01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਹੁਣ ਆਨਲਾਈਨ ਠੱਗ ਰੁਜ਼ਗਾਰ ਦੇਣ ਦਾ ਝਾਂਸਾ ਦੇ ਕੇ ਠੱਗਣ ਲੱਗੇ ਲੋਕਾਂ ਨੂੰ

ਅਜੀਤ ਡੈਸਕ 31-01-2026
ਪਟਿਆਲਾ, 30 ਜਨਵਰੀ (ਮਨਦੀਪ ਸਿੰਘ ਖਰੌੜ)-ਜਿਵੇਂ ਜਿਵੇਂ ਮਨੁੱਖ ਤਰੱਕੀ ਕਰ ਰਿਹਾ ਹੈ ਓਵੇਂ ਹੀ ਚੋਰਾਂ ਨੇ ਵੀ ਲੋਕਾਂ ਤੋਂ ਪੈਸੇ ਠੱਗਣ ਦੇ ਤਰੀਕੇ ਵੀ ਬਦਲ ਲਏ ਹਨ | ਆਧੁਨਿਕ ਯੁੱਗ ਵਿਚ ਲੋਕੀ ਜ਼ਿਆਦਾਤਰ ਕੰਪਿਊਟਰ ਉੱਤੇ ਕੰਮ ਕਰਦੇ ਹਨ ਇਸੇ ਰੁਝਾਨ ਦਾ ਲਾਹਾ ਲੈਂਦਿਆਂ ਸਾਈਬਰ ਠੱਗ ਘਰੇ ਬੈਠੇ ਹੀ ਰੁਜ਼ਗਾਰ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਖਾਤਿਆਂ ਵਿਚੋਂ ਲੱਖਾਂ ਰੁਪਏ ਉਡਾ ਰਹੇ ਹਨ | ਇਸ ਦੀ ਤਾਜ਼ਾ ਉਦਾਹਰਨ ਪਟਿਆਲਾ ਦੀ ਰਹਿਣ ਵਾਲੀ ਲਕਸ਼ਮੀ ਤੋਂ ਮਿਲਦੀ ਹੈ | ਪੀੜਤਾ ਨੇ ਥਾਣਾ ਸਾਈਬਰ ਕ੍ਰਾਈਮ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨਾਲ ਆਨਲਾਈਨ ਅਣਪਛਾਤੇ ਵਿਅਕਤੀਆਂ ਨੇ ਸੰਪਰਕ ਕੀਤਾ | ਇਸ ਦੌਰਾਨ ਮੁਲਜ਼ਮਾਂ ਨੇ ਉਸ ਨੂੰ ਘਰ ਬੈਠ ਕੇ ਕੰਮ ਕਰਨ ਦਾ ਝਾਂਸਾ ਦੇ ਕੇ ਉਸ ਦੇ ਖਾਤੇ ਵਿਚੋਂ 8 ਲੱਖ 65 ਹਜ਼ਾਰ ਰੁਪਏ ਉਡਾ ਲਏ | ਇਸ ਸੰਬੰਧੀ ਪੁਲਿਸ ਨੇ ਅਣਪਛਾਤੇ ਸਾਈਬਰ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਕੇਂਦਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਕਿਸਾਨਾਂ ਨੇ ਵਿੱਢਿਆ ਵੱਡਾ ਅੰਦੋਲਨ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਅੰਦਰੋਂ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।