ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਵੱਖ-ਵੱਖ ਅਦਾਰਿਆਂ ਦੀਆਂ ਯੂਨੀਅਨਾਂ ਨੇ ਹੜਤਾਲ ਦਾ ਕੀਤਾ ਸਮਰਥਨ
ਅਜੀਤ ਡੈਸਕ
13-02-2026
ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ, ਜਨਰਲ ਸਕੱਤਰ ਹਰਬੰਸ ਸਿੰਘ ਦੀਦਾਰਗੜ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਸੂਚਨਾ ਮੁਤਾਬਿਕ ਬਾਰਡਰ ਜ਼ੋਨ, ਅੰਮਿ੍ਤਸਰ 59 ਫ਼ੀਸਦੀ, ਗੁਰਦਾਸਪੁਰ, 45 ਫ਼ੀਸਦੀ ਤਰਨਤਾਰਨ 54 ਫ਼ੀਸਦੀ ਨਾਰਥ ਜ਼ੋਨ ਜਲੰਧਰ ਵਿਚ 48 ਫ਼ੀਸਦੀ ਇਸ ਤੋਂ ਇਲਾਵਾ ਲੁਧਿਆਣਾ, ਖੰਨਾ, ਰੋਪੜ, ਮੁਹਾਲ, ਪਟਿਆਲਾ, ਸੰਗਰੂਰ, ਫ਼ਰੀਦਕੋਟ, ਫ਼ਿਰੋਜਪੁਰ, ਮੁਕਤਸਰ ਵੰਡ ਸਰਕਲਾਂ ਤੋ ਇਲਾਵਾ ਰੋਪੜ, ਲਹਿਰਾ ਮੁਹੱਬਤ ਥਰਮਲ ਪਲਾਟ ਅਤੇ ਸ਼ਾਹਪੁਰ ਹਾਈਡਲ ਪੋ੍ਰਜੈਕਟਾਂ ਤੇ ਮੁਲਾਜਮਾਂ ਨੇ ਮੁਕੰਮਲ ਹੜਤਾਲ ਕੀਤੀ | ਹੜਤਾਲ ਕਾਰਨ ਕੈਸ਼ ਕਾਊਾਟਰ, ਸ਼ਿਕਾਇਤ ਕੇਂਦਰ ਅਤੇ ਕਈ ਸਬ ਸਟੇਸ਼ਨਾਂ 'ਤੇ ਕੰਮਕਾਜ ਨਹੀਂ ਹੋਇਆ | ਹੜਤਾਲ ਦੌਰਾਨ ਵੱਖ ਵੱਖ ਸਬ ਡਵੀਜ਼ਨਾਂ ਵਿਚ ਕਿਸਾਨ ਜਥੇਬੰਦੀਆਂ ਨਾਲ ਸਾਂਝੀਆਂ ਰੋਸ ਰੈਲੀਆਂ ਕਰਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਹੈ ਤਾ ਸਰਕੁਲਰ ਜਾਰੀ ਕਰੇ | ਉਨ੍ਹਾਂ ਦੱਸਿਆ ਕਿ ਇਸ ਸਮੇਂ ਬਿਜਲੀ ਨਿਗਮ ਵਿਚ 70 ਹਜਾਰ ਅਸਾਮੀਆਂ ਖਾਲੀ ਪਈਆਂ ਹਨ |
ਸੈਂਟਰਲ ਗੌਰਮਿੰਟ ਪੈਨਸ਼ਨਰਜ਼ ਦੀ ਇਕ ਦਿਨਾ ਹੜਤਾਲ ਦਾ ਸਮਰਥਨ
