵਿਸ਼ਾਲ ਅਤੇ ਅਜੈ ਖਿਲਾਫ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਹੁਣ ਆਨਲਾਈਨ ਠੱਗ ਰੁਜ਼ਗਾਰ ਦੇਣ ਦਾ ਝਾਂਸਾ ਦੇ ਕੇ ਠੱਗਣ ਲੱਗੇ ਲੋਕਾਂ ਨੂੰ ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।