15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਨਗਰ ਨਿਗਮ ਪਟਿਆਲਾ ਐੱਫ. ਐਂਡ. ਸੀ. ਸੀ. ਦੀ ਹੋਈ ਮੀਟਿੰਗ

ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਸੀਨੀਅਰ ਅਧਿਕਾਰੀ | ਅਜੀਤ ਤਸਵੀਰ <br/> 14-02-2026
ਪਟਿਆਲਾ, 13 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਐਫ ਐਂਡ ਸੀ. ਸੀ. ਦੀ ਮੀਟਿੰਗ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਵਿਚ ਹੋਈ | ਇਸ ਮੌਕੇ ਕਮਿਸ਼ਨਰ ਪਰਮਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਜਿਸ ਵਿਚ ਸ਼ਹਿਰ ਦੀ ਨੁਹਾਰ ਬਦਲਣ ਲਈ 13 ਕਰੋੜ ਰੁਪਏ ਦੇ ਵਿਕਾਸ ਕਾਰਜਾਂ 'ਤੇ ਮੋਹਰ ਲਗਾਈ ਗਈ | ਇਸ ਵਿਚ ਸਭ ਤੋਂ ਵੱਡਾ ਪ੍ਰੋਜੈਕਟ ਸ਼ਹਿਰ ਦੀਆਂ ਸੜਕਾਂ ਦੀ ਮਸ਼ੀਨੀ ਸਫ਼ਾਈ ਦਾ ਹੈ, ਜਿਸ ਦਾ ਮੁੱਖ ਮਕਸਦ ਸਫ਼ਾਈ ਦੀ ਗੁਣਵੱਤਾ ਵਿਚ ਹੋਰ ਸੁਧਾਰ ਲਿਆਉਣਾ ਹੈ | ਇਸ ਦੇ ਨਾਲ ਹੀ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਨੂੰ ਮਿੱਟੀ-ਘੱਟੇ ਤੋਂ ਮੁਕਤ ਕਰਨ ਲਈ ਨਗਰ ਨਿਗਮ ਨੇ ਮਕੈਨੀਕਲ ਸਵੀਪਿੰਗ ਦਾ ਵੱਡਾ ਫ਼ੈਸਲਾ ਲਿਆ | ਜਿਸ ਲਈ ਲਗਭਗ 11.18 ਕਰੋੜ ਦਾ ਬਜਟ ਰੱਖਿਆ ਗਿਆ ਹੈ | ਮੀਟਿੰਗ ਦੇ ਏਜੰਡੇ ਵਿਚ ਤਫਜਲਪੁਰਾ ਪਾਰਕ ਸਟਰੀਟ ਲਾਈਟਾਂ ਲਗਾਉਣ ਦਾ ਕੰਮ 11.09 ਲੱਖ, ਸੰਨੀ ਇੰਨਕਲੇਵ, ਮੁੱਖ ਸੜਕ ਦਾ ਨਿਰਮਾਣ 16.88 ਲੱਖ, ਛੋਟਾ ਅਰਾਈਾਮਾਜਰਾ ਵਾਰਡ ਨੰਬਰ 36 ਵਿਖੇ ਫਿਰਨੀ ਅਤੇ ਸੜਕਾਂ 'ਤੇ ਪੀ.ਸੀ. ਪਾਉਣਾ 30 ਲੱਖ, ਵਾਰਡ ਨੰਬਰ 32 ਮੰਦਿਰ ਕੇਦਾਰਨਾਥ ਤੋਂ ਕਪੂਰ ਚੌਂਕ ਮਥੁਰਾ ਕਾਲੋਨੀ ਤਕ ਸੜਕ ਦੀ ਮੁਰੰਮਤ ਲਈ 8 ਲੱਖ 97 ਹਜ਼ਾਰ, ਵਾਰਡ 49 ਗਰੀਨ ਲਹਿਰ ਕਾਲੋਨੀ ਵਿਚ ਬੋਰ ਇੰਸਟਾਲੇਸ਼ਨ ਕਰੀਬ 13 ਲੱਖ, ਵਾਰਡ ਨੰਬਰ 31, 30 ਡੋਗਰਾ ਮਹੱਲਾ ਗਲੀ ਨੰਬਰ 3, ਸਰਹੰਦੀ ਗੇਟ ਸਦਕਾ ਲਈ 12 ਲੱਖ 35 ਹਜ਼ਾਰ, ਗੋਪਾਲ ਕਾਲੋਨੀ ਵਾਰਡ 36 ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ 20.02 ਲੱਖ, ਹੀਰਾ ਬਾਗ਼ ਵਾਰਡ ਨੰਬਰ 26 ਵਿਚ ਪੀ.ਵੀ.