ਕਨਫੈਡਰੇਸ਼ਨ ਆਫ਼ ਸੈਂਟਰਲ ਗੌਰਮਿੰਟ ਇੰਪਲਾਈਜ਼ ਅਤੇ ਵਰਕਰਜ਼ ਨਵੀਂ ਦਿੱਲੀ ਅਤੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਪੈਨਸ਼ਨਰਜ਼ ਐੱਸੋਸੀਏਸ਼ਨ ਨਵੀਂ ਦਿੱਲੀ ਦੇ ਸੱਦੇ 'ਤੇ ਹੈੱਡ ਪੋਸਟ ਆਫ਼ਿਸ ਪਟਿਆਲਾ ਦੇ ਮੁੱਖ ਗੇਟ ਤੋਂ ਬਾਹਰ ਪੋਸਟਲ ਅਤੇ ਆਰ.ਐਮ.ਐੱਸ. ਪੈਨਸ਼ਨਰਜ਼ ਐੱਸੋਸੀਏਸ਼ਨ, ਪਟਿਆਲਾ ਡਵੀਜ਼ਨ ਅਤੇ ਸੈਂਟਰਲ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐੱਸੋਸੀਏਸ਼ਨ ਪਟਿਆਲਾ ਦੇ ਸੈਂਕੜੇ ਪੈਨਸ਼ਨਰਜ਼ ਨੇ ਦੇਸ਼ ਵਿਆਪੀ ਜਨਰਲ ਹੜਤਾਲ ਵਿਚ ਹਿੱਸਾ ਲਿਆ ਅਤੇ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ | ਹੜਤਾਲ ਦੀ ਪ੍ਰਧਾਨਗੀ ਕੁਲਵੰਤ ਕੌਰ ਪ੍ਰਧਾਨ ਪਟਿਆਲਾ, ਜੈ ਰਾਮ ਉਪ ਪ੍ਰਧਾਨ ਅਤੇ ਜੰਗ ਰਾਜ ਸਕੱਤਰ ਬੀ.ਐੱਸ.ਐਨ.ਐਲ. ਪੈਨਸ਼ਨਰਜ਼ ਐੱਸੋਸੀਏਸ਼ਨ ਪਟਿਆਲਾ ਨੇ ਕੀਤਾ | ਇਸ ਮੌਕੇ ਕਰਨੈਲ ਸਿੰਘ, ਨਿਰਮਲ ਪ੍ਰਸਾਦ ਬੀ.ਐੱਸ.ਐਨ.ਐਲ., ਮਲਕੀਤ ਸਿੰਘ ਪੋਸਟਲ, ਹਾਕਮ ਗਿਰ ਪੋਸਟਲ, ਰਾਜ ਕੁਮਾਰ ਆਰ.ਐਮ.ਐੱਸ., ਬੰਤ ਸਿੰਘ ਇਨਕਮ ਟੈਕਸ, ਧਰਮ ਸਿੰਘ ਪੋਸਟਲ ਨੇ ਸੰਬੋਧਨ ਕੀਤਾ |
ਪੀ.ਆਰ.ਟੀ.ਸੀ. ਮੁਲਾਜ਼ਮਾਂ ਵਲੋਂ ਦੇਸ਼ ਵਿਆਪੀ ਹੜਤਾਲ ਵਿਚ ਲਿਆ ਹਿੱਸਾ
ਅੱਜ ਵੱਖ ਵੱਖ ਯੂਨੀਅਨਾਂ ਵਲੋਂ ਦਿੱਤੇ ਹੜਤਾਲ ਦੇ ਸੱਦੇ 'ਤੇ ਪੀ.ਆਰ.ਟੀ.ਸੀ. ਵਿਚ ਕੰਮ ਕਰਦੀ ਮੁਲਾਜ਼ਮ ਜਥੇਬੰਦੀ ਵਲੋਂ ਵੀ ਇਕ ਵਿਚ ਸ਼ਿਰਕਤ ਕੀਤੀ ਗਈ | ਇਸ ਦੌਰਾਨ ਵਿਭਾਗ ਦੇ ਸੇਵਾ ਮੁਕਤ ਮੁਲਾਜਮਾਂ ਵਲੋਂ ਬੱਸ ਸਟੈਂਡ ਵਿਖੇ ਨਾਅਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਇਕ ਰੋਸ ਮਾਰਚ ਦੀ ਸ਼ਕਲ ਵਿਚ ਮਿੰਨੀ ਸਕੱਤਰੇਤ ਕੋਲ ਪਹੁੰਚ ਕੇ ਦਿੱਤੇ ਜਾ ਰਹੇ ਧਰਨੇ ਵਿਚ ਸ਼ਮੂਲੀਅਤ ਕੀਤੀ | ਆਗੂਆਂ ਮੁਤਾਬਿਕ ਸਰਕਾਰਾਂ ਵੱਡੇ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕ ਚੁੱਕੀਆਂ ਹਨ ਜਿਨ੍ਹਾਂ ਦਾ ਮਕਸਦ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਦਰਕਿਨਾਰ ਕਰ ਆਪਣੀਆਂ ਜੇਬਾਂ ਭਰਨ ਵਿਚ ਲੱਗੀਆਂ ਹੋਈਆਂ ਹਨ | ਜਿਸ ਕਾਰਨ ਕਾਫੀ ਬੱਸਾਂ ਬੱਸ ਸਟੈਂਡ ਵਿਚ ਖੜ੍ਹੀਆਂ ਰਹੀਆਂ |
ਉੱਤਰ ਰੇਲਵੇ ਮਜ਼ਦੂਰ ਯੂਨੀਅਨ ਵਲੋਂ ਹੜਤਾਲ ਦਾ ਸਮਰਥਨ
ਪਟਿਆਲਾ ਰੇਲਵੇ ਸਟੇਸ਼ਨ ਤੇ ਉਤਰੀ ਰੇਲਵੇ ਮਜ਼ਦੂਰ ਯੂਨੀਅਨ ਦੁਆਰਾ ਏਡੀਈਐਨ ਦਫਤਰ ਅੱਗੇ ਨਵੇਂ ਲੇਬਰ ਕਾਨੂੰਨਾਂ ਦੇ ਵਿਰੋਧ ਵਿਚ ਗੇਟ ਰੈਲੀ ਕੀਤੀ ਗਈ | ਇਸ ਵਿਚ ਪ੍ਰਧਾਨਗੀ ਬਰਾਂਚ ਸਕੱਤਰ ਸਤਿਆਵੀਰ ਸਿੰਘ ਵਲੋਂ ਕੀਤੀ ਗਈ ਜਿਸ ਵਿਚ ਉਨ੍ਹਾਂ ਵਲੋਂ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੇ 29 ਮਜ਼ਦੂਰ ਕਾਨੂੰਨਾਂ ਨੂੰ ਅਤੇ 1400 ਤੋਂ ਵੱਧ ਨਿਯਮਾਂ ਨੂੰ ਮਿਲਾ ਕੇ 4 ਨਵੇਂ ਲੇਬਰ ਕਾਨੂੰਨ ਬਣਾ ਦਿੱਤੇ ਹਨ | ਪੁਰਾਣੇ ਮਜ਼ਦੂਰ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਦੇਸ਼ ਦੇ ਮਜ਼ਦੂਰਾਂ ਦੀਆਂ ਕਈ ਪੀੜੀਆਂ ਦਾ ਸੰਘਰਸ਼ ਲੱਗਿਆ ਸੀ ਪ੍ਰੰਤੂ ਵਰਤਮਾਨ ਸਰਕਾਰ ਨੇ ਸੁਧਾਰ ਦੇ ਨਾਮ 'ਤੇ ਸੰਸਦ ਸਮਿਤੀ ਦੀਆਂ ਕਈ ਸਿਫ਼ਾਰਸ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਇਨ੍ਹਾਂ ਨੂੰ ਬਦਲ ਦਿੱਤਾ ਹੈ | ਇਸ ਮੌਕੇ ਕਮਲਪ੍ਰੀਤ ਸ਼ਰਮਾ, ਸੁਧੀਰ ਕੁਮਾਰ, ਤਾਰਾ ਨੰਦ ਝਾ, ਭਲਿੰਦਰ ਸਿੰਘ, ਮਹਾਂਦੇਵ ਕੁਮਾਰ, ਕੁਲਦੀਪ ਸਿੰਘ, ਰਿਸ਼ੀਪਾਲ, ਦੇਵ ਰਾਜ, ਤਿ੍ਲੋਕ ਸ਼ਰਮਾ ਅਤੇ ਹੋਰ ਹਾਜਰ ਸਨ |
ਆਲ ਇੰਡੀਆ ਬੈਂਕ ਇੰਪਲਾਈਜ਼ ਐੱਸੋਸੀਏਸ਼ਨ ਵਲੋਂ ਹੜਤਾਲ ਦਾ ਕੀਤਾ ਸਮਰਥਨ
ਆਲ ਇੰਡੀਆ ਬੈਂਕ ਇੰਪਲਾਈਜ਼ ਐੱਸੋਸੀਏਸ਼ਨ ਵਲੋਂ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਦੇਸ਼-ਵਿਆਪੀ ਆਮ ਹੜਤਾਲ ਦੇ ਸੱਦੇ ਵਿੱਚ ਭਾਗ ਲਿਆ¢ ਇਸ ਹੜਤਾਲ ਨੂੰ ਦੇਸ਼ ਭਰ ਵਿਚ ਭਾਰੀ ਸਮਰਥਨ ਮਿਲਿਆ ਅਤੇ ਇਹ ਮਜ਼ਦੂਰ ਵਰਗ ਦੀ ਏਕਤਾ ਮਿਸਾਲ ਬਣੀ¢ ਪਟਿਆਲਾ ਵਿਚ ਪੰਜਾਬ ਨੈਸ਼ਨਲ ਬੈਂਕ, ਸਰਕਲ ਦਫ਼ਤਰ, ਛੋਟੀ ਬਾਰਾਂਦਰੀ ਦੇ ਸਾਹਮਣੇ ਵਿਸ਼ਾਲ ਰੈਲੀ ਕੀਤੀ ਗਈ¢ ਵੱਖ-ਵੱਖ ਬੈਂਕਾਂ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰਨ ਦਾ ਸੰਕਲਪ ਪ੍ਰਗਟਾਇਆ¢ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਐੱਸ.ਕੇ. ਗÏਤਮ ਨੇ ਹੜਤਾਲ ਨੂੰ ਇਤਿਹਾਸਕ ਅਤੇ ਪੂਰੀ ਤਰ੍ਹਾਂ ਸਫਲ ਘੋਸ਼ਿਤ ਕੀਤਾ¢ ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਭਾਰੀ ਭਾਗੀਦਾਰੀ ਕਾਰਨ ਬੈਂਕਿੰਗ ਸੇਵਾਵਾਂ ਬਹੁਤ ਪ੍ਰਭਾਵਿਤ ਰਹੀਆਂ¢ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਜ਼ਦੂਰ ਵਰਗ ਦੀ ਇਹ ਇਕਜੁੱਟ ਕਾਰਵਾਈ ਦੇਸ਼ ਭਰ ਵਿਚ ਇਕ ਇਤਿਹਾਸਕ ਮੀਲ ਪੱਥਰ ਸਾਬਤ ਹੋਈ ਹੈ¢ਉਨ੍ਹਾਂ ਨਵੀਆਂ ਲੇਬਰ ਕੋਡਾਂ ਅਤੇ ਮਜ਼ਦੂਰ ਨੀਤੀ ਦੀ ਕੜੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਮਜ਼ਦੂਰ ਵਿਰੋਧੀ ਅਤੇ ਨਿਯੋਗਤਾ ਪੱਖੀ ਕਰਾਰ ਦਿੱਤਾ¢