15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ

ਅਜੀਤ ਡੈਸਕ 14-02-2026
ਸਮਾਣਾ, 13 ਫਰਵਰੀ (ਹਰਵਿੰਦਰ ਸਿੰਘ ਟੋਨੀ)-ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸਥਾਨਕ ਪ੍ਰਚੀਨ ਪੰਚਮੁੱਖੀ ਮੰਦਿਰ ਕਮੇਟੀ ਦੇ ਸਰਪ੍ਰਸਤ ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ, ਠੇਕੇਦਾਰ ਪ੍ਰਮੋਦ ਸਿੰਗਲਾ, ਪ੍ਰਧਾਨ ਵਰਿੰਦਰ ਪਾਠਕ, ਸੈਕਟਰੀ ਰਾਜੇਸ਼ ਗਰਗ, ਕੈਸ਼ੀਅਰ ਸਤੀਸ਼ ਸ਼ਰਮਾ ਦੀ ਅਗਵਾਈ 'ਚ ਸ਼ੋਭਾ ਯਾਤਰਾ ਸਜਾਈ ਗਈ | ਸ਼ੁੱਕਰਵਾਰ ਨੂੰ ਸਵੇਰੇ ਝੰਡੇ ਦੀ ਰਸਮ ਸਮਾਜ ਸੇਵੀ ਪ੍ਰਵੀਨ ਬਾਂਸਲ ਵਲੋਂ ਅਦਾ ਕਰਕੇ ਸਮਾਗਮ ਦੀ ਆਰੰਭਤਾ ਕੀਤੀ ਗਈ | ਇਸ ਉਪਰੰਤ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਅਤੇ ਉਦਯੋਗਪਤੀ ਰਮੇਸ਼ ਗਰਗ ਵੱਲੋ ਹਰੀ ਝੰਡੀ ਵਿਖਾ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ | ਇਸ ਮੌਕੇ ਬਲਾਕ ਪ੍ਰਧਾਨ ਗੋਪਾਲ ਕਿ੍ਸ਼ਨ ਗਰਗ, ਜੀਵਨ ਗਰਗ,ਪ੍ਰਦੀਪ ਮਿੰਕਾ, ਹੇਮਰਾਜ ਮੋਗੇਵਾਲੇ, ਵੀ ਮੌਜੂਦ ਸਨ | ਜਿਥੇ ਸਜਾਵਟੀ ਗੇਟ ਲੱਗਾ ਕੇ ਸ਼ਹਿਰ ਵਾਸੀਆਂ ਵਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ, ਉਥੇ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ | ਸ਼ੋਭਾ ਯਾਤਰਾ 'ਚ ਵੱਖ-ਵੱਖ ਬੈਂਡ, ਟੀਪਰੀ, ਝਾਕੀਆ ਆਦਿ ਖਿਚ ਦਾ ਕੇਂਦਰ ਰਹੀਆਂ | ਇਸ ਮੌਕੇ ਸਰਪ੍ਰਸਤ ਅਸ਼ੋਕ ਮੋਦਗਿਲ ਨੇ ਦੱਸਿਆ ਕਿ 15 ਫਰਵਰੀ ਨੂੰ ਸਵੇਰੇ ਤੋਂ ਹੀ ਭੰਡਾਰਾ ਅਤੇ ਮੇਲਾ, ਰਾਤ 8:30 ਵਿਸ਼ਾਲ ਸਿਵ ਸੰਕੀਰਤਨ ਪ੍ਰਭੂ ਇਛਾ ਤੱਕ ਚੱਲੇਗਾ | ਇਸ ਮੌਕੇ ਸੁਭਾਸ਼ ਵਰਮਾ, ਪਵਨ ਬਿੱਟੂ, ਅਸ਼ੋਕ ਬਾਂਸਲ, ਪੁਨੀਤ ਬਾਂਸਲ, ਰੁਲਦੂ ਰਾਮ, ਸ਼ਸੀਕਾਂਤ, ਰਾਕੇਸ਼ ਜਿੰਦਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਸਨ |
ਪਿਛਲੀ ਖ਼ਬਰ ਡਾ. ਬੀ. ਐੱਸ. ਸੰਧੂ ਸਕੂਲ 'ਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪੰਜਾਬ ਗ੍ਰਾਮੀਣ ਬੈਂਕ ਦੀ ਸ਼ਾਖਾ ਅਰਨੋਂ ਵਲੋਂ ਲਾਭਪਾਤਰਾਂ ਨੂੰ ਦਿੱਤਾ ਦੋ ਲੱਖ ਰੁਪਏ ਦਾ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।