ਅਰਨੋਂ, 13 ਫਰਵਰੀ (ਦਰਸ਼ਨ ਸਿੰਘ ਪਰਮਾਰ)-ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ ਪੰਜਾਬ ਗਰਾਮੀਣ ਬੈਂਕ ਦੀ ਸ਼ਾਖਾ ਅਰਨੋਂ ਵਲੋਂ ਪਿੰਡ ਬਹਿਰ ਜੱਛ ਦੇ ਨਾਮੀਨੇਸ਼ਨ ਪਰਿਵਾਰਕ ਮੈਂਬਰ ਨੂੰ ਦੋ ਲੱਖ ਰੁਪਏ ਬੀਮਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ | ਇਸ ਸੰਬੰਧ ਵਿਚ ਸ਼ਾਖਾ ਮੈਨੇਜਰ ਹਨੀਸ ਕੁਮਾਰ ਅਤੇ ਉਪ ਮੈਨੇਜਰ ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਸਾਡੇ ਬੈਂਕ ਦੇ ਖਾਤਾਧਾਰਕ ਰਵੀ ਪੁੱਤਰ ਦੇਸ਼ ਰਾਜ ਵਾਸੀ ਬਹਿਰ ਜੱਛ ਦੀ ਪਿਛਲੇ ਦਿਨੀਂ ਕਿਸੇ ਕਾਰਨ ਅਚਾਨਕ ਮੌਤ ਹੋ ਗਈ ਸੀ ਅਤੇ ਜਿਸ ਵਲੋਂ ਇਹ ਬੀਮਾ ਪਾਲਿਸੀ ਲਈ ਗਈ ਸੀ, ਸੋ ਹੁਣ ਉਨ੍ਹਾਂ ਦੇ ਨਾਮੀਨੇਸ਼ਨ ਪਰਿਵਾਰਕ ਮੈਂਬਰ ਉਸ ਦੇ ਪਿਤਾ ਦੇਸ਼ ਰਾਜ ਨੂੰ ਇਸ ਯੋਜਨਾ ਦੀ ਦੋ ਲੱਖ ਰੁਪਏ ਦੀ ਬੀਮਾ ਰਾਸ਼ੀ ਭੇਟ ਕਰਕੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਗਈ | ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੰਜਾਬ ਗਰਾਮੀਣ ਬੈਂਕ ਵਲੋਂ ਇਹ ਬੀਮਾ ਯੋਜਨਾ ਉਨ੍ਹਾਂ ਸਾਰੇ ਬੈਂਕ ਬੱਚਤ ਖਾਤਾਧਾਰਕਾਂ ਲਈ ਹੈ ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਦੀ ਹੈ ਅਤੇ ਇਸ ਦੀ ਸਾਲਾਨਾ ਕਿਸ਼ਤ ਵੀ ਬਹੁਤ ਹੀ ਘੱਟ ਰੁਪਏ ਹੈ ਅਤੇ ਨਿਯਮਿਤ ਰੂਪ ਵਿਚ ਕਿਸ਼ਤ ਭਰਨ