24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਪਿਉ-ਪੁੱਤਰ ਨੂੰ ਪਹਿਲਾਂ ਦੁਕਾਨ 'ਚ ਬੰਦ ਕੀਤਾ ਫੇਰ ਕੀਤੀ ਕੁੱਟਮਾਰ

ਅਜੀਤ ਡੈਸਕ 13-02-2026
ਰਾਜਪੁਰਾ, 12 ਫਰਵਰੀ (ਜੀ.ਪੀ. ਸਿੰਘ)-ਦਿੱਤੀ ਕੁਰਸੀ ਵਾਪਸ ਲਿਆਉਣ 'ਤੇ ਇਕ ਕਰਿਆਨੇ ਦੀ ਦੁਕਾਨ ਮਾਲਕ ਅਤੇ ਉਸ ਦੇ ਪੁੱਤਰ ਨੂੰ ਪਹਿਲਾਂ ਉਨ੍ਹਾਂ ਦੀ ਦੁਕਾਨ 'ਚ ਬੰਦ ਕੀਤਾ ਤੇ ਫੇਰ ਰਾਤ ਨੂੰ ਆਪਣੇ ਸਾਥੀਆਂ ਨਾਲ ਆ ਕੇ ਪੁੱਤਰ ਦੀ ਕੀਤੀ ਕੁੱਟਮਾਰ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਸ਼ਹਿਰੀ ਥਾਣੇ ਦੀ ਪੁਲਿਸ ਨੇ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਪਿਊਸ਼ ਬੱਬਰ ਪੁੱਤਰ ਕਮਲ ਬੱਬਰ ਵਾਸੀ ਅਫ਼ਸਰ ਕਾਲੋਨੀ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੀ ਨਵੀ ਅਨਾਜ ਮੰਡੀ ਵਿਖੇ ਕਰਿਆਨੇ ਦੀ ਦੁਕਾਨ ਹੈ | ਦੁਕਾਨ ਦੇ ਸਾਹਮਣੇ ਪੰਚਮ ਨਾਮ ਦਾ ਵਿਅਕਤੀ ਕੁਲਚਿਆਂ ਦੀ ਰੇਹੜੀ ਲਗਾਉਂਦਾ ਹੈ | ਲੰਘੀ 10 ਫਰਵਰੀ ਨੂੰ ਰੇਹੜੀ 'ਤੇ ਜ਼ਿਆਦਾ ਭੀੜ ਹੋਣ ਕਾਰਨ ਪੰਚਮ ਦੇ ਕਹਿਣ 'ਤੇ ਅਣਪਛਾਤੇ ਵਿਅਕਤੀ ਉਨ੍ਹਾਂ ਦੀ ਦੁਕਾਨ 'ਚੋਂ ਕੁਰਸੀ ਲੈ ਆਇਆ | ਕੁੱਝ ਦੇਰ ਬਾਅਦ ਜਦੋਂ ਉਸ ਦੇ ਪਿਤਾ ਕਮਲ ਬੱਬਰ ਪੰਚਮ ਦੀ ਰੇਹੜੀ ਤੋਂ ਕੁਰਸੀ ਵਾਪਸ ਦੁਕਾਨ 'ਤੇ ਲੈ ਆਇਆ ਤਾਂ ਇਸ ਦੌਰਾਨ 2 ਵਿਅਕਤੀ ਕੋਮਲਪ੍ਰੀਤ ਸਿੰਘ ਅਤੇ ਸਾਗਰ ਜੋ ਕਿ ਰੇਹੜੀ ਪਰ ਸ਼ਰਾਬ ਪੀ ਰਹੇ ਸਨ, ਉਸ ਦੇ ਪਿਤਾ ਦੇ ਪਿੱਛੇ ਆ ਗਏ ਤੇ ਉਨ੍ਹਾਂ ਦੀ ਦੁਕਾਨ ਸ਼ਟਰ ਹੇਠਾਂ ਸੁੱਟ ਦਿੱਤਾ ਅਤੇ ਉਨ੍ਹਾਂ ਪਿਉ-ਪੁੱਤਰਾਂ ਨੂੰ ਦੁਕਾਨ 'ਚ ਬੰਦ ਕਰ ਦਿੱਤਾ ਤਾਂ ਹੋਰ ਦੁਕਾਨਦਾਰਾਂ ਮੌਕੇ 'ਤੇ ਆ ਕੇ ਉਨ੍ਹਾਂ ਨੂੰ ਦੁਕਾਨ 'ਚੋਂ ਕੱਢਿਆ | ਉਸ ਦੇ ਪਿਤਾ ਘਰ ਚਲਾ ਗਿਆ ਤੇ ਉਹ ਦੁਕਾਨ ਦਾ ਸਾਮਾਨ ਸੰਭਾਲਣ ਲੱਗ ਪਿਆ ਤਾਂ ਰਾਤ 9 ਵਜੇ ਦੇ ਕਰੀਬ ਉਕਤ 2 ਵਿਅਕਤੀ ਆਪਣੇ ਨਾਲ ਹੋਰ 5-7 ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਆਏ ਅਤੇ ਉਸ ਨੂੰ ਘੇਰ ਕੇ ਜਾਨੋ ਮਾਰਨ ਦੀਆ ਨੀਅਤ ਨਾਲ ਲੋਹੇ ਦੀਆਂ ਰਾਡਾਂ ਨਾਲ ਉਸ ਦੀ ਕੁੱਟਮਾਰ ਕੀਤੀ ਅਤੇ ਦੁਕਾਨ 'ਚੋਂ 40 ਹਜ਼ਾਰ ਰੁਪਏ ਦੀ ਨਗਦੀ, ਉਸ ਦਾ ਮੋਬਾਈਲ ਫ਼ੋਨ ਤੇ ਗਲ 'ਚ ਪਾਈ ਸੋਨੇ ਦੀ ਚੈਨ ਲੈ ਮੌਕੇ ਤੋਂ ਫ਼ਰਾਰ ਹੋ ਗਏ | ਥਾਣਾ ਸ਼ਹਿਰੀ ਦੀ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ
ਪਿਛਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਸਹਿਜ ਪਾਠ ਤੇ ਅੰਮਿ੍ਤ ਸੰਚਾਰ ਲਹਿਰ ਨੂੰ ਕਰੇਗੀ ਪ੍ਰਚੰਡ-ਮੁੱਖ ਸਕੱਤਰ ਅਗਲੀ ਖ਼ਬਰ ਦੇਵੀਗੜ੍ਹ ਦੇ ਸਰਕਾਰੀ ਸਕੂਲ 'ਚ ਐਨ.ਡੀ.ਆਰ.ਐੱਫ. ਟੀਮ ਨੇ ਵਿਦਿਆਰਥੀਆਂ ਨੂੰ ਦਿੱਤੀ ਆਫ਼ਤ ਪ੍ਰਬੰਧਾਂ ਦੀ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।