24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਸਕਾਲਰ ਫੀਲਡਜ਼ ਪਬਲਿਕ ਸਕੂਲ 'ਚ ਵਿਦਾਇਗੀ ਸਮਾਰੋਹ ਕਰਵਾਇਆ

ਅਜੀਤ ਡੈਸਕ 13-02-2026
ਪਟਿਆਲਾ, 12 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਵਿਹੜੇ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ ਵਿਦਾਇਗੀ ਸਮਾਰੋਹ ਸਿਰਫ਼ ਇਕ ਸਮਾਗਮ ਨਹੀਂ ਸੀ, ਬਲਕਿ ਜ਼ਿੰਦਗੀ ਦੇ ਉਸ ਸੁਹਾਵਣੇ ਅਧਿਆਇ ਦਾ ਸੰਵੇਦਨਸ਼ੀਲ ਅੰਤ ਸੀ, ਜਿਸ ਵਿਚ ਮਾਸੂਮ ਮੁਸਕਾਨਾਂ, ਬੇਫ਼ਿਕਰ ਦੋਸਤੀਆਂ ਅਤੇ ਅਣਗਿਣਤ ਯਾਦਾਂ ਵਸੀਆਂ ਹੋਈਆਂ ਸਨ¢ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਬੜੀ ਮਿਹਨਤ, ਪਿਆਰ ਅਤੇ ਯੋਜਨਾ ਨਾਲ ਤਿਆਰ ਕੀਤਾ ਗਿਆ ਇਹ ਸਮਾਰੋਹ ਰੰਗਾਂ, ਸੁਰਾਂ ਅਤੇ ਭਾਵਨਾਵਾਂ ਦਾ ਸੁੰਦਰ ਮੇਲ ਸੀ¢ ਸਮਾਰੋਹ ਦੀ ਸ਼ੁਰੂਆਤ ਮਧੁਰ ਸੰਗੀਤ ਨਾਲ ਹੋਈ, ਜਿਸ ਨੇ ਮਾਹÏਲ ਨੂੰ ਸਕੂਨ ਅਤੇ ਖ਼ੁਸ਼ੀ ਨਾਲ ਭਰ ਦਿੱਤਾ¢ ਇਸ ਤੋਂ ਬਾਅਦ ਭੰਗੜੇ ਦੀ ਜੋਸ਼ੀਲੀ ਪ੍ਰਸਤੁਤੀ ਨੇ ਸਾਰੇ ਮਾਹÏਲ ਨੂੰ ਤਾਲੀਆਂ, ਮੁਸਕਾਨਾਂ ਅਤੇ ਉਤਸ਼ਾਹ ਨਾਲ ਗੰੂਜਾਂ ਦਿੱਤਾ¢ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਰੈਂਪ ਵਾਕ ਕਰਵਾਇਆ ਗਿਆ¢ ਉਸ ਤੋਂ ਬਾਅਦ ਵਿਦਿਆਰਥੀਆਂ ਦੇ ਮਨੋਰੰਜਨ ਲਈ ਕਰਵਾਈਆਂ ਗਈਆਂ ਰੋਚਕ ਖੇਡਾਂ ਅਤੇ ਗਤੀਵਿਧੀਆਂ ਨੇ ਇਸ ਦਿਨ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ¢ ਮਾਡਲਿੰਗ ਸੈਸ਼ਨ ਦÏਰਾਨ ਵਿਦਿਆਰਥੀ ਵੱਖ-ਵੱਖ ਪੁਸ਼ਾਕਾਂ ਵਿਚ ਨਾ ਸਿਰਫ਼ ਸੁੰਦਰ ਦਿੱਖ ਰਹੇ ਸਨ, ਬਲਕਿ ਉਨ੍ਹਾਂ ਦੇ ਚਿਹਰਿਆਂ 'ਤੇ ਭਵਿੱਖ ਦੇ ਸੁਪਨਿਆਂ ਦੀ ਚਮਕ ਵੀ ਸਾਫ਼ ਝਲਕ ਰਹੀ ਸੀ¢ ਜੱਜਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਉੱਤਰ ਦੇ ਕੇ ਬੱਚਿਆਂ ਨੇ ਆਪਣੀ ਸੋਚ, ਆਤਮਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਪ੍ਰੋਗਰਾਮ ਦੇ ਅੰਤ ਵਿੱਚ ਮਾਡਲਿੰਗ ਦੇ ਨਤੀਜੇ ਘੋਸ਼ਿਤ ਕਰਦੇ ਹੋਏ ਮਿਸਟਰ ਸਕਾਲਰ ਤਨਮਨ ਸਿੰਘ ਅਤੇ ਮਿਸ ਸਕਾਲਰ ਅਵਨੀਤ ਕÏਰ ਮਿਸਟਰ ਸਕਾਲਰ ਪਹਿਲਾ ਰਨਰ-ਅਪ ਸਾਹਿਲਪ੍ਰੀਤ ਸਿੰਘ ਅਤੇ ਮਿਸ ਸਕਾਲਰ ਪਹਿਲੀ ਰਨਰ-ਅਪ ਦਿਵਿਆਂਸ਼ੀ ਮਿਸਟਰ ਸਕਾਲਰ ਦੂਜਾ ਰਨਰ-ਅਪ ਦਾਨਿਸ਼ ਅਤੇ ਮਿਸ ਸਕਾਲਰ ਦੂਜੀ ਰਨਰ-ਅਪ ਨਮਨੀਤ ਕÏਰ ਨੂੰ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ¢ ਇਸ ਤੋਂ ਇਲਾਵਾ ਅਨੇਕਾਂ ਵਿਦਿਆਰਥੀ ਨੂੰ ਬੈਸਟ ਓਰੇਟਰਾਂ ਵਜੋਂ ਚੁਣ ਕੇ ਤੋਹਫ਼ੇ ਭੇਟ ਕੀਤੇ ਗਏ¢ ਸਕੂਲ ਦੇ ਪਿ੍ੰਸੀਪਲ ਚੰਦਨਦੀਪ ਕÏਰ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਹਾਵਣੇ ਭਵਿੱਖ ਸਬੰਧੀ ਪ੍ਰੇਰਨਾਦਾਇਕ ਭਾਸ਼ਣ
ਪਿਛਲੀ ਖ਼ਬਰ ਮੁਫ਼ਤ ਮੈਗਾ ਮੈਡੀਕਲ ਨਿਰੀਖਣ ਕੈਂਪ ਲਗਾਇਆ ਅਗਲੀ ਖ਼ਬਰ ਹਲਕਾ ਸਨÏਰ 'ਚ ਰੀਚਾਰਜ ਪ੍ਰਜੈਕਟ ਸਿਰਫ ਕਾਗਜ਼ਾਂ 'ਚ ਜਿਊਾਦੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।