ਭੁੱਨਰਹੇੜੀ, 12 ਫਰਵਰੀ (ਧਨਵੰਤ ਸਿੰਘ)-ਹਲਕਾ ਸਨÏਰ ਦੇ ਮੀਰਾਂਪੁਰ ਚੋਅ ਵਿਚ ਭੂ-ਜਲ ਬਚਾਉਣ ਲਈ ਬਣਾਇਆ ਗਿਆ ਕਰੋੜਾਂ ਰੁਪਏ ਦਾ ਪਾਣੀ ਰੀਚਾਰਜ ਪ੍ਰਾਜੈਕਟ ਅੱਜ ਪ੍ਰਸ਼ਾਸਨਕ ਨਾਕਾਮੀ ਦੀ ਖੁੱਲ੍ਹੀ ਤਸਵੀਰ ਬਣ ਗਿਆ¢ ਬਰਸਾਤ ਅਤੇ ਹੜ੍ਹ ਦੇ ਪਾਣੀ ਨੂੰ ਧਰਤੀ ਹੇਠ ਭੇਜਣ ਲਈ ਤਿਆਰ ਕੀਤਾ ਗਿਆ, ਇਹ ਮਹੱਤਵਪੂਰਨ ਢਾਂਚਾ ਸਾਭ, ਸੰਭਾਲ ਨਾ ਹੋਣ ਕਾਰਨ ਲਗਭਗ ਖਤਮ ਹੋ ਚੁੱਕਿਆਂ | ਇਸ ਪ੍ਰਾਜੈਕਟ ਨੂੰ ਦੱਸ ਭਾਗਾਂ ਵਿਚ ਵੰਡ ਕੇ ਕਰੀਬ ਇਕ ਸÏ ਬੋਰ ਲਗਾਏ ਗਏ ਸਨ, ਇਹ ਨਦੀ ਦੇ ਪਾਣੀ ਨੂੰ ਰੀਚਾਰਜ ਕਰਦੇ ਸਨ¢ ਪਾਣੀ ਦਾ ਲੈਵਲ ਮਾਪਣ ਲਈ ਮਾਨੀਟਰਿੰਗ ਮੀਟਰ ਵੀ ਲਗਾਇਆ ਹੋਇਆ ਸੀ, ਤਾਂ ਜੋ ਵਿਗਿਆਨਕ ਤਰੀਕੇ ਨਾਲ ਨਿਗਰਾਨੀ ਹੋ ਸਕੇ¢ ਪਰ ਕੁਝ ਹੀ ਸਮੇਂ ਬਾਅਦ ਅਧਿਕਾਰੀਆਂ ਨੇ ਇਸ ਯੋਜਨਾ ਨੂੰ ਕਿਸਮਤ ਦੇ ਹਵਾਲੇ ਕਰ ਦਿੱਤਾ¢ ਬਰਸਾਤ ਮਗਰੋਂ ਨਾ ਸਫਾਈ ਹੋਈ, ਨਾ ਮੁਰੰਮਤ, ਨਾ ਜਾਂਚ ਜਿਸ ਕਾਰਨ ਬਜੂਦ ਖਤਮ ਹੋ ਗਿਆ¢ ਸਥਾਨਕ ਲੋਕ ਦੱਸਦੇ ਹਨ ਕਿ ਹੜ੍ਹ ਦੇ ਪਾਣੀ ਨਾਲ ਆਈ ਗਾਰ ਅਤੇ ਮਲਬੇ ਵਿਚ ਰੀਚਾਰਜ ਪੁਆਇੰਟ ਪੂਰੀ ਤਰ੍ਹਾਂ ਦੱਬ ਗਏ¢ ਅੱਜ ਪ੍ਰਾਜੈਕਟ ਸਿਰਫ਼ ਕਾਗਜ਼ਾਂ ਵਿਚ ਜਿੰਦਾ ਹੈ¢ ਜ਼ਮੀਨ 'ਤੇ ਇਸ ਦਾ ਬਜੂਦ ਲਗਭਗ ਖਤਮ ਹੋ ਚੁੱਕਾ ਹੈ¢ ਮਾਹਿਰ ਮੰਨਦੇ ਹਨ ਕਿ ਜੇ ਸਮੇਂ ਸਿਰ ਰਖ-ਰਖਾਅ ਕੀਤੀ ਜਾਂਦੀ, ਤਾਂ ਇਹ ਯੋਜਨਾ ਡਿੱਗਦੇ ਪਾਣੀ ਪੱਧਰ ਖ਼ਿਲਾਫ਼ ਵੱਡੀ ਢਾਲ ਬਣ ਸਕਦੀ ਸਨ,ਪਰ ਅਧਿਕਾਰੀਆਂ ਦੀ ਬੇਪਰਵਾਹੀ ਨੇ ਲੋਕਾਂ ਦੇ ਪੈਸੇ ਨੂੰ ਮਿੱਟੀ ਹੇਠ ਗਾੜ ਦਿੱਤਾ¢ਹੁਣ ਸਿੱਧਾ ਸਵਾਲ ਪ੍ਰਸ਼ਾਸਨ ਦੇ ਦਰ 'ਤੇ ਖੜਾ ਹੈ ਕਿ ਇਸ ਬਰਬਾਦੀ ਦਾ ਹਿਸਾਬ ਕÏਣ ਦੇਵੇਗਾ?