16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਅੱਖਾਂ ਦੇ ਮੁਫ਼ਤ ਲੈਂਜ਼ ਪਾਉਣ ਦੇ ਕੈਂਪ ਦਾ ਪੋਸਟਰ ਰਿਲੀਜ਼ ਸਮਾਗਮ ਹੋਇਆ-ਡਾ. ਧੀਰ ਸਿੰਘ

ਅਜੀਤ ਡੈਸਕ 14-02-2026
ਨਾਭਾ, 13 ਫਰਵਰੀ (ਜਗਨਾਰ ਸਿੰਘ ਦੁਲੱਦੀ)-ਸਾਲ 1999 ਤੋਂ ਨਾਭਾ ਸ਼ਹਿਰ ਅਤੇ ਲਾਗਲੇ ਪਿੰਡਾਂ ਵਿਚ ਡਾ. ਆਈ.ਡੀ. ਗੋਇਲ ਸਾਬਕਾ ਸਿਵਲ ਸਰਜਨ ਦੀ ਅਗਵਾਈ ਅਧੀਨ ਕਾਰਜਸ਼ੀਲ ਪੰਜਾਬ ਸਰਕਾਰ ਤੋਂ ਸੂਬਾ ਪੱਧਰੀ ਸਨਮਾਨ ਪ੍ਰਾਪਤ ਸਵੈ-ਸੇਵੀ ਸੰਸਥਾ ਜਨਸੇਵਾ ਸੁਸਾਇਟੀ ਪਿੰਡ ਕਕਰਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਆਉਣ ਵਾਲੀ 7 ਮਾਰਚ ਦਿਨ ਸਨਿਚਰਵਾਰ ਨੂੰ ਪਿੰਡ ਕਕਰਾਲਾ ਤਹਿਸੀਲ ਨਾਭਾ ਵਿਖੇ 22ਵਾਂ ਅੱਖਾਂ ਦੇ ਮੁਫ਼ਤ ਲੈਂਜ਼ ਪਾਉਣ ਦਾ ਕੈਂਪ ਅਤੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਸੁਸਾਇਟੀ ਦੇ ਜਨਰਲ ਸਕੱਤਰ ਧੀਰ ਸਿੰਘ ਅਤੇ ਪ੍ਰਚਾਰ ਸਕੱਤਰ ਵਿਕਾਸ ਮਿੱਤਲ ਨੇ ਦੱਸਿਆ ਕਿ ਅੱਜ ਸੁਸਾਇਟੀ ਦੇ ਪ੍ਰਧਾਨ ਭਗਵਾਨ ਸਿੰਘ ਸਰਾਓ ਦੀ ਅਗਵਾਈ ਵਿਚ ਕੈਸ਼ੀਅਰ ਗੁਰਮੇਲ ਸਿੰਘ ਛੱਜੂ ਭੱਟ, ਅਮਰੀਕ ਸਿੰਘ ਕਕਰਾਲਾ, ਰਾਮ ਸਿੰਘ, ਮਿਹਰ ਸਿੰਘ ਸਾਬਕਾ ਜ਼ਿਲ੍ਹਾ ਫਾਰਮੇਸੀ ਆਫ਼ੀਸਰ 'ਤੇ ਆਧਾਰਤ ਇਕ ਉੱਚ ਪੱਧਰੀ ਵਫ਼ਦ ਮਲਕੀਤ ਐਗਰੋਟੈੱਕ ਪ੍ਰਾਈਵੇਟ ਲਿਮਟਿਡ ਨਾਭਾ ਦੇ ਐਮ.ਡੀ. ਚਰਨ ਸਿੰਘ ਰਲਹਨ ਨੂੰ ਮਿਲਿਆ | ਇਸ ਮੌਕੇ ਚਰਨ ਸਿੰਘ ਰਲਹਨ ਵਲੋਂ ਸੁਸਾਇਟੀ ਦਾ ਪੋਸਟਰ ਰਿਲੀਜ਼ ਕੀਤਾ ਗਿਆ, ਉਪਰੰਤ ਉਨ੍ਹਾਂ ਵਲੋਂ ਸੁਸਾਇਟੀ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਆਪਣੇ ਵਲੋਂ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ | ਸੁਸਾਇਟੀ ਦੇ ਬੁਲਾਰਿਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪਟਿਆਲਾ ਜ਼ਿਲ੍ਹੇ ਦੇ ਮਸ਼ਹੂਰ ਅਤੇ ਅੱਖਾਂ ਦੇ ਮਾਹਿਰ ਡਾ. ਬ੍ਰਹਮਜੋਤ ਸਿੰਘ ਐਮ.ਐਸ.ਆਈ. ਸਪੈਸ਼ਲਿਸਟ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਦੀ ਦੇਖ-ਰੇਖ ਵਿਚ ਲਗਾਏ ਜਾ ਰਹੇ ਇਸ ਕੈਂਪ ਵਿਚ 7 ਮਾਰਚ ਨੂੰ ਸਵੇਰੇ ਠੀਕ 8 ਵਜੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਇਸ ਕੈਂਪ ਦਾ ਫ਼ਾਇਦਾ ਉਠਾਉਣ |
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਨ ਵਿਗਿਆਨ ਵਿਭਾਗ ਨੇ ਕਰਵਾਈ 'ਅਲੂਮਨੀ ਮੀਟ' ਅਗਲੀ ਖ਼ਬਰ ਸ਼ਿਵ ਸੈਨਾ ਹਿੰਦੁਸਤਾਨ ਦੀ ਕਾਨੂੰਨੀ ਸੈੱਲ ਵਲੋਂ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ 'ਚ ਸ਼ਾਮਿਲ ਹੋਣ ਲਈ ਜ਼ਿਲ੍ਹੇ ਦੇ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।