ਪਟਿਆਲਾ, 13 ਫਰਵਰੀ (ਮਨਦੀਪ ਸਿੰਘ ਖਰੌੜ)-ਸ਼ਿਵ ਸੈਨਾ ਹਿੰਦੁਸਤਾਨ ਦੀ ਕਾਨੰੂਨੀ ਸ਼ਾਖਾ ਹਿੰਦੁਸਤਾਨ ਅਧਿਕਤਾ ਸੈਨਾ ਵਲੋਂ ਅਪੀਲ ਕੀਤੀ ਗਈ ਕਿ ਸ਼ਿਵ ਸੈਨਾ ਦੀ ਧਾਰਮਿਕ ਸ਼ਾਖਾ ਸ੍ਰੀ ਰਾਮ ਹਨੰੂਮਾਨ ਸੇਵਾ ਦਲ ਵਲੋਂ ਮਨਾਏ ਜਾ ਰਹੇ 18ਵੇਂ ਸ੍ਰੀ ਹਨੂਮਾਨ ਚਾਲੀਸਾ ਜੀ ਦੇ ਪਾਠ ਜੋ ਕਿ 24 ਫਰਵਰੀ ਦਿਨ ਮੰਗਲਵਾਰ ਨੂੰ ਪਟਿਆਲਾ ਦੇ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਮਨਾਇਆ ਜਾ ਰਿਹਾ ਹੈ ਉਸ ਉੱਤੇ ਹਿੰਦੁਸਤਾਨ ਅਧਿਕਤਾ ਲੀਗਲ ਸੈਨਾ ਪੰਜਾਬ ਵੀ ਵੱਡੇ ਪੱਧਰ 'ਤੇ ਹਿੱਸਾ ਲਵੇਗੀ | ਇਸ ਸੰਬੰਧੀ ਬੈਠਕ ਪਟਿਆਲਾ ਕੋਰਟ ਦੇ ਯਾਦਵਿੰਦਰਾ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਧਾਨ ਸ੍ਰੀ ਕਮਲ ਨਾਗਪਾਲ ਐਡਵੋਕੇਟ ਦੇ ਚੈਂਬਰ ਵਿਖੇ ਕੀਤੀ ਗਈ, ਜਿਸ 'ਚ ਮੁੱਖ ਤੌਰ 'ਤੇ ਸ੍ਰੀ ਪੰਕਜ ਗੌੜ ਐਡਵੋਕੇਟ ਪੰਜਾਬ ਪ੍ਰਮੁੱਖ ਸ਼ਿਵ ਸੈਨਾ ਹਿੰਦੁਸਤਾਨ ਕਾਨੂੰਨੀ ਸ਼ਾਖਾ ਨੇ ਸ਼ਮੂਲੀਅਤ ਕੀਤੀ | ਸ੍ਰੀ ਗੌੜ ਨੇ ਆਖਿਆ ਕੀ ਜ਼ਿਲੇ੍ਹ ਦੇ ਸਾਰੇ ਹੀ ਸਨਾਤਨ ਪ੍ਰੇਮੀ ਵਕੀਲਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਇਸ ਇਕ ਦਿਨਾਂ ਮਹਾਂਕੁੰਭ ਵਿਚ ਆਪਣੀ ਹਾਜ਼ਰੀ ਲਗਵਾ ਕੇ ਪੁੰਨ ਦੇ ਭਾਗੀ ਬਣਨ | ਇਸ ਮੌਕੇ ਉਨ੍ਹਾਂ ਨਾਲ ਐਡ. ਕਮਲ ਨਾਗਪਾਲ, ਐਡ. ਰੌਨੀ ਪੰਕਜ, ਐਡ. ਰਾਜ ਰਾਣੀ, ਐਡ. ਰਿਤਿਕਾ ਅਤੇ ਹੋਰ ਵੀ ਅਨੇਕਾਂ ਵਕੀਲ ਸ਼ਾਮਿਲ ਸਨ |