24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਦੇਵੀਗੜ੍ਹ ਦੇ ਸਰਕਾਰੀ ਸਕੂਲ 'ਚ ਐਨ.ਡੀ.ਆਰ.ਐੱਫ. ਟੀਮ ਨੇ ਵਿਦਿਆਰਥੀਆਂ ਨੂੰ ਦਿੱਤੀ ਆਫ਼ਤ ਪ੍ਰਬੰਧਾਂ ਦੀ ਸਿਖਲਾਈ

ਸਰਕਾਰੀ ਸੀਨੀਅਰ ਸਕੂਲ ਦੇਵੀਗੜ੍ਹ ਵਿਖੇ ਪਿ੍ੰਸੀਪਲ ਸੁਧੀਰ ਕੁਮਾਰ ਐਨ.ਡੀ.ਆਰ.ਐੱਫ. ਦੇ ਜਵਾਨਾਂ ਨੂੰ ਸਨਮਾਨਿਤ ਕਰਦੇ ਹੋਏ | ਅਜੀਤ ਤਸਵੀਰ <br/> 13-02-2026
ਦੇਵੀਗੜ੍ਹ, 12 ਫਰਵਰੀ (ਰਾਜਿੰਦਰ ਸਿੰਘ ਮੌਜੀ)-ਅੱਜ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿਖੇ ਪਿ੍ੰਸੀਪਲ ਸੁਧੀਰ ਕੁਮਾਰ ਦੀ ਰਹਿਨੁਮਾਈ ਹੇਠ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਐਨ.ਡੀ.ਆਰ.ਐੱਫ. ਦੀ ਟੀਮ ਨੇ ਦੌਰਾ ਕੀਤਾ | ਇਸ ਦੌਰਾਨ ਟੀਮ ਨੇ ਵਿਦਿਆਰਥੀਆਂ ਨੂੰ ਕੁਦਰਤੀ ਜਾਂ ਮਨੁੱਖੀ ਆਫ਼ਤਾਂ ਦੌਰਾਨ ਜਾਨ-ਮਾਲ ਦੀ ਰਾਖੀ ਕਰਨ ਦੇ ਗੁਰ ਸਿਖਾਏ | ਫਾਇਰ ਬਿ੍ਗੇਡ ਦੀ ਗੱਡੀ ਨਾਲ ਦਿੱਤਾ ਡੈਮੋ ਐਨ.ਡੀ.ਆਰ.ਐੱਫ. ਦੇ ਸਬ-ਇੰਸਪੈਕਟਰ ਅਸੀਸ ਕੁਮਾਰ ਦੀ ਅਗਵਾਈ 'ਚ ਆਈ 10 ਮੈਂਬਰੀ ਟੀਮ ਨੇ ਸਕੂਲ ਕੰਪਲੈਕਸ 'ਚ ਫਾਇਰ ਬਿ੍ਗੇਡ ਦੀ ਗੱਡੀ ਅਤੇ ਹੋਰ ਆਧੁਨਿਕ ਸਾਜੋ-ਸਾਮਾਨ ਦੀ ਮਦਦ ਨਾਲ ਡੈਮੋ ਦਿੱਤਾ | ਟੀਮ ਨੇ ਵਿਦਿਆਰਥੀਆਂ ਨੂੰ ਅੱਗ ਲੱਗਣ ਦੀ ਸੂਰਤ 'ਚ ਬਚਾਅ ਦੇ ਤਰੀਕੇ ਅਤੇ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਸਿਖਲਾਈ ਸ਼ੈਸਨ ਦੌਰਾਨ ਟੀਮ ਨੇ ਡਮੀ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਸੀ.ਪੀ.ਆਰ. ਦੀ ਪ੍ਰਕਿਰਿਆ ਕਰਕੇ ਦਿਖਾਈ, ਜੋ ਕਿ ਸਾਹ ਰੁਕਣ ਜਾਂ ਦਿਲ ਦਾ ਦੌਰਾ ਪੈਣ ਦੀ ਐਮਰਜੈਂਸੀ ਸਥਿਤੀ 'ਚ ਕਿਸੇ ਦੀ ਜਾਨ ਬਚਾਉਣ ਲਈ ਬਹੁਤ ਮਹੱਤਵਪੂਰਨ ਹੈ | ਦੋ ਘੰਟੇ ਚੱਲੇ ਇਸ ਸ਼ੈਸਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ 'ਚ ਨਿਪੁੰਨ ਬਣਾਉਣਾ ਸੀ | ਇਸ ਮੌਕੇ ਪਿ੍ੰਸੀਪਲ ਸੁਧੀਰ ਕੁਮਾਰ ਨੇ ਐਨ.ਡੀ.ਆਰ.ਐੱਫ. ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਸਿੱਖਿਆ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ, ਜੇਕਰ ਸਾਡੇ ਵਿਦਿਆਰਥੀ ਇਸ ਸਿਖਲਾਈ ਸਦਕਾ ਕਿਸੇ ਇਕ ਦੀ ਵੀ ਜਾਨ ਬਚਾ ਸਕਣ, ਤਾਂ ਸਾਡਾ ਮਕਸਦ ਸਫਲ ਹੋ ਜਾਵੇਗਾ | ਹਰ ਵਿਅਕਤੀ ਨੂੰ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ | ਇਸ ਮੌਕੇ ਅਮਰ ਸਿੰਘ, ਵਿਜੇ ਕੁਮਾਰ, ਮਨੀਸ਼ ਕੁਮਾਰ, ਅਰਵਿੰਦਰ ਕੌਰ, ਸੁਖਵਿੰਦਰ ਕੌਰ, ਨਵਦੀਪ ਕੌਰ, ਗੁਰਸੇਵਕ ਸਿੰਘ, ਸਮਰਾਟ ਕਪੂਰ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਪਿਉ-ਪੁੱਤਰ ਨੂੰ ਪਹਿਲਾਂ ਦੁਕਾਨ 'ਚ ਬੰਦ ਕੀਤਾ ਫੇਰ ਕੀਤੀ ਕੁੱਟਮਾਰ ਅਗਲੀ ਖ਼ਬਰ ਮੁਫ਼ਤ ਮੈਗਾ ਮੈਡੀਕਲ ਨਿਰੀਖਣ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।