ਆਰ. ਮਾਲ ਦੇ ਪਿਛਲੇ ਪਾਸੇ ਸੀ.ਸੀ. ਰੋਡ ਬਣਾਉਣ ਲਈ 6.38 ਲੱਖ, ਫੁਹਾਰਾ ਚੌਂਕ ਤੋਂ ਸ਼ੇਰਾਂਵਾਲਾ ਗੇਟ ਮੁੱਖ ਮਾਰਗ 'ਤੇ ਸਟਰੀਟ ਲਾਈਟਾਂ ਲਗਾਉਣ ਲਈ 21.02 ਲੱਖ, ਵੱਡੀ ਨਦੀ ਦੇ ਨਾਲ-ਨਾਲ ਸਟਰੀਟ ਲਾਈਟਾਂ ਦੇ ਨਿਰਮਾਣ ਲਈ 32.34 ਲੱਖ, ਝਿੱਲ ਅਤੇ ਨੰਬਰਦਾਰ ਇੰਨਕਲੇਵ ਵਾਰਡ 10 ਵਿਚ ਨਵੇਂ ਸਟਰੀਟ ਲਾਈਟ ਪੁਆਇੰਟਾਂ ਲਈ 3.75 ਲੱਖ, 'ਆਊਟ ਆਫ਼ ਏਜੰਡਾ' 'ਚ ਨਿਊ ਰੋਜ਼ ਕਾਲੋਨੀ ਵਾਰਡ 34 ਛੋਟੀ ਨਦੀ ਤੋਂ ਰਾਜਪੁਰਾ ਰੋਡ ਤੱਕ ਅਤੇ ਆਸ-ਪਾਸ ਦੀਆਂ ਗਲੀਆਂ ਵਿਚ ਸੀ.ਸੀ. ਸੜਕਾਂ ਵਿਛਾਉਣ ਲਈ 33.14 ਲੱਖ ਦਾ, ਨਿਊ ਯਾਦਵਿੰਦਰਾ ਐਨਕਲੇਵ ਵਿਖੇ ਸ਼ੈੱਡ ਦਾ ਵਿਸਥਾਰ ਕਰਨ ਅਤੇ ਨਵੇਂ ਟਾਇਲਟ ਬਲਾਕ ਦੀ ਉਸਾਰੀ ਲਈ 30.80 ਲੱਖ, ਅਬਚਲ ਨਗਰ ਬੰਨਾ ਰੋਡ ਨੇੜੇ ਗਲੀ ਨੰਬਰ 1 ਤੋਂ 5 ਤੱਕ 'ਸਟੋਰਮ ਸੀਵਰ' ਪਾਉਣ ਲਈ 44.96 ਲੱਖ ਦੇ ਮੁਕਾਬਲੇ 28.38 ਲੱਖ ਦਾ ਟੈਂਡਰ, ਵਾਰਡ 41 ਬਾਬਾ ਸ੍ਰੀ ਚੰਦ ਗੁਰਦੁਆਰਾ ਸਾਹਿਬ ਅਤੇ ਗੁਰਦੇਵ ਐਨਕਲੇਵ ਦੀਆਂ ਗਲੀਆਂ ਵਿਚ ਪੁਰਾਣੀਆਂ ਟਾਈਲਾਂ ਮੁੜ ਲਗਾਉਣ ਲਈ 19.39 ਲੱਖ, ਟ੍ਰੈਫਿਕ ਵਿਵਸਥਾ ਹਾਈਟੈੱਕ ਕਾਰਨ ਲਈ ਭਾਦਸੋਂ ਚੌਂਕ ਅਤੇ ਟਿਵਾਣਾ ਚੌਂਕ ਦੇ ਜੰਕਸ਼ਨ 'ਤੇ ''ਅਡੇਪਟਿਵ ਏ.ਟੀ.ਸੀ. ਸਿਸਟਮ'' ਲਗਾਉਣ ਲਈ 35.52 ਲੱਖ ਦਾ ਬਜਟ, ਸਫ਼ਾਈ ਲਈ 86 ਲੱਖ ਦਾ ਨਵਾਂ ਪੋਕਲੇਨ ਐਕਸਕਾਵਟਰ, ਕਈ ਧਰਮਸ਼ਾਲਾਵਾਂ ਅਤੇ ਕਮਿਊਨਿਟੀ ਸੈਂਟਰਾਂ ਦੀ ਮੁਰੰਮਤ ਦੇ ਮਤੇ, ਪ੍ਰਤਾਪ ਨਗਰ ਵਾਰਡ 54 ਧਰਮਸ਼ਾਲਾ ਦੀ ਮੁਰੰਮਤ ਲਈ 14.28 ਲੱਖ ਦਾ ਟੈਂਡਰ, ਮਾਡਲ ਟਾਊਨ ਵਾਰਡ 58 ਰਾਧਾ ਕਿ੍ਸ਼ਨ ਮੰਦਿਰ ਦੇ ਸਾਹਮਣੇ ਕਮਿਊਨਿਟੀ ਸੈਂਟਰ ਦੀ ਮੁਰੰਮਤ ਲਈ 13.93 ਲੱਖ, ਕਿ੍ਸ਼ਨਾ ਕਾਲੋਨੀ ਵਾਰਡ 1 ਕਮਿਊਨਿਟੀ ਸੈਂਟਰ ਦੀ ਰੈਨੋਵੇਸ਼ਨ ਲਈ 9.65 ਲੱਖ, ਬਹਾਵਲਪੁਰ ਧਰਮਸ਼ਾਲਾ ਵਾਰਡ 48 ਬਾਕੀ ਰਹਿੰਦੇ
ਪਿਛਲੀ ਖ਼ਬਰ ਪੁਰਾਣੇ ਸਕੇਲ, ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਵਲੋਂ ਕੱਲ੍ਹ ਸੰਗਰੂਰ ਵਿਖੇ ਰੈਲੀ ਅਗਲੀ ਖ਼ਬਰ ਅਮਰੀਕਾ ਦੀ ਧਰਤੀ 'ਤੇ ਸ਼ਾਨ ਨਾਲ ਮਨਾਇਆ